ਅੱਜ ਹੋ ਗਈਆਂ ਏਨੇ ਸੌ ਮੌਤਾਂ ਟੁਟੇ ਸਾਰੇ ਰਿਕਾਰਡ
ਰੋਮ-ਦੁਨੀਆਭਰ ਦੇ ਤਮਾਤ ਦੇਸ਼ਾਂ ‘ਚ ਕੋਰੋਨਾ ਨਾਲ ਹੋ ਰਹੀਆਂ ਮੌਤਾਂ ਨੇ ਰਿਸ਼ਤਿਆਂ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਹੈ। ਕੋਰੋਨਾਵਾਇਰਸ ਦੇ ਪ੍ਰਭਾਵ ਨਾਲ ਪਹਿਲੇ ਤਕ ਜਿਥੇ ਲੋਕ ਮਰਨ ਵਾਲਿਆਂ ਦੇ ਅੰਤਿਮ ਦਰਸ਼ਨ ਕਰਨ ਅਤੇ ਉਨ੍ਹਾਂ ਦੇ ਜਨਾਜ਼ੇ ‘ਚ ਸ਼ਾਮਲ ਹੋ ਕੇ ਦੁੱਖ ਵਿਅਕਤ ਕਰਨਾ ਚਾਹੁੰਦੇ ਸਨ ਉੱਥੇ ਹੁਣ ਕੋਰੋਨਾਵਾਇਰਸ ਦੇ ਪ੍ਰਭਾਵ ਕਾਰਣ ਅੰਤਿਮ ਸੰਸਕਾਰ ਦੀ ਵੀ ਮਨਜ਼ੂਰੀ ਨਹੀਂ ਹੈ। ਇਟਲੀ ‘ਚ ਕੋਰੋਨਾਵਾਇਰਸ ਦਾ ਕਹਿਰ ਪਿਛਲੇ ਹਫਤੇ ਤੋਂ ਲਗਾਤਾਰ ਹੋ ਰਹੀਆਂ ਮੌਤਾਂ ਦੀ ਗਿਣਤੀ ਤੋਂ ਲਗਾਇਆ ਜਾ ਸਕਦਾ ਹੈ।
ਬੀਤੇ ਦਿਨੀਂ ਇਟਲੀ ‘ਚ 712 ਲੋਕਾਂ ਦੀ ਮੌਤ ਦਰਜ ਕੀਤੀ ਗਈ ਸੀ। ਉੱਥੇ ਹੀ ਅੱਜ ਇਟਲੀ ‘ਚ 919 ਲੋਕਾਂ ਦੀ ਵਾਇਰਸ ਨੇ ਜਾਨ ਲੈ ਲਈ ਹੈ ਅਤੇ 5909 ਨਵੇਂ ਮਾਮਲੇ ਸਾਹਮਣੇ ਆਏ ਸਨ। ਇਸ ਦੀ ਜਾਣਕਾਰੀ ‘ਵਰਲਡੋਮੀਟਰ’ ਨੇ ਆਪਣੀ ਵੈੱਬਸਾਈਟ ‘ਤੇ ਦਿੱਤੀ ਹੈ। ਅੱਜ ਦੇ ਇਹ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਇਟਲੀ ‘ਚ 9134 ਮੌਤਾਂ ਹੋ ਗਈਆਂ ਹਨ ਅਤੇ ਹੁਣ ਤਕ ਪ੍ਰਭਾਵਿਤ ਲੋਕਾਂ ਦੀ ਗਿਣਤੀ 86,498 ਤੋਂ ਪਾਰ ਪਹੁੰਚ ਗਈ ਹੈ।
ਅੱਜ ਪੂਰੀ ਦੁਨੀਆ ਨੂੰ ਕਿਸੇ ਕੋਲੋਂ ਖਤਰਾ ਹੈ ਤਾਂ ਉਹ ਹੈ ਕੋਰੋਨਾਵਾਇਰਸ। ਜਿਹੜਾ ਇਨਸਾਨੀ ਜ਼ਿੰਦਗੀਆਂ ਨੂੰ ਬਹੁਤ ਤੇਜ਼ੀ ਨਾਲ ਖਤਮ ਕਰਦਾ ਜਾ ਰਿਹਾ ਹੈ ।ਇਸ ਮਹਾਮਾਰੀ ਤੋਂ ਬਚਣ ਲਈ ਹਰੇਕ ਦੇਸ਼ ਦੀ ਸਰਕਾਰ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਕਰਨ ਲਈ ਬਹੁਤ ਹੀ ਜ਼ਿਆਦਾ ਸਾਵਧਾਨੀਆਂ ਵਰਤ ਰਹੀ ਹੈ ਕਿਉਂਕਿ ਇਸ ਬਿਮਾਰੀ ਦਾ ਹੁਣ ਤੱਕ ਕੋਈ ਪੇਟੈਂਟ ਇਲਾਜ ਨਹੀਂ ਬਣ ਸਕਿਆ। ਦੁਨੀਆ ਦੇ ਕਈ ਦੇਸ਼ਾਂ ਨੇ ਤਾਂ ਪੂਰੀ ਤਰ੍ਹਾਂ ਲਾਕਡਾਊਨ ਵੀ ਕੀਤਾ ਹੋਇਆ ਹੈ ਜਿਨ੍ਹਾਂ ਵਿੱਚ ਇਟਲੀ, ਜਰਮਨੀ, ਬੈਲਜੀਅਮ, ਸਪੇਨ, ਫਰਾਂਸ, ਅਮਰੀਕਾ ਤੇ ਭਾਰਤ ਵੀ ਇਕ ਹੈ।