BREAKING NEWS
Search

ਅੱਜ ਇਟਲੀ ਚ ਫਿਰ ਹੋ ਗਈਆਂ ਏਨੇ ਸੌ ਮੌਤਾਂ ਆਪਣਿਆਂ ਦੇ ਆਖਰੀ ਦਰਸ਼ਨ ਵੀ ਨਹੀਂ ਕਰ ਸਕਦੇ ਲੋਕ

ਰੋਮ – ਇਟਲੀ ਵਿਚ ਕੋਰੋਨਾਵਾਇਰਸ ਦਾ ਕਹਿਰ ਪਿਛਲੇ ਹਫਤੇ ਤੋਂ ਲਗਾਤਾਰ ਹੋ ਰਹੀਆਂ ਮੌਤਾਂ ਦੀ ਗਿਣਤੀ ਤੋਂ ਲਗਾਇਆ ਜਾ ਸਕਦਾ ਹੈ। ਬੀਤੇ ਦਿਨੀਂ 683 ਲੋਕਾਂ ਦੀ ਮੌਤ ਦਰਜ ਕੀਤੀ ਗਈ ਸੀ, ਜਿਸ ਨਾਲ ਇਟਲੀ ਵਿਚ ਮੌਤਾਂ ਦਾ ਅੰਕਡ਼ਾ 7503 ਪਹੁੰਚ ਗਿਆ ਹੈ। ਉਥੇ ਹੀ ਅੱਜ ਇਟਲੀ ਵਿਚ 662 ਲੋਕਾਂ ਦੀ ਵਾਇਰਸ ਨੇ ਜਾਨ ਲੈ ਗਈ ਹੈ ਅਤੇ 6153 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੀ ਜਾਣਕਾਰੀ ‘ਵਰਲੋਮੀਟਰ’ ਨੇ ਆਪਣੀ ਵੈੱਬਸਾਈਟ ‘ਤੇ ਦਿੱਤੀ ਹੈ। ਅੱਜ ਦੇ ਇਹ ਅੰਕਡ਼ੇ ਸਾਹਮਣੇ ਆਉਣ ਤੋਂ ਬਾਅਦ ਇਟਲੀ ਵਿਚ 8165 ਮੌਤਾਂ ਹੋ ਗਈਆਂ ਹਨ ਅਤੇ ਹੁਣ ਤੱਕ ਪ੍ਰਭਾਵਿਤ ਲੋਕਾਂ ਦੀ ਗਿਣਤੀ 80000 ਤੋਂ ਪਾਰ ਪਹੁੰਚ ਗਈ ਹੈ। ਦੱਸ ਦਈਏ ਕਿ ਇਟਲੀ ਫਰਵਰੀ 15 ਨੂੰ ਕੋਰੋਨਾਵਾਇਰਸ ਤੋਂ ਪ੍ਰਭਾਵਿਤ 3 ਮਾਮਲੇ ਸਾਹਮਣੇ ਆਏ ਸਨ ਅਤੇ ਇਸ ਤੋਂ ਬਾਅਦ ਹੁਣ ਤੱਕ ਇਟਲੀ ਵਿਚ ਵੱਡੀ ਗਿਣਤੀ ਵਿਚ ਪ੍ਰਭਾਵਿਤ ਲੋਕ ਪਾਏ ਗਏ ਹਨ।

ਦੁਨੀਆ ਦੇ ਤਮਾਤ ਦੇਸ਼ਾਂ ‘ਚ ਕੋਰੋਨਾ ਨਾਲ ਹੋ ਰਹੀਆਂ ਮੌਤਾਂ ਨੇ ਰਿਸ਼ਤਿਆਂ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਹੈ। ਕੋਰੋਨਾਵਾਇਰਸ ਦੇ ਪ੍ਰਭਾਵ ਨਾਲ ਪਹਿਲੇ ਤਕ ਜਿਥੇ ਲੋਕ ਮਰਨ ਵਾਲਿਆਂ ਦੇ ਅੰਤਿਮ ਦਰਸ਼ਨ ਕਰਨ ਅਤੇ ਉਨ੍ਹਾਂ ਦੇ ਜਨਾਜ਼ੇ ‘ਚ ਸ਼ਾਮਲ ਹੋ ਕੇ ਦੁੱਖ ਵਿਅਕਤ ਕਰਨਾ ਚਾਹੁੰਦੇ ਸਨ ਉੱਥੇ ਹੁਣ ਕੋਰੋਨਾਵਾਇਰਸ ਦੇ ਪ੍ਰਭਾਵ ਕਾਰਣ ਅੰਤਿਮ ਸੰਸਕਾਰ ਦੀ ਵੀ ਮਨਜ਼ੂਰੀ ਨਹੀਂ ਹੈ। ਆਲਮ ਇਹ ਹੈ ਕਿ ਜੇਕਰ ਕੋਰੋਨਾਵਾਇਰਸ ਦੇ ਪ੍ਰਭਾਵ ਨਾਲ ਕਿਸੇ ਵਿਅਕਤੀ ਦੀ ਮੌਤ ਹੁੰਦੀ ਜਾ ਰਹੀ ਹੈ ਤਾਂ ਲੋਕ ਡਰ ਕਾਰਣ ਉਸ ਦੇ ਘਰ ਪਹੁੰਚ ਕੇ ਸ਼ੋਕ ਵਿਅਕਤ ਕਰਨ ਤੋਂ ਵੀ ਕਤਰਾ ਰਹੇ ਹਨ। ਜੇਕਰ ਮੁਸਲਮ ਸਮੂਹ ਦੇ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈ ਤਾਂ ਉਸ ਦਾ ਜਨਾਜਾ ਕੱਢਦੇ ਹਨ ਤਾਂ ਉਸ ‘ਚ ਕੋਈ ਵੀ ਸ਼ਾਮਲ ਨਹੀਂ ਹੋ ਰਿਹਾ।

ਘਰ ‘ਚ ਹੀ ਰਹਿ ਕੇ ਦੁੱਖ ਜਤਾਇਆ ਜਾ ਰਿਹਾ ਹੈ ਅਤੇ ਹੋਰ ਤਾਂ ਹੋਰ ਕੁਝ ਦੇਸ਼ਾਂ ‘ਚ ਤਾਂ ਕੋਰੋਨਵਾਇਰਸ ਨਾਲ ਮਰਨ ਵਾਲਿਆਂ ਦਾ ਅੰਤਿਮ ਸੰਸਕਾਰ ਕਰਵਾਉਣ ਲਈ ਵੇਟਿੰਗ ਲਿਸਟ ‘ਚ ਨਾਂ ਦਰਜ ਹੈ। ਸਭ ਤੋਂ ਬੁਰਾ ਹਾਲ ਇਟਲੀ ਅਤੇ ਸਪੇਨ ਦਾ ਹੈ। ਕੋਰੋਨਾਵਾਇਰਸ ਦੇ ਦੌਰ ‘ਚ ਮੌਤ ਦੇ ਸਮੇਂ ਵੀ ਆਪਣੇ ਰਿਸ਼ਤੇਦਾਰਾਂ ਦਾ ਸਾਥ ਮੁੰਮਕਿਨ ਨਹੀਂ ਹੈ। ਵਾਇਰਸ ਕਿਸੇ ਦੀ ਵੀ ਪਰਵਾਹ ਨਹੀਂ ਕਰਦਾ, ਉਸ ਨੂੰ ਕੋਈ ਫਰਕ ਨਹੀਂ ਪੈਂਦਾ ਕੀ ਕਿਸੇ ਦੀ ਮੌਤ ‘ਤੇ ਪਰਿਵਾਰ ਦਾ ਕੀ ਹਾਲ ਹੁੰਦਾ ਹੈ। ਪ੍ਰਭਾਵਿਤ ਹੋਣ ਦੇ ਖਤਰੇ ਨਾਲ ਹਸਪਤਾਲ ‘ਚ ਕੋਈ ਮਰੀਜ਼ ਨੂੰ ਮਿਲਣ ਨਹੀਂ ਜਾ ਰਿਹਾ। ਕਈ ਪਰਿਵਾਰਾਂ ‘ਚ ਤਾਂ ਦੂਜੇ ਮੈਂਬਰ ਆਪ ਵੀ ਕੁਆਰੰਟਾਈਨ ਹਨ।

ਸ਼ਾਇਦ ਦੁਨੀਆ ‘ਚ ਪਹਿਲੀ ਵਾਰ ਅਜਿਹਾ ਹੋ ਰਿਹਾ ਹੋਵੇਗਾ ਕਿ ਮੌਤ ਦੀ ਇਸ ਖੇਡ ‘ਚ ਸਾਰੀਆਂ ਸ਼ਰਤਾਂ ਵਾਇਰਸ ਨੇ ਤੈਅ ਕੀਤੀਆਂ ਹੋਣ। ਆਲਮ ਇਹ ਹੋ ਗਿਆ ਹੈ ਕਿ ਜਿਸ ਦਾ ਰਿਸ਼ਤੇਦਾਰ ਗੁਜ਼ਰ ਗਿਆ ਹੈ, ਉਸ ਨੂੰ ਇਕੱਲੇ ਹੀ ਸ਼ੋਕ ਮਨਾਉਣਾ ਪੈ ਰਿਹਾ ਹੈ। ਦੇਸ਼ਭਰ ‘ਚ ਲਾਕਡਾਊਨ ਹੈ, ਅਜਿਹੇ ‘ਚ ਕਿਸੇ ਵੀ ਜਨਾਜੇ ‘ਚ ਵੀ ਜਾਣ ਦੀ ਇਜਾਜ਼ਤ ਨਹੀਂ ਹੈ। ਸਰਕਾਰ ਦੀ ਅੰਤਿਮ ਸੰਸਕਾਰ ਕਰਵਾ ਰਹੀ ਹੈ। ਲੋਕ ਇਕ ਦੂਜੇ ਦੇ ਗਲੇ ਲੱਗ ਕੇ ਰੋ ਨਹੀਂ ਸਕਦੇ, ਜਿਹੜਾ ਚੱਲਾ ਗਿਆ ਉਸ ਦੀਆਂ ਸਿਰਫ ਯਾਦਾਂ ਹੀ ਸਾਂਝਾ ਕਰ ਸਕਦੇ ਹਨ। ਇਸ ਤੋਂ ਇਲਾਵਾ ਵਾਇਰਸ ਨੇ ਉਸ ਦੇ ਸਾਰੇ ਹੱਕ ਖੋਹ ਲਏ ਹਨ।

ਚੀਨ ਤੋਂ ਬਾਅਦ ਜੇਕਰ ਕੋਈ ਦੂਜਾ ਵੱਡਾ ਸ਼ਹਿਰ ਕੋਰੋਨਾ ਦੀ ਚਪੇਟ ‘ਚ ਆਇਆ ਹੈ ਤਾਂ ਉਸ ਦਾ ਨਾਂ ਹੈ ਇਲਟੀ ਦਾ ਬੇਰਗਾਮੋ ਸ਼ਹਿਰ। ਜਿਥੇ ਕੋਰੋਨਾਵਾਇਰਸ ਦਾ ਕਹਿਰ ਸਭ ਤੋਂ ਜ਼ਿਆਦਾ ਹੈ। ਇਕ ਹਫਤੇ ‘ਚ ਇਥੇ 3 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਸਾਰੀਆਂ ਮੌਤਾਂ ਹਸਪਤਾਲਾਂ ‘ਚ ਹੋਈਆਂ ਹਨ ਜਿਥੇ ਮਰਨ ਵਾਲਿਆਂ ਦਾ ਹੱਥ ਫੜ੍ਹਨ ਲਈ ਕੋਈ ਦੋਸਤ, ਕੋਈ ਰਿਸ਼ਤੇਦਾਰ ਮੌਜੂਦ ਨਹੀਂ ਸੀ, ਇਥੇ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਇੰਨੀਂ ਜ਼ਿਆਦਾ ਪਹੁੰਚ ਚੁੱਕੀ ਹੈ ਕਿ ਉੱਥੇ ਲੋਕਾਂ ਦਾ ਅੰਤਿਮ ਸੰਸਕਾਰ ਕਰਨ ਲਈ ਫੌਜ ਨੂੰ ਲੱਗਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਹੁਣ ਤਕ ਦੁਨੀਆਭਰ ‘ਚ ਕੋਰੋਨਾਵਾਇਰਸ ਕਾਰਣ 4 ਲੱਖ 90 ਹਜ਼ਾਰ ਤੋਂ ਵਧੇਰੇ ਲੋਕ ਇਸ ਨਾਲ ਪ੍ਰਭਾਵਿਤ ਹਨ ਅਤੇ 22 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।



error: Content is protected !!