ਇਸ ਵੇਲੇ ਦੀ ਵੱਡੀ ਕਬਰ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਆ ਰਹੀ ਹੈ ਜਿਹੜੇ ਕੇ ਵਿਦੇਸ਼ ਦੀ ਉਡਾਰੀ ਮਾਰ ਗਏ ਹਨ। ਆਮ ਤੋਰ ਤੇ ਦੇਖਿਆ ਜਾਂਦਾ ਹੈ ਕੇ ਕੈਪਟਨ ਅਮਰਿੰਦਰ ਸਿੰਘ ਘਟ ਹੀ ਵਿਦੇਸ਼ ਜਾਂਦੇ ਹਨ। ਦੱਸਿਆ ਜਾ ਰਿਹਾ ਹੈ ਕੇ ਉਹ ਵਿਦੇਸ਼ ਆਪਣੇ ਨਿਜੀ ਦੌਰੇ ਤੇ ਗਏ ਹਨ ਅਤੇ ਓਹਨਾ ਦਾ ਇਹ ਤੂਰ 2 ਹਫਤਿਆਂ ਦਾ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ
ਜਲੰਧਰ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋ ਹਫਤਿਆਂ ਦੇ ਲਈ ਵਿਦੇਸ਼ ਦੇ ਦੌਰੇ ‘ਤੇ ਚਲੇ ਗਏ ਹਨ। ਕੈਪਟਨ ਅਮਰਿੰਦਰ ਸਿੰਘ ਦੋ ਹਫਤਿਆਂ ਲਈ ਨਿੱਜੀ ਫੇਰੀ ‘ਤੇ ਯੂ. ਕੇ. ਗਏ ਹਨ। ਇਸ ਸਬੰਧੀ ਉਨ੍ਹਾਂ ਨੇ ਲੁਧਿਆਣਾ ਦੀ ਅਦਾਲਤ ਕੋਲੋਂ ਵਿਦੇਸ਼ ਜਾਣ ਦੀ ਆਗਿਆ ਲਈ ਸੀ। ਅਦਾਲਤ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਕੈਪਟਨ ਵਿਦੇਸ਼ ਗਏ ਹਨ। ਉਹ 29 ਨਵੰਬਰ ਨੂੰ ਵਿਦੇਸ਼ ਤੋਂ ਪਰਤ ਆਉਣਗੇ। ਉਨ੍ਹਾਂ ਦੇ ਹੋਰ ਪ੍ਰੋਗਰਾਮ ਦਾ ਕੋਈ ਵੇਰਵਾ ਨਹੀਂ ਮਿਲ ਸਕਿਆ ਹੈ।
ਦੱਸਣਯੋਗ ਹੈ ਕਿ ਬੀਤੇ ਦਿਨਾਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਸਮਾਗਮਾਂ ‘ਚ ਰੁੱਝੇ ਹੋਏ ਸਨ। 550ਵਾਂ ਪ੍ਰਕਾਸ਼ ਪੁਰਬ ਖਤਮ ਹੋਣ ਤੋਂ ਬਾਅਦ ਅੱਜ ਕੈਪਟਨ ਅਮਰਿੰਦਰ ਸਿੰਘ ਵਿਦੇਸ਼ ਦੇ ਨਿੱਜੀ ਦੌਰੇ ‘ਤੇ ਚਲੇ ਗਏ ਹਨ, ਜੋਕਿ ਦੋ ਹਫਤਿਆਂ ਤੋਂ ਬਾਅਦ ਪੰਜਾਬ ਪਰਤਣਗੇ।
ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ
ਤਾਜਾ ਜਾਣਕਾਰੀ