ਏਨੀ ਤਬਾਹੀ ਮਚਾਉਣ ਤੋਂ ਬਾਅਦ ਵੀ ਕਰਨ ਲਗ ਪਏ ਇਹ ਕਰਤੂਤਾਂ
ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾਵਾਇਰਸ ਮਹਾਮਾਰੀ ਨਾਲ ਦੁਨੀਆ ਦੀ 3 ਅਰਬ ਦੀ ਆਬਾਦੀ ਪ੍ਰਭਾਵਿਤ ਹੈ। ਇਸ ਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ 5 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ ਅਤੇ 24,000 ਤੋਂ ਵਧੇਰੇ ਲੋਕ ਮਾਰੇ ਜਾ ਚੁੱਕੇ ਹਨ। ਪੈਂਗੋਲਿਨ ਤੋਂ ਚਮਗਾਦੜ ਦੇ ਜ਼ਰੀਏ ਇਨਸਾਨ ਵਿਚ ਫੈਲੇ ਇਸ ਵਾਇਰਸ ਦੇ ਮਹਾਮਾਰੀ ਦਾ ਰੂਪ ਲੈਣ ਦੇ ਬਾਅਦ ਵੀ ਚੀਨੀ ਲੋਕ ਇਸ ਨੂੰ ਖਾਣ ਤੋਂ ਬਾਜ਼ ਨਹੀਂ ਆ ਰਹੇ। ਚੀਨ ਸਰਕਾਰ ਨੇ ਜ਼ਿੰਦਾ ਜਾਨਵਰਾਂ ਦੀ ਵਿਕਰੀ ‘ਤੇ ਪਾਬੰਦੀ ਲਗਾਈ ਹੋਈ ਹੈ ਪਰ ਚੀਨੀ ਨਾਗਰਿਕ ਇਸ ਨੂੰ ਖਾਣ ਦੇ ਨਵੇਂ-ਨਵੇਂ ਤਰੀਕੇ ਲੱਭ ਰਹੇ ਹਨ।
ਚੀਨ ਸਰਕਾਰ ਨੇ ਦੇਸ਼ ਵਿਚ ਜ਼ਿੰਦਾ ਜਾਨਵਰਾਂ ਦੀ ਵਿਕਰੀ ‘ਤੇ ਰੋਕ ਭਾਵੇਂ ਲਗਾ ਦਿੱਤੀ ਹੈ ਪਰ ਹੁਣ ਆਨਲਾਈਨ ਇਸ ਦੀ ਖਰੀਦਦਾਰੀ ਕੀਤੀ ਜਾ ਰਹੀ ਹੈ। ਇਹੀ ਨਹੀਂ ਚੀਨ ਸਰਕਾਰ ਨੇ ਹੁਣ ਆਪਣੇ ਡਾਕਟਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਜੰਗਲੀ ਜਾਨਵਰਾਂ ਦੇ ਵਿਭਿੰਨ ਹਿੱਸਿਆਂ ਦੀ ਵਰਤੋਂ ਕਰ ਕੇ ਬਣਾਈ ਗਈ ਰਵਾਇਤੀ ਦਵਾਈ ਨੂੰ ਕੋਰੋਨਾ ਮਰੀਜ਼ਾਂ ਨੂੰ ਦੇਣ। ਇਹ ਦਵਾਈ ਭਾਲੂ ਦੇ ਪਿੱਤ ਤੋਂ ਬਣੀ ਹੈ। ਚੀਨ ਦੇ ਨੈਸ਼ਨਲ ਹੈਲਥ ਕਮਿਸਨ ਨੇ ਗੰਭੀਰ ਰੂਪ ਨਾਲ ਬੀਮਾਰ ਮਰੀਜ਼ਾਂ ਨੂੰ ਇਹ ਦਵਾਈ ਦੇਣ ਦੀ ਸਿਫਾਰਿਸ਼ ਕੀਤੀ ਹੈ। ਚੀਨ ਦੇ ਇਸ ਕਦਮ ਦੀ ਹੁਣ ਦੁਨੀਆ ਭਰ ਵਿਚ ਆਲੋਚਨਾ ਸ਼ੁਰੂ ਹੋ ਗਈ ਹੈ।
ਭਾਲੂ ਦੇ ਪਿੱਤ ਦੀ ਚੀਨ ਵਿਚ ਹਜ਼ਾਰਾਂ ਸਾਲਾਂ ਤੋਂ ਦਵਾਈ ਦੇ ਰੂਪ ਵਿਚ ਵਰਤੋਂ ਕੀਤੀ ਜਾ ਰਹੀ ਹੈ। ਏਸ਼ੀਆ ਵਿਚ ਪਾਏ ਜਾਣ ਵਾਲੇ ਭਾਲੂ ਦੇ ਗਾਲ ਬਲੈਡਰ ਤੋਂ ਇਹ ਪਿੱਤ ਕੱਢਿਆ ਜਾਂਦਾ ਹੈ ਅਤੇ ਦਵਾਈ ਬਣਾਈ ਜਾਂਦੀ ਹੈ। ਭਾਲੂ ਦੀ ਇਹ ਪ੍ਰਜਾਤੀ ਇੱਥੋਂ ਤੱਕ ਕਿ ਭਾਲੂ ਦੇ ਪੰਜੇ ਅਤੇ ਦੰਦ ਵੀ ਦਵਾਈ ਬਣਾਉਣ ਵਿਚ ਵਰਤੇ ਜਾਂਦੇ ਹਨ। ਚੀਨ ਅਤੇ ਵੀਅਤਨਾਮ ਵਿਚ ਕਰੀਬ 12 ਹਜ਼ਾਰ ਭਾਲੂਆਂ ਨੂੰ ਫਾਰਮਾਂ ਵਿਚ ਰੱਖਿਆ ਜਾਂਦਾ ਹੈ। ਸਮੇਂ-ਸਮੇਂ ਤੋਂ ਇਹਨਾਂ ਦਾ ਪਿੱਤ ਕੱਢਿਆ ਜਾਂਦਾ ਹੈ। ਅਸਲ ਵਿਚ ਚੀਨ ਵਿਚ ਹਜ਼ਾਰਾਂ ਸਾਲਾਂ ਤੋਂ ਜ਼ਿੰਦਾ ਜਾਨਵਰਾਂ ਨੂੰ ਖਾਣ ਅਤੇ ਦਵਾਈਆਂ ਬਣਾਉਣ ਵਿਚ ਵਰਤਿਆ ਜਾਂਦਾ ਰਿਹਾ ਹੈ। ਇਸੇ ਕਾਰਨ ਦੁਨੀਆ ਭਰ ਵਿਚ ਸੱਪ,ਕੱਛੂਕੰਮੇ, ਭਾਲੂ, ਜ਼ਿੰਦਾ ਜਾਨਵਰਾਂ ਦੀ ਚੀਨ ਵਿਚ ਤਸਕਰੀ ਵੀ ਹੁੰਦੀ ਹੈ। ਕੋਰੋਨਾਵਾਇਰਸ ਫੈਲਣ ਦੇ ਬਾਅਦ ਚੀਨੀ ਪ੍ਰਸ਼ਾਸਨ ਨੇ ਵੁਹਾਨ ਦੀ ਮਾਰਕੀਟ ਵਿਚ ਛਾਪਾ ਮਾਰਿਆ ਸੀ ਅਤੇ 40 ਹਜ਼ਾਰ ਤੋਂ ਵਧੇਰੇ ਜਾਨਵਰਾਂ ਨੂੰ ਫੜਿਆ ਸੀ।ਇਸ ਵਿਚ ਸੱਪ, ਕੁੱਤੇ, ਖਰਗੋਸ਼,ਮਗਰਮੱਛ, ਗਧੇ ਆਦਿ ਸ਼ਾਮਲ ਸਨ। ਅਸਲ ਵਿਚ ਚੀਨ ਵਿਚ ਇਹ ਮਾਨਤਾ ਹੈ ਕਿ ਧਰਤੀ ‘ਤੇ ਜਾਨਵਰ ਇਨਸਾਨ ਦੇ ਲਈ ਜ਼ਿੰਦਾ ਹਨ ਨਾ ਕਿ ਉਹਨਾਂ ਦੇ ਨਾਲ ਰਹਿਣ ਦੇ ਲਈ।
ਰਵਾਇਤੀ ਚੀਨੀ ਦਵਾਈ ਉਦਯੋਗ ਵਿਚ ਮਾਨਤਾ ਹੈ ਕਿ ਜਾਨਵਰਾਂ ਦੇ ਸਰੀਰ ਦੇ ਹਿੱਸੇ ਵਿਚ ‘ਹਿਲਿੰਗ ਪਾਵਰ’ ਹੁੰਦੀ ਹੈ। ਇਸੇ ਕਾਰਨ ਜੰਗਲੀ ਜਾਨਵਰਾਂ ਦੇ ਸਰੀਰ ਦੇ ਵਿਭਿੰਨ ਅੰਗਾਂ ਦੀ ਵਰਤੋਂ ਦਵਾਈ ਬਣਾਉਣ ਅਤੇ ਖਾਣ ਵਿਚ ਕੀਤੀ ਜਾਂਦੀ ਹੈ। ਸਰਕਾਰ ਨੇ 54 ਤਰੀਕੇ ਦੇ ਜੰਗਲੀ ਜਾਨਵਰਾਂ ਨੂੰ ਫਾਰਮ ਵਿਚ ਪੈਦਾ ਕਰਨ ਅਤੇ ਉਹਨਾਂ ਨੂੰ ਖਾਣ ਦੀ ਇਜਾਜ਼ਤ ਦਿੱਤੀ ਹੈ। ਇਸ ਵਿਚ ਬੀਵਰ, ਸ਼ੁਤਰਮੁਰਗ, ਹੈਮਸਟਰ ,ਕਛੂਕੰਮੇ, ਅਤੇ ਮਗਰਮੱਛ ਸ਼ਾਮਲ ਹਨ। ਇਸ ਦੇ ਇਲਾਵਾ ਸੱਪ ,ਪੰਛੀਆਂ ਦਾ ਸ਼ਿਕਾਰ ਕੀਤਾ ਜਾਂਦਾ ਹੈ। ਕੋਰੋਨਾ ਸੰਕਟ ਤੋਂ ਪਹਿਲਾਂ ਵੀ ਚੀਨ ਵਿਚ ਹਜ਼ਾਰਾਂ ਦੁਕਾਨਾਂ ਵਿਚ ਇਹਨਾਂ ਦੀ ਵਿਕਰੀ ਹੁੰਦੀ ਸੀ।