ਅਗਸਤ ਤੱਕ ਸਰਕਾਰ ਨੇ ਕਰਤਾ ਇਹ ਐਲਾਨ
ਕੋਰੋਨਾਵਾਇਰਸ ਨੇ ਦੁਨੀਆ ਦੇ ਇੱਕ ਤਿਹਾਈ ਦੇਸ਼ਾਂ ਨੂੰ ਤਾਲਾਬੰਦੀ ਕਰਨ ਲਈ ਮਜਬੂਰ ਕਰ ਦਿੱਤਾ ਹੈ। ਦੇਸ਼ ਦੇ 2799 ਲੋਕਾਂ ਵਿੱਚ ਕੋਰੋਨਾਵਾਇਰਸ ਦੇ ਲੱਛਣ ਸਾਹਮਣੇ ਆਉਣ ਤੋਂ ਬਾਅਦ ਆਸਟ੍ਰੇਲੀਆ ਵਿੱਚ ਐਮਰਜੈਂਸੀ ਵਰਗੇ ਹਾਲਾਤ ਦੇਖੇ ਜਾ ਸਕਦੇ ਹਨ। ਇੱਥੇ ਸੈਲਾਨੀਆਂ ਨੂੰ ਪਾਰਕਾਂ ਖਾਲੀ ਕਰਕੇ ਘਰ ਜਾਣ ਲਈ ਕਿਹਾ ਗਿਆ ਹੈ। ਜ਼ਰੂਰੀ ਚੀਜ਼ਾਂ ਦੀ ਸਪਲਾਈ ਨੂੰ ਛੱਡ ਕੇ ਸਭ ਜਗ੍ਹਾ ਤਾਲਾਬੰਦੀ ਦੀ ਸਥਿਤੀ ਹੈ।
ਮਹਾਮਾਰੀ ਕਾਰਨ ਆਸਟ੍ਰੇਲੀਆ ਦੀ ਸੰਸਦ ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਸਮੇਂ ਸਿਰ ਕਿਰਾਇਆ ਨਾ ਦੇਣ ਵਾਲੇ ਸ਼ਾਪਿੰਗ ਸੈਂਟਰਾਂ ਦੇ ਦੁਕਾਨ ਮਾਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਰਿਟੇਲ ਲੀਜ਼ ਖ਼ਤਮ ਨਾ ਕਰਨ। ਵਿਦੇਸ਼ਾਂ ਤੋਂ ਵਾਪਸ ਪਰਤ ਰਹੇ ਲੋਕਾਂ ਲਈ ਏਅਰਪੋਰਟ ‘ਤੇ ਸਕ੍ਰੀਨਿੰਗ ਕੀਤੀ ਜਾ ਰਹੀ ਹੈ।
ਦੁਨੀਆ ‘ਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ 5 ਲੱਖ 31 ਹਜ਼ਾਰ
ਪਿਛਲੇ 24 ਘੰਟਿਆਂ ਵਿੱਚ, ਵਿਕਟੋਰੀਆ ਵਿੱਚ ਕੋਰੋਨਾ ਦੀ ਲਾਗ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ। ਜਦੋਂਕਿ ਪੱਛਮੀ ਆਸਟ੍ਰੇਲੀਆ ਵਿੱਚ ਦੂਸਰੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ।
ਵਿਸ਼ਵ ਭਰ ਵਿੱਚ, ਮਾਰੂ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 5 ਲੱਖ 31 ਹਜ਼ਾਰ ਨੂੰ ਪਾਰ ਕਰ ਗਈ ਹੈ। ਜਦੋਂਕਿ ਮਰਨ ਵਾਲਿਆਂ ਦੀ ਗਿਣਤੀ 24 ਹਜ਼ਾਰ 57 ਹੋ ਗਈ ਹੈ। ਕੋਰੋਨਾ ਬਿਮਾਰੀ ਸਪੇਨ ਤੇ ਇਟਲੀ ਵਿੱਚ ਸਭ ਤੋਂ ਵੱਧ ਤਬਾਹੀ ਦਾ ਕਾਰਨ ਬਣ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਸਪੇਨ ਤੇ ਇਟਲੀ ਵਿੱਚ 1400 ਤੋਂ ਵੱਧ ਮੌਤਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਨ੍ਹਾਂ ਦੋਵਾਂ ਦੇਸ਼ਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਸਵਾ ਲੱਖ ਤੋਂ ਵੱਧ।