ਤਾਜਾ ਵੱਡੀ ਖਬਰ
ਫਰੀਦਕੋਟ ਦੇ ਹਲਕਾ ਕੋਟਕਪੂਰਾ ਦੇ ਪਿੰਡ ਢਿੱਲਵਾ ਕਲਾਂ ਵਿਖੇ ਵਿਆਹ ਸਮਾਗਮ ‘ਚ ਉਸ ਸਮੇਂ ਭੜਥੂ ਪੈ ਗਿਆ, ਜਦੋਂ ਲਾੜੀ ਦੀ ਮਾਂ ਦਾ ਪਰਸ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਲਾੜੀ ਦੀ ਮਾਂ ਦਾ ਪਰਸ 12 ਸਾਲ ਦੀ ਇਕ ਚਾਲਾਕ ਕੁੜੀ ਵਲੋਂ ਚੋਰੀ ਕੀਤਾ ਗਿਆ ਹੈ, ਜਿਸ ‘ਚ 5 ਤੋਲੇ ਸੋਨਾ ਅਤੇ 3 ਲੱਖ ਰੁਪਏ ਦੀ ਨਕਦੀ ਸੀ। ਚੋਰੀ ਦੀ ਇਸ ਘਟਨਾ ਨੂੰ ਅੰਜਾਮ ਦੇਣ ਮਗਰੋਂ ਚਾਲਾਕ ਕੁੜੀ ਮੌਕੇ ਤੋਂ ਫਰਾਰ ਹੋ ਗਈ। ਘਟਨਾ ਦੀ ਸੂਚਨਾ ਮਿਲਣ ‘ਤੇ ਪੁੱਜੀ ਪੁਲਸ ਨੇ ਵਿਆਹੁਤਾ ਦੀ ਮਾਂ ਦੇ ਬਿਆਨਾਂ ਤੇ ਪੈਲੇਸ ‘ਚ ਲੱਗੇ ਕੈਮਰਿਆਂ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਪੈਲੇਸ ਦੇ ਕੈਮਰਿਆਂ ਦੀ ਫੁਟੇਜ਼ ‘ਚ ਕੁੜੀ ਦੀਆਂ ਤਸਵੀਰਾਂ ਕੈਦ ਹੋ ਗਈਆਂ ਹਨ, ਜਿਸ ਦੇ ਆਧਾਰ ‘ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਪੀੜਤ ਔਰਤ ਨੇ ਪੁਲਸ ਨੂੰ ਦੱਸਿਆ ਕਿ ਉਹ ਕੁੜੀ ਉਸ ਦੇ ਆਲੇ-ਦੁਆਲੇ ਚੱਕਰ ਲਗਾ ਰਹੀ ਸੀ, ਜਿਸ ਦੇ ਹੱਥ ‘ਚ ਇਕ ਸੋਸ ਵਾਲਾ ਗਿਲਾਸ ਸੀ। ਇਸ ਦੌਰਾਨ ਇਕ ਵੇਟਰ ਉਨ੍ਹਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਦੇਣ ਆਉਂਦਾ ਹੈ, ਜਿਸ ਦਾ ਫਾਇਦਾ ਚੁੱਕ ਕੁੜੀ ਲਾੜੀ ਦੀ ਮਾਂ ਦੇ ਕੱਪੜੇ ‘ਤੇ ਸੋਸ ਸੁੱਟ ਦਿੰਦੀ ਹੈ। ਕੱਪੜੇ ਸਾਫ ਕਰਨ ਲਈ ਜਦੋਂ ਲਾੜੀ ਦੀ ਮਾਂ ਕਮਰੇ ‘ਚ ਜਾਂਦੀ ਹੈ ਤਾਂ ਉਹ ਵੀ ਉਸ ਦੇ ਪਿੱਛੇ ਚੱਲੀ ਜਾਂਦੀ ਹੈ
ਪਰ ਉਸ ਦੇ ਹੱਥ ਪਰਸ ਨਹੀਂ ਲੱਗਦਾ। ਲਾੜੀ ਦੀ ਮਾਂ ਨੇ ਦੱਸਿਆ ਕਿ ਜਦੋਂ ਉਹ ਲਾਵਾਂ ਦੇ ਲਈ ਗੁਰਦੁਆਰਾ ਸਾਹਿਬ ਜਾਂਦੇ ਹਨ ਤਾਂ ਮਹਿਮਾਨਾਂ ਨਾਲ ਗੱਲਬਾਤ ਕਰਦਿਆਂ ਕੁੜੀ ਉਸ ਦਾ ਪਰਸ ਚੋਰੀ ਕਰਕੇ ਲੈ ਜਾਂਦੀ ਹੈ। ਦੂਜੇ ਪਾਸੇ ਲਾੜੀ ਦੇ ਪਿਤਾ ਨੇ ਫੁਟੇਜ਼ ਦੇਖ ਕੇ ਸ਼ੱਕ ਜਤਾਇਆ ਹੈ ਕਿ ਉਸ ਦੇ ਨਾਲ ਇਕ ਵੇਟਰ ਅਤੇ ਮੁੰਡਾ ਵੀ ਸੀ, ਜੋ ਉਸ ਦਾ ਸਾਥ ਦੇ ਰਿਹਾ ਸੀ।
ਤਾਜਾ ਜਾਣਕਾਰੀ