ਇਹ ਜੋ ਵੱਡੀ ਖਬਰ ਆ ਰਹੀ ਹੈ ਇਹ ਕਰਤਾਰਪੁਰ ਲਾਂਘੇ ਨਾਲ ਹੀ ਸਬੰਧਿਤ ਹੈ ਹਰ ਕੋਈ ਚਹੁੰਦਾ ਹੈ ਕਿ ਕਰਤਾਰਪੁਰ ਲਾਂਘੇ ਰਾਹੀਂ ਜਾਵੇ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤਾ ਉਸ ਜਮੀਨ ਨੂੰ ਮੱਥਾਂ ਟੇਕੇ ਅਤੇ ਉਥੇ ਉਹਨਾਂ ਦੇ ਸਥਾਨ ‘ਤੇ ਨਸਮਸਤਕ ਹੋਵੇ ਅਤੇ ਉਹਨਾਂ ਖੇਤਾਂ ਨੂੰ ਮੱਥਾ ਟੇਕੇ ਜਿੱਥੇ ਬਾਬਾ ਨਾਨਕ ਖੇਤੀ ਕਰਦੇ ਰਹੇ ਸਨ, ਜਿੱਥੇ ਬਾਬਾ ਨਾਨਕ ਨੇ ਹਲ੍ਹ ਚਲਾਇਆ, ਸੋ ਜਿਹੜੀ ਸੰਗਤ ਜਾ ਰਹੀ ਹੈ ਉਹਨਾਂ ਦੇ ਜੋ ਜਜਬਾਤ ਹਨ ਉਹ ਬਹੁਤ ਖੂਬਸੂਰਤ ਪ੍ਰਗਟਾਵਾ ਕਰਦੇ ਹਨ।
ਪਰ ਉਸ ਸੰਗਤ ਦੀ ਬਹੁਤ ਵੱਡੀ ਗਿਣਤੀ ਹੈ ਸਭ ਤੋਂ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਜੋ ਡੇਰਾ ਬਾਬਾ ਨਾਨਕ ਦੇ ਗੇਟ ਅੱਗੇ ਖੜ੍ਹੇ ਹਨ ਪਰ ਉਹਨਾਂ ਨੂੰ ਅੱਗੇ ਜਾਣ ਦਾ ਮੌਕਾ ਨਹੀਂ ਮਿਲ ਰਿਹਾ ਉਹ ਘਰ ਚੋਂ ਇਹੀ ਆਸ ਲੈ ਕੇ ਤੁਰਦੇ ਹਨ ਕਿ ਅਸੀਂ ਅੱਜ ਡੇਰਾ ਬਾਬਾ ਨਾਨਕ ਜਾਵਾਂਗੇ ਅਤੇ ਪਰਲੇ ਪਾਰ ਜਾਕੇ ਮੱਥਾ ਟੇਕਾਂਗੇ ਅਤੇ ਸ਼ਾਮ ਨੂੰ ਘਰ ਆ ਜਾਵਾਂਗੇ ਪਰ ਉਹਨਾਂ ਨੂੰ ਅੱਗੇ ਜਾਣ ਹੀ ਨਹੀਂ ਦਿੱਤਾ ਜਾ ਰਿਹਾ ਹੈ। ਉਹਨਾਂ ਨੂੰ ਕਈ ਤਕਨੀਕੀ ਕਾਰਨਾਂ ਦੇ ਕਰਕੇ ਵਾਪਿਸ ਮੋੜਿਆ ਜਾ ਰਿਹਾ ਹੈ। ਅੱਜ ਕੁੱਝ ਕੁ ਸਰਧਾਲੂ ਜਿਹੜੇ ਕਿ ਦਿੱਲੀ ਤੋਂ ਆਏ ਸਨ ਉਹਨਾਂ ਦੇ ਵੱਲੋਂ ਬੜੀਆਂ ਤਿੱਖੀਆਂ ਟਿੱਪਣੀਆਂ ਕੀਤੀ ਗਈਆਂ , ਉਹਨਾਂ ਨੇ ਕਿਹਾ ਕਿ ਸਰਕਾਰ ਨਹੀਂ ਚਹੁੰਦੀ ਕਿ ਅਸੀਂ ਪਰਲੇ ਪਾਰ ਜਾਈਏ, ਸਰਕਾਰ ਚਹੁੰਦੀ ਹੀ ਨਹੀਂ ਕਿ ਕਰਤਾਰਪੁਰ ਲਾਂਘਾਂ ਖੁੱਲੇ, ਜੇ ਕਰਤਾਰਪੁਰ ਲਾਂਘਾ ਖੋਲਿਆ ਹੀ ਹੈ ਤਾਂ ਇਹ ਨਿਯਮ ਏਨੇ ਸਖਤ ਕਿਉਂ ਕੀਤੇ ਹਨ। ਇਸ ਤੋਂ ਅੱਗੇ ਕੀ ਰਿਪੋਰਟ ਹੈ ਇਸ ਬਾਰੇ ਤੁਸੀਂ ਵਿਸਥਾਰ ਨਾਲ ਦੇਖੋ ਵੀਡਿਓ …
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ|
ਤਾਜਾ ਜਾਣਕਾਰੀ