ਸਰਬਤ ਦੇ ਭਲੇ ਲਈ ਸ਼ੇਅਰ ਕਰੋ
ਕੋਰੋਨਾ ਵਾਇਰਸ ਨਾਲ ਇਨਫੈਕਸ਼ਨ ਤੋਂ ਬਚਾਅ ਲਈ ਡਬਲਯੂ. ਐੱਚ. ਓ. ਵਲੋਂ ਕਈ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ, ਜਿਸ ਨਾਲ ਕਿ ਗਲਤਫਹਿਮੀਆਂ ਤੋਂ ਬਚਦੇ ਹੋਏ ਸਾਰੇ ਲੋਕਾਂ ਨੂੰ ਕੋਰੋੋਨਾ ਦੀ ਸਹੀ ਜਾਣਕਾਰੀ ਮਿਲ ਸਕੇ। ਉਥੇ ਹੀ ਦੁਨੀਆ ਦੇ ਕਈ ਡਾਕਟਰ ਅਤੇ ਖੋਜ ਸੰਸਥਾਨ ਵੀ ਕੋਰੋਨਾ ਨਾਲ ਜੁੜੇ ਵੱਖ-ਵੱਖ ਪਹਿਲੂਆਂ ’ਤੇ ਖੋਜ ਕਰ ਰਹੇ ਹਨ। ਹਾਲ ਹੀ ’ਚ ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ ਅਤੇ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ ਦੇ ਡਾਕਟਰਾਂ ਦੀ ਇਕ ਵਿਸ਼ੇਸ਼ ਟੀਮ ਵਲੋਂ ਅਜਿਹੇ ਅਧਿਐਨ ਕੀਤੇ ਗਏ, ਜਿਸ ’ਚ ਇਹ ਦੇਖਿਆ ਗਿਆ ਕਿ ਜ਼ੋਰ-ਜ਼ੋਰ ਹੱਸਣ ਵਾਲੇ ਲੋਕ ਕੋਵਿਡ-19 ਦੀ ਇਨਫੈਕਸ਼ਨ ਦੂਜੇ ਤੱਕ ਬਹੁਤ ਆਸਾਨੀ ਨਾਲ ਪਹੁੰਚਾ ਸਕਦੇ ਹਨ।
ਹੱਸਣ ਨਾਲ ਕਿਵੇਂ ਫੈਲ ਸਕਦਾ ਹੈ ਕੋਰੋਨਾ
ਡਾਕਟਰਾਂ ਵਲੋਂ ਜਾਰੀ ਕੀਤੀਆਂ ਗਈਆਂ ਗਾਈਡਲਾਈਨਜ਼ ਮੁਤਾਬਕ ਜਦੋਂ ਕੋਈ ਵਿਅਕਤੀ ਜ਼ੋਰ-ਜ਼ੋਰ ਨਾਲ ਹੱਸਦਾ ਹੈ ਤਾਂ ਕਦੀ-ਕਦੀ ਉਸ ਦੇ ਮੂੰਹ ’ਚੋਂ ਕੁਝ ਡ੍ਰਾਪਲੈਟਸ ਵੀ ਨਿਕਲਦੀਆਂ ਹਨ ਜੋ ਖੰਘਣ ਅਤੇ ਛਿੱਕਣ ਦੌਰਾਨ ਨਿਕਲਣ ਵਾਲੀਆਂ ਡ੍ਰਾਪਲੈਟਸ ਵਾਂਗ ਹੁੰਦੀਆਂ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਅਜਿਹੇ ਲੋਕਾਂ ਦੇ ਕਰੀਬ ਹੋ ਜੋ ਜ਼ੋਰ-ਜ਼ੋਰ ਨਾਲ ਅਤੇ ਠਹਾਕੇ ਮਾਰ ਕੇ ਹੱਸਦੇ ਹਨ ਤਾਂ ਤੁਹਾਨੂੰ ਇਨ੍ਹਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਜੇ ਅਜਿਹੇ ਲੋਕ ਕੋਵਿਡ-19 ਤੋਂ ਇਨਫੈਕਟਡ ਹਨ ਤਾਂ ਇਨ੍ਹਾਂ ਵਲੋਂ ਹਵਾ ’ਚ ਛੱਡੀਆਂ ਗਈਆਂ ਡ੍ਰਾਪਲੈਟਸ ’ਚ ਕੋਰੋਨਾ ਵਾਇਰਸ ਮੌਜੂਦ ਹੋ ਸਕਦਾ ਹੈ, ਜੋ ਸਾਹ ਲੈਣ ਦੌਰਾਨ ਤੁਹਾਡੇ ਸਰੀਰ ਦੇ ਅੰਦਰ ਵੀ ਦਾਖਲ ਹੋ ਜਾਣਗੇ।
ਫਿਲਹਾਲ ਦੂਰੀ ਬਣਾਏ ਰੱਖਣ ਨਾਲ ਰਹੋਗੇ ਸੇਫ
ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰੋ ਅਤੇ ਅਜਿਹੇ ਲੋਕਾਂ ਤੋਂ 1 ਮੀਟਰ ਦੀ ਦੂਰੀ ਬਣਾਏ ਰੱਖੋ। ਕੋਸ਼ਿਸ਼ ਕਰੋ ਕਿ ਘਰ ਤੋਂ ਬਾਹਰ ਨਾ ਨਿਕਲੋ ਅਤੇ ਬਹੁਤ ਲੋੜ ਪੈਣ ’ਤੇ ਤੁਸੀਂ ਬਾਹਰ ਨਿਕਲ ਰਹੇ ਹੋ ਤਾਂ ਕਿਸੇ ਸਰਫੇਸ ਨੂੰ ਨਾ ਛੂੰਹੋ। ਖੰਘਣ ਅਤੇ ਛਿੱਕਣ ਵਾਲੇ ਲੋਕਾਂ ਦੇ ਨਾਲ-ਨਾਲ ਜ਼ੋਰ-ਜ਼ੋਰ ਨਾਲ ਹੱਸਣ ਵਾਲੇ ਲੋਕਾਂ ਤੋਂ ਵੀ ਦੂਰੀ ਬਣਾਏ ਰੱਖੋ। ਇਸ ਤੋਂ ਇਲਾਵਾ ਵਿਸ਼ਵ ਸਿਹਤ ਸੰਗਠਨ ਅਤੇ ਡਾਕਟਰਾਂ ਦੇ ਨਾਲ-ਨਾਲ ਸਰਕਾਰ ਵਲੋਂ ਦੱਸੀਆਂ ਗਈਆਂ ਸਾਰੀਆਂ ਗਾਈਡਲਾਈਨਜ਼ ਦੀ ਪਾਲਣਾ ਕਰੋ ਅਤੇ ਆਪਣੇ-ਆਪ ਨੂੰ ਇਸ ਵਾਇਰਸ ਦੀ ਇਨਫੈਕਸ਼ਨ ਤੋਂ ਸੁਰੱਖਿਅਤ ਰੱਖੋ।