ਹੁਣੇ ਆਈ ਤਾਜਾ ਵੱਡੀ ਖਬਰ
ਰੋਮ-ਕੋਰੋਨਾਵਾਇਰਸ ਮਹਾਮਾਰੀ ਨੇ ਜਿਥੇ ਪੂਰੀ ਦੁਨੀਆ ਵਿਚ ਕਹਿਰ ਮਚਾ ਰੱਖਿਆ ਹੈ, ਉਥੇ ਹੀ ਚੀਨ ਤੋਂ ਬਾਅਦ ਇਟਲੀ ਵਿਚ ਇਸ ਦਾ ਪ੍ਰਭਾਵ ਪਿਛਲੇ 1 ਹਫਤੇ ਤੋਂ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਪਿਛਲੇ 1 ਹਫਤੇ ਤੋਂ ਕੋਰੋਨਾਵਾਇਰਸ ਨਾਲ ਸਭ ਤੋਂ ਜ਼ਿਆਦਾ ਮੌਤਾਂ ਇਟਲੀ ਵਿਚ ਹੀ ਦਰਜ ਕੀਤੀਆਂ ਗਈਆਂ ਹਨ। ਉਥੇ ਹੀ ਅੱਜ ਇਟਲੀ ਵਿਚ 743 ਮੌਤਾਂ ਹੋਣ ਨਾਲ ਇਹ ਅੰਕਡ਼ਾ 6,820 ਤੱਕ ਪਹੁੰਚ ਗਿਆ ਹੈ। ਦੱਸ ਦਈਏ ਕਿ ਕੁਝ ਦਿਨਾਂ ਪਹਿਲਾਂ ਹੀ ਇਟਲੀ ਵਿਚ ਵਧਦੀਆਂ ਮੌਤਾਂ ਨੂੰ ਦੇਖਦੇ ਹੋਏ ਫੌਜ ਦੀ ਤੈਨਾਤੀ ਕਰ ਦਿੱਤੀ ਸੀ।
ਬੀਤੇ ਦਿਨੀਂ ਇਟਲੀ ਦੀ ਲਗਾਤਾਰ ਵਿਗਡ਼ਦੀ ਹਾਲਤ ਨੂੰ ਦੇਖਦੇ ਹੋਏ ਕੈਰੇਬੀਆਈ ਦੇਸ਼ ਦੇ ਟਾਪੂ ਕਿਊਬਾ ਨੇ ਆਪਣੇ 52 ਮੈਂਬਰਾਂ ਦੀ ਟੀਮ ਭੇਜੀ ਹੈ, ਜਿਨ੍ਹਾਂ ਵਿਚ ਕਈ ਡਾਕਟਰ ਅਤੇ ਨਰਸਾਂ ਸ਼ਾਮਲ ਹਨ, ਜਿਹਡ਼ੇ ਇਟਲੀ ਵਿਚ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਦਾ ਸਾਥ ਦੇਣਗੇ। ਵਰਲਡੋਮੀਟਰ ਦੀ ਰਿਪੋਰਟ ਮੁਤਾਬਕ ਇਟਲੀ ਵਿਚ ਅੱਜ 5,249 ਲੋਕ ਹੋਰ ਇਨਫੈਕਟਡ ਪਾਏ ਗਏ ਹਨ ਅਤੇ ਹੁਣ ਇਨ੍ਹਾਂ ਦੀ ਗਿਣਤੀ ਕੁਲ 69,176 ਹੋ ਗਈ ਹੈ, ਜਿਨ੍ਹਾਂ ਵਿਚੋਂ 8,326 ਲੋਕਾਂ ਨੂੰ ਰੀ-ਕਵਰ ਵੀ ਕੀਤਾ ਗਿਆ ਹੈ। ਉਥੇ ਹੀ ਪੂਰੀ ਦੁਨੀਆ ਵਿਚ ਮੌਤਾਂ ਦਾ ਅੰਕਡ਼ਾ 18000 ਨੂੰ ਪਾਰ ਕਰ ਗਿਆ ਹੈ ਅਤੇ ਇਨਫੈਕਟਡ ਲੋਕਾਂ ਦੀ ਗਿਣਤੀ 4 ਲੱਖ 7 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ।