ਸਭ ਮਾਪੇ ਅਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ ਲੇਕਿਨ ਥੋੜੇ ਮਾਪਿਆਂ ਨੂੰ ਹੀ ਬੱਚਿਆਂ ਦੀ ਸਹੀ ਸੰਭਾਲ ਕਰਨੀ ਆਉਂਦੀ ਹੈ। ਹਰ ਵਿਅਕਤੀ ਅਪਣੇ ਬੱਚਿਆਂ ਨੂੰ ਹੁਣ ਵੱਧ ਤੋਂ ਵੱਧ ਪੜਾਉਣਾ ਚਾਹੁੰਦਾ ਹੈ। ਚੰਗੇ ਤੋਂ ਚੰਗੇ ਸਕੂਲ ਚ ਪੜਨ ਲਾਉਂਦਾ ਹੈ। ਲੇਕਿਨ ਖੁਦ ਬੱਚੇ ਦਾ ਬੈਗ ਨਹੀਂ ਦੇਖਦਾ, ਤੇ ਨਾਂ ਹੀ ਬੱਚੇ ਤੋਂ ਇਹ ਪੁਛਦਾ ਹੈ ਕਿ ਉਹਦੀ ਵੈਨ ਚ ਡਰਾਈਵਰ ਕਿਸਤਰਾਂ ਦੇ ਗਾਣੇ ਸੁਣਦਾ ਹੈ, ਜਾਂ ਡਰਾਈਵਰ ਕਿੰਨੀ ਕੁ ਚੰਗੀ ਡਰਾਇਵਿੰਗ ਜਾਣਦਾ ਹੈ। ਮਾਪਿਆਂ ਦੀਆਂ ਛੋਟੀਆਂ ਛੋਟੀਆਂ ਅਣਗਹਿਲੀਆਂ ਕਾਰਨ ਬੱਚਿਆਂ ਦੀ ਸਿਹਤ ਅਤੇ ਸਿੱਖਿਆ ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਬੱਚੇ ਦੇ ਖਾਣ-ਪੀਣ ਦਾ ਵੀ ਮਾਪਿਆਂ ਨੇ ਹੀ ਧਿਆਨ ਰੱਖਣਾ ਹੁੰਦਾ ਹੈ।ਜਿਵੇਂ ਕਿ ਸਕੂਲ ਜਾਂਦੇ ਬੱਚੇ ਨੂੰ ਪਾਣੀ ਜ਼ਰੂਰ ਪਿਆ ਕੇ ਭੇਜਣਾ ਚਾਹੀਦਾ ਹੈ। ਰਿਕਸ਼ਾ ਜਾਂ ਵੈਨ ਤੇ ਚੜਨ ਤੋਂ ਪਹਿਲਾਂ ਪਿਸ਼ਾਬ ਵੀ ਜ਼ਰੂਰ ਕਰਾਉਣਾ ਚਾਹੀਦਾ ਹੈ। ਇਵੇਂ ਹੀ ਰੋਜ਼ਾਨਾ ਸਵੇਰੇ ਜਾਗਕੇ ਲੈਟਰੀਨ ਜਾਣ ਬਾਅਦ ਨਹਾਉਣ ਅਤੇ ਲੱਤਾਂ ਬਾਹਾਂ ਗਰਦਨ ਚਿਹਰੇ ਆਦਿ ਅੰਗਾਂ ਤੇ ਹਲਕਾ ਨਾਰੀਅਲ ਤੇਲ ਲਾਉਣ ਦੀ ਵੀ ਆਦਤ ਪਾਉਣੀ ਚਾਹੀਦੀ ਹੈ।
ਇਉਂ ਬੱਚੇ ਦੇ ਮੱਛਰ, ਮੱਕੜੀ ਆਦਿ ਨਹੀਂ ਲੜਦੇ। ਧੂੜ ਜਾਂ ਹੋਰ ਕੈਮੀਕਲਜ਼ ਵੀ ਚਮੜੀ ਨਾਲ ਨਹੀਂ ਲਗਦੇਅਤੇ ਅਲੱਰਜੀ ਵਗੈਰਾ ਤੋਂ ਬਚਾਅ ਰਹਿੰਦਾ ਹੈ। ਚਮੜੀ ਦੀਆਂ ਕਾਫੀ ਬੀਮਾਰੀਆਂ ਵੀ ਬੱਚੇ ਨੂੰ ਸਾਥੀ ਬੱਚਿਆਂ ਤੋਂ ਨਹੀਂ ਹੁੰਦੀਆਂ।ਬੱਚਿਆਂ ਨੂੰ ਸਵੇਰੇ ਟੋਇਲੈੱਟ ਜਾਣ ਦੀ ਵੀ ਮਾਪਿਆਂ ਨੇ ਹੀ ਆਦਤ ਨਹੀਂ ਪਾਉਣੀ ਹੁੰਦੀ ਹੈ। ਕਾਫੀ ਬੱਚਿਆਂ ਨੂੰ ਸਕੂਲ ਵੈਨ ਨੂੰ ਦੇਖਕੇ ਜਾਂ ਸਕੂਲ ਚ ਦਾਖਲ ਹੁੰਦਿਆਂ ਤਣਾਉ ਹੁੰਦਾ ਹੈ। ਅਜਿਹੇ ਸਮੇਂ ਉਹਨਾਂ ਦੀਆਂ ਅੰਤੜੀਆਂ ਅਤੇ ਮਸਾਨੇ ਤੇ ਪ੍ਰੈਸ਼ਰ ਪੈਂਦਾ ਹੈ। ਅਜਿਹੇ ਮੌਕੇ ਉਹਨਾਂ ਦੀਆਂ ਅੰਤੜੀਆਂ ਤੇ ਮਸਾਨਾ ਖਾਲੀ ਹੋਵੇ ਤਾਂ ਕੋਈ ਨੁਕਸਾਨ ਨਹੀਂ ਹੁੰਦਾ। ਲੇਕਿਨ ਸਵੇਰੇ ਫਰੈੱਸ਼ ਹੋਕੇ ਨਾਂ ਗਏ ਬੱਚਿਆਂ ਦੇ ਬਾਅਦ ਵਿੱਚ ਬਵਾਸੀਰ, ਪੇਟ ਗੈਸ, ਪੇਟ ਖੁੱਲਕੇ ਸਾਫ ਨਾ ਹੋਣਾ ਅਤੇ ਪਿਸ਼ਾਬ ਅੰਗਾਂ ਸੰਬੰਧੀ ਰੋਗ ਆਦਿ ਬਣ ਸਕਦੇ ਹੁੰਦੇ ਹਨ। ਇਸੇ ਤਰ੍ਹਾਂ ਬੱਚਿਆਂ ਨੂੰ ਵੈਨ ਤੇ ਆਪ ਧਿਆਨ ਨਾਲ ਚੜਾਉ ਤੇ ਉਤਾਰੋ।ਰੋਜ਼ਾਨਾ ਪਾਣੀ ਵਾਲੀ ਬੋਤਲ ਵੀ ਚੰਗੀ ਤਰਾਂ ਸਾਫ ਕਰਕੇ ਤਾਜ਼ਾ ਪਾਣੀ ਦੀ ਭਰਕੇ ਸਕੂਲ ਜ਼ਰੂਰ ਭੇਜਣੀ ਚਾਹੀਦੀ ਹੈ। ਬੋਤਲ ਹਮੇਸ਼ਾ ਵਧੀਆ ਕੁਆਲਿਟੀ ਦੀ ਹੀ ਹੋਣੀ ਚਾਹੀਦੀ ਹੈ। ਬੱਚੇ ਨੂੰ ਤਾਕੀਦ ਕਰੋ ਕਿ ਉਹ ਜਦੋਂ ਸਮਾਂ ਮਿਲੇ ਪਾਣੀ ਪੀਂਦਾ ਰਹੇ।
ਵਾਪਸੀ ਤੱਕ ਹਰ ਹਾਲਤ ਪਾਣੀ ਦੀ ਬੋਤਲ ਖਤਮ ਕਰੇ। ਘਰ ਆਉਂਦਿਆਂ ਸਾਰ ਵੀ ਤੁਸੀਂ ਬੱਚੇ ਨੂੰ ਸਭ ਤੋਂ ਪਹਿਲਾਂ ਪਾਣੀ ਪੀਣ ਲਈ ਦਿਉ। ਇਸ ਬਾਰੇ ਕਲਾਸ ਇੰਚਾਰਜ ਬਾਰੇ ਵੀ ਗੱਲ ਕਰੋ ਕਿ ਉਹ ਸਕੂਲ ਚ ਪਾਣੀ ਕਿੰਨਾ ਕੁ ਪੀਂਦਾ ਹੈ। ਖਾਣਾ ਖਾਂਦਾ ਹੈ ਕਿ ਸੁੱਟ ਦਿੰਦਾ ਹੈ ਕਿ ਸਾਥੀ ਬੱਚਿਆਂ ਨੂੰ ਵੰਡ ਦਿੰਦਾ ਹੈ। ਅੱਜਕੱਲ੍ਹ ਬੱਚਿਆਂ ਨੂੰ ਬਹੁਤ ਤਣਾਉ ਰਹਿੰਦਾ ਹੈ। ਇਸਤੋਂ ਪਾਣੀ ਹੀ ਬਚਾਅ ਸਕਦਾ ਹੈ। ਪੁਰਾਣੇ ਸਮਿਆਂ ਤੋਂ ਹੀ ਰਿਵਾਜ ਹੈ ਕਿ ਹਰ ਮਹਿਮਾਨ ਨੂੰ ਆਉਂਦਿਆਂ ਸਾਰ ਸਭ ਤੋਂ ਪਹਿਲਾਂ ਪਾਣੀ ਹੀ ਪੀਣ ਲਈ ਦਿੱਤਾ ਜਾਂਦਾ ਸੀ ਤੇ ਫਿਰ ਉਸਨੂੰ ਲੱਸੀ, ਦੁੱਧ, ਦਹੀਂ, ਕੜਾਹ, ਖੀਰ ਜਾਂ ਖਾਣਾ ਦਿੱਤਾ ਜਾਂਦਾ ਸੀ। ਤਾਂ ਕਿ ਉਹਦੀ ਸਫਰ ਦੀ ਬੋਰੀਅਤ ਘਟੇ ਤੇ ਉਹਦਾ ਮੂਡ ਵਧੀਆ ਹੋ ਜਾਏ। ਇਵੇਂ ਹੀ ਘਰਦੇ ਕਿਸੇ ਪਰਿਵਾਰਕ ਮੈਂਬਰ ਦੇ ਘਰੋਂ ਕਿਧਰੇ ਜਾਣ ਤੋਂ ਪਹਿਲਾਂ ਦੁੱਧ ਪੀਣ ਲਈ ਦਿੱਤਾ ਜਾਂਦਾ ਸੀ
ਲੇਕਿਨ ਤੁਰਨ ਤੋਂ ਠੀਕ ਪਹਿਲਾਂ ਥੋੜਾ ਪਾਣੀ ਵੀ ਪੀਣ ਲਈ ਦਿੱਤਾ ਜਾਂਦਾ ਸੀ ਜਾਂ ਉਹਨੂੰ ਕੁਰਲੀ ਕਰਨ ਲਈ ਕਿਹਾ ਜਾਂਦਾ ਸੀ ਤਾਂ ਕਿ ਜੇ ਉਹ ਕਿਸੇ ਨਾਲ ਗੱਲਬਾਤ ਕਰੇ ਤਾਂ ਉਸਦੇ ਮੂੰਹ ਚੋਂ ਬਦਬੂ ਨਾ ਆਵੇ।ਇਵੇਂ ਹੀ ਸਕੂਲ ਜਾਂਦੇ ਬੱਚਿਆਂ ਦੀ ਐਕਸਰਸਾਈਜ਼ ਅਤੇ ਮਨੋਰੰਜਨ ਵੀ ਬਹੁਤ ਘੱਟ ਹੋਣ ਕਾਰਨ ਵੀ ਅਨੇਕ ਰੋਗ ਬਣ ਰਹੇ ਹਨ। ਲੇਕਿਨ ਪਾਣੀ ਵਧੇਰੇ ਪੀਣ ਵਾਲੇ ਬੱਚਿਆਂ ਨੂੰ ਜਿਗਰ, ਗੁਰਦੇ, ਦਿਲ, ਅੰਤੜੀਆਂ ਤੇ ਦਿਮਾਗੀ ਰੋਗਾਂ ਤੋਂ ਬਚਾਅ ਰਹਿੰਦਾ ਹੈ। ਪਾਣੀ ਘੱਟ ਪੀਣ ਵਾਲੇ ਬੱਚਿਆਂ ਦੇ ਵਾਲ ਝੜਨੇ, ਵਾਲ ਘੱਟ ਵਧਣੇ, ਖੁਸ਼ਕ ਚਮੜੀ, ਚਮੜੀ ਤੇ ਚਿੱਟੇ ਕਾਲੇ ਦਾਗ ਬਣਨੇ, ਅੱਖਾਂ ਥੱਲੇ ਕਾਲੇ ਘੇਰੇ, ਕਬਜ਼, ਚਿੜਚਿੜਾਪਨ, ਕਮਜ਼ੋਰ ਯਾਦਾਸ਼ਤ, ਪਥਰੀ ਬਣਨਾ, ਪੇਟ ਕੀੜੇ, ਵਾਰ ਵਾਰ ਮੂੰਹ ਪੱਕਣਾ, ਜਲਦੀ ਥੱਕਣਾ ਆਦਿ ਤਕਲੀਫਾਂ ਬਣਦੀਆਂ ਹਨ। ਇਹ ਰੋਗ ਉਹਨਾਂ ਬੱਚਿਆਂ ਨੂੰ ਜ਼ਿਆਦਾ ਬਣ ਰਹੇ ਹਨ ਜਿਹਨਾਂ ਦੇ ਮਾਪੇ ਬੱਚਿਆਂ ਨੂੰ ਖਾਣੇ ਨਾਲ ਪਾਣੀ ਪੀਣੋਂ ਰੋਕ ਰਹੇ ਹਨ।
ਕਿਉਂਕਿ ਬੱਚਿਆਂ ਨੂੰ ਜਿੰਨਾ ਜ਼ਿਆਦਾ ਤਰਲ ਖਾਣਾ ਦਿੱਤਾ ਜਾਏ ਓਨਾ ਹੀ ਚੰਗਾ ਹੈ। ਖਾਣੇ ਵਿਚਲੇ ਵਿਟਾਮਿਨ, ਮਿਨਰਲ ਆਦਿ ਪਾਣੀ ਚ ਘੁਲਕੇ ਹੀ ਹਜ਼ਮ ਹੋ ਸਕਦੇ ਹੁੰਦੇ ਹਨ। ਬੱਚਿਆਂ ਨੂੰ ਤਾਂਬੇ, ਪਿੱਤਲ, ਅਲੂਮੀਨੀਅਮ ਆਦਿ ਬਰਤਨਾਂ ਚ ਰੱਖਿਆ ਦੁੱਧ, ਦਹੀੰ, ਲੱਸੀ, ਦਾਲ, ਸਬਜ਼ੀ ਆਦਿ ਅਤੇ ਪਾਣੀ ਵੀ ਬਿਲਕੁਲ ਨਹੀਂ ਦੇਣਾ ਚਾਹੀਦਾ। ਕਿਉਂਕਿ ਇਉਂ ਉਹਨਾਂ ਦੇ ਮੈਟਲ ਪੋਇਜ਼ਨਿੰਗ ਹੋ ਸਕਦੀ ਹੁੰਦੀ ਹੈ। ਅਸਲ ਵਿੱਚ ਪਾਣੀ ਜਾਂ ਕੋਈ ਵੀ ਖਾਧ ਪਦਾਰਥ ਸਿਰਫ ਮਿੱਟੀ ਦੇ ਬਰਤਨ, ਕੱਚ ਜਾਂ ਚੀਨੀ ਮਿੱਟੀ ਜਾਂ ਸਟੀਲ ਦੇ ਬਰਤਨ ਵਿੱਚ ਹੀ ਸਹੀ ਰਹਿੰਦਾ ਹੈ। ਅੱਜਕੱਲ੍ਹ ਜ਼ਿਆਦਾ ਧੂੜ ਘੱਟਾ ਹੋਣ ਕਾਰਨ ਘੜੇ ਆਦਿ ਵਿੱਚ ਵੀ ਪਾਣੀ ਜ਼ਿਆਦਾ ਦੇਰ ਸੁਰੱਖਿਅਤ ਨਹੀਂ ਰਹਿੰਦਾ। ਕਿਉਂਕਿ ਇਹ ਚੰਗੀ ਤਰ੍ਹਾਂ ਢਕੇ ਨਹੀਂ ਜਾ ਸਕਦੇ। ਵੈਸੇ ਤਾਂ ਵਧੀਆ ਕੁਆਲਿਟੀ ਜਾਂ ਫੂਡ ਗਰੇਡ ਕੈਨ ਵੀ ਮਿਲ ਜਾਂਦੇ ਹਨ।
ਮਾਪੇ ਬੱਚਿਆਂ ਨੂੰ ਇੱਧਰੋੰ ਉਧਰੋਂ ਸੁਣ ਸੁਣਾ ਕੇ ਜਾਂ ਟੀਵੀ ਦੀਆਂ ਮਸ਼ਹੂਰੀਆਂ ਦੇ ਨਕਲੀ ਡਾਕਟਰਾਂ ਦੀਆਂ ਸੁਲਾਹਾਂ ਤੇ ਵੰਨ ਸੁਵੰਨੀਆਂ ਦਵਾਈਆਂ ਦੇਣ ਲੱਗ ਪੈਂਦੇ ਹਨ। ਕੋਈ ਦੁੱਧ ਚ ਪ੍ਰੋਟੀਨਜ਼, ਰੂਹ ਅਫਜ਼ਾ, ਬੋਰਨਵੀਟਾ ਆਦਿ ਪਾ ਪਾ ਕੇ ਬੱਚਿਆਂ ਦੀ ਸਿਹਤ ਦਾ ਸਤਿਆਨਾਸ ਕਰ ਰਹੇ ਹਨ। ਤੇ ਕੋਈ ਬੱਚਿਆਂ ਨੂੰ ਜੰਕ ਫੂਡ, ਚਾਹ, ਕੌਫੀ, ਗਰੀਨ ਟੀ, ਰਸ, ਬਿਸਕੁਟ, ਸੌਸ ਆਦਿ ਊਟਪਟਾਂਗ ਚੀਜ਼ਾਂ ਖੁਆ ਖੁਆ ਕੇ ਅਪਣੇ ਹੱਥੀਂ ਹੀ ਬੀਮਾਰ ਕਰ ਰਹੇ ਹਨ। ਅਜਿਹੇ ਭੋਲੇ ਮਾਪੇ ਇੱਕ ਦੂਜੇ ਨੂੰ ਬਹੁਤ ਖੁਸ਼ ਹੋ ਹੋ ਦੱਸਣਗੇ ਕਿ ਸਾਡੇ ਬੱਚੇ ਦਾ ਤਾਂ ਫਲਾਣਾ ਕੋਲਡ ਡਰਿੰਕ ਫੇਵਰਿਟ ਹੈ!! ਸਾਡੇ ਬੱਚੇ ਨੂੰ ਤਾਂ ਢਿਮਕਾਣਾ ਬਿਸਕੁਟ ਬੜਾ ਪਸੰਦ ਹੈ!!
ਇਹ ਤਾਂ ਸਕੂਲ ਜਾਣ ਲੱਗਿਆਂ ਕੁਰਕੁਰਿਆਂ ਦਾ ਪੈਕਟ ਲੈਕੇ ਹੀ ਜਾਂਦਾ ਹੈ!! ਇਹਦਾ ਤਾਂ ਦਾਦਾ ਜੀ ਜਦੋਂ ਵੀ ਦੁਕਾਨ ਤੇ ਜਾਂਦਾ ਹੈ, ਇਸ ਵਾਸਤੇ ਟਾਇਗਰ ਬਿਸਕੁਟ ਜ਼ਰੂਰ ਲੈ ਕੇ ਆਉਂਦਾ ਹੈ। ਬੱਚਿਆਂ ਦੇ ਸਭ ਤੋਂ ਖੁਸ਼ੀ ਦੇ ਮੌਕੇ ਯਾਨਿ ਕਿ ਬਰਥਡੇਅ ਵਾਲੇ ਦਿਨ ਜੋ ਲੋਕ ਬੱਚਿਆਂ ਨੂੰ ਕੇਕ, ਪੇਸਟਰੀ, ਲੇਅਜ਼, ਕੁਰਕੁਰੇ, ਕੁਲਫੀ, ਆਈਸ ਕਰੀਮ, ਚਾਕਲੇਟ, ਟੌਫੀਆਂ, ਲੌਲੀਪੌਪ, ਫਰੂਟੀ, ਕੋਲਡ ਡਰਿੰਕਸ ਆਦਿ ਦਿੰਦੇ ਹਨ ਜਾਂ ਬਾਕੀ ਬੱਚਿਆਂ ਨੂੰ ਵੰਡਦੇ ਹਨ ਉਹਨਾਂ ਤੋਂ ਵੱਧ ਕੌਣ ਬੱਚਿਆਂ ਦਾ ਦੁ ਸ਼ ਮ ਣ ਹੋ ਸਕਦਾ ਹੈ। ਇਵੇਂ ਹੀ ਵਿਆਹ ਸ਼ਾਦੀ ਆਦਿ ਵਿੱਚ ਵੀ ਬਹੁਤ ਲੋਕ ਖੁਦ ਹੀ ਅਪਣੇ ਬੱਚਿਆਂ ਨੂੰ ਉਥੇ ਸਜਿਆ ਸਭ ਗੰਦ ਮੰਦ ਖੂਬ ਰੱਜਕੇ ਖਾਣ ਲਈ ਕਹਿੰਦੇ ਹਨ। ਵਿਆਹ ਵੇਲੇ ਖਾਣਿਆਂ ਵਿਚ ਵੀ ਹੁਣ ਬਹੁਤ ਘਟੀਆ ਸਮਾਨ ਵਰਤਿਆ ਗਿਆ ਹੁੰਦਾ ਹੈ।
ਬਾਜ਼ਾਰੂ ਚੀਜ਼ਾਂ ਵਿਚ ਵੀ ਘਟੀਆ ਗਲੀ ਸੜੀ ਗੁਦਾਮਾਂ ਦੀ ਕਣਕ, ਖਤ ਰ ਨਾ ਕ ਰੰਗ, ਨਕਲੀ ਤੇਲ, ਨਕਲੀ ਦੁੱਧ, ਨਕਲੀ ਪਨੀਰ, ਗੰਦੀ ਬਰਫ, ਗਲੇ ਸੜੇ ਟਮਾਟਰ ਆਦਿ ਹੁੰਦੇ ਹਨ। ਸੱਚ ਪੁੱਛੋ ਤਾਂ ਐਸੇ ਊਟਪਟਾਂਗ ਖਾਣੇ ਖਾਣ ਵਾਲੇ ਬੱਚਿਆਂ ਦੇ ਹਾਰਮੋਨਜ਼ ਵਿ ਗ ੜ ਜਾਂਦੇ ਹਨ, ਐਂਜ਼ਾਇਮਜ਼ ਘੱਟ ਜਾਂ ਵੱਧ ਬਣਨ ਲਗਦੇ ਹਨ ਤੇ ਜੀਨਜ਼ ਖਰਾਬ ਹੋਣ ਲੱਗ ਪੈਂਦੇ ਹਨ। ਨਤੀਜੇ ਵਜੋਂ ਅਲੱਰਜੀਜ਼ ਤੇ ਇਨਫੈਕਸ਼ਨਜ਼ ਹੋਣ ਲਗਦੀਆਂ ਹਨ। ਬੱਚਿਆਂ ਦੀਆਂ ਛੋਟੀਆਂ ਛੋਟੀਆਂ ਬੀਮਾਰੀਆਂ ਵਿਗੜਨ ਲਗਦੀਆਂ ਹਨ। ਯਾਨਿ ਕਿ ਬੱਚੇ ਦੀ ਉਮਰ ਹੀ ਘਟਣ ਲੱਗ ਪੈਂਦੀ ਹੈ।ਬੱਚੇ ਦੀ ਮੈਂਟਲ ਹੈਲਥ ਵੀ ਖਰਾਬ ਹੋਣ ਲਗਦੀ ਹੈ।
ਬੱਚਿਆਂ ਦੀਆਂ ਬਹੁਤੀਆਂ ਤਕਲੀਫਾਂ ਚੰਗੇ ਪੀਣਯੋਗ ਪਾਣੀ ਦੀ ਘਾਟ, ਲੋੜੀਂਦੀ ਐਕਸਰਸਾਈਜ਼ ਦੀ ਘਾਟ ਅਤੇ ਲੋੜੀਂਦੇ ਮਨੋਰੰਜਨ ਕਾਰਨ ਅਤੇ ਉਲਟ ਪੁਲਟ ਜੰਕ ਫੂਡ ਦੀ ਆਦਤ ਕਾਰਨ ਬਣਦੀਆਂ ਹਨ। ਇਸ ਲਈ ਬੱਚਿਆਂ ਨੂੰ ਹਰ ਘੰਟੇ ਬਾਅਦ ਇੱਕ ਅੱਧਾ ਗਿਲਾਸ ਪਾਣੀ ਪੀਣ ਦੀ ਆਦਤ ਪਾਉ, ਪਾਣੀ ਧਰਤੀ ਹੇਠਲਾ ਹੋਵੇ ਤਾਂ ਬਹੁਤ ਚੰਗਾ ਹੈ। ਜੇ ਤੁਹਾਡੇ ਘਰਦਾ ਪਾਣੀ ਸਹੀ ਨਾ ਹੋਵੇ ਤਾਂ ਨੇੜਲੇ ਕਿਸੇ ਵਧੀਆ ਸੁਆਦ ਤੇ ਠੰਢੇ ਮਿੱਠੇ ਪਾਣੀ ਵਾਲੇ ਨਲਕੇ ਜਾਂ ਬੋਰ ਦੇ ਪਾਣੀ ਨੂੰ ਟੈਸਟ ਕਰਵਾ ਕੇ ਦੂਜੇ ਦਿਨ ਪੀਣ ਵਾਸਤੇ ਲਿਆਉਣਾ ਸ਼ੁਰੂ ਕਰ ਸਕਦੇ ਹੋ। ਲੇਕਿਨ ਡਾਕਟਰ ਦੀਰਾਇ ਬਿਨਾਂ ਪਾਣੀ ਫਿਲਟਰ ਜਾਂ ਆਰ ਓ ਦਾ ਬੱਚਿਆਂ ਨੂੰ ਨਾਂ ਹੀ ਦਿਉ। ਉਂਜ 800 ਟੀਡੀਐਸ ਤੱਕ ਦਾ ਪਾਣੀ ਵੀ ਪੀਣਯੋਗ ਹੁੰਦਾ ਹੈ ਲੇਕਿਨ ਉਸ ਚ ਘੁਲੇ ਪਦਾਰਥ ਸਿਹਤਵਰਧਕ ਹੋਣੇ ਚਾਹੀਦੇ ਹਨ। ਸਿਰਫ 1200 ਟੀਡੀਐਸ ਤੋਂ ਉੱਪਰ ਵਾਲਾ ਪਾਣੀ ਹੀ ਸਿਹਤ ਲਈ ਨੁਕਸਾਨਦਾਇਕ ਹੁੰਦਾ ਹੈ। ਲੇਕਿਨ 50 ਟੀਡੀਐਸ ਤੋਂ ਘੱਟ ਵਾਲਾ ਪਾਣੀ ਇਸਤੋਂ ਵੀ ਖਤਰਨਾਕ ਹੁੰਦਾ ਹੈ। ਪ੍ਰੰਤੂ ਜ਼ਿਆਦਾ ਉੱਚੀ ਜਾਂ ਜ਼ਿਆਦਾ ਨੀਵੀਂ ਪੀਐਚ ਵੈਲਿਊ ਵਾਲਾ ਪਾਣੀ ਨਹੀਂ ਹੋਣਾ ਚਾਹੀਦਾ ਹੈ। ਪਾਣੀ ਵਿੱਚ ਗੰਦਗੀ ਤੇ ਕੈਮੀਕਲ ਜਾਂ ਪੈਸਟੀਸਾਈਡਜ਼ ਵੀ ਨਹੀਂ ਮਿਲੇ ਹੋਣੇ ਚਾਹੀਦੇ ਹਨ।
ਜੇ ਤੁਹਾਡਾ ਪਾਣੀ ਖਰਾਬ ਹੈ ਤਾਂ ਪਹਿਲਾਂ ਪਾਣੀ ਟੈਸਟ ਕਰਵਾਉ ਕਿ ਉਸ ਚ ਕੀ ਘਾਟ ਵਾਧ ਹੈ। ਥੋੜੇ ਬਹੁਤੇ ਨੁਕਸ ਵਾਲੇ ਪਾਣੀ ਨੂੰ ਸਿਰਫ ਫਿਲਟਰ ਕਰਕੇ ਪੀ ਸਕਦੇ ਹੋ। ਲੇਕਿਨ ਜ਼ਿਆਦਾ ਹੀ ਖਰਾਬ ਪਾਣੀ ਪੀਣ ਦੀ ਬਿਜਾਇ ਦੂਰ ਤੋਂ ਪਾਣੀ ਲਿਆਉਣਾ ਹੀ ਫਾਇਦੇਮੰਦ ਹੁੰਦਾ ਹੈ। ਜੇ ਕੋਈ ਖੂਬ ਮਿਹਣਤ ਕਰਦਾ ਹੈ ਤੇ ਗਲਤ ਮਲਤ ਬਾਜ਼ਾਰੂ ਖਾਣੇ ਨਹੀਂ ਖਾਂਦਾ ਹੈ, ਕੋਲਡ ਡਰਿੰਕਸ, ਚਾਹ, ਕਾਫੀ, ਜੰਕ ਫੂਡਜ਼, ਨਕਲੀ ਦੁੱਧ ਦੀਆਂ ਮਠਿਆਈਆਂ, ਘਟੀਆ ਤੇਲਾਂ ਤੇ ਗੰਦੇ ਆਟਿਆਂ ਦੇ ਬਿਸਕੁਟ, ਕੁਕੀਜ਼, ਸਮੋਸੇ, ਪੈਟੀਜ਼, ਬਰਗਰ, ਹੌਟਡੌਗ ਆਦਿ ਨਹੀਂ ਖਾਂਦਾ,ਕਿਸੇ ਵੀ ਕਿਸਮ ਦਾ ਨ ਸ਼ਾ ਨਹੀਂ ਵਰਤਦਾ ਤਾਂ ਉਹਨੂੰ ਛੇਤੀ ਕੀਤਿਆਂ ਕੋਈ ਬੀਮਾਰੀ ਨਹੀਂ ਲਗਦੀ।
ਉਹਨੂੰ ਸਭ ਕੁਝ ਹੀ ਹਜ਼ਮ ਵੀ ਹੋ ਜਾਂਦਾ ਹੈ। ਇਸਲਈ ਬੱਚਿਆਂ ਨੂੰ ਮਿਹਣਤੀ ਤੇ ਹਿੰਮਤੀ ਬਣਾਉ। ਆਪ ਵੀ ਤੇ ਬੱਚਿਆਂ ਨੂੰ ਵੀ ਧੁੱਪ, ਖੁੱਲੀ ਹਵਾ, ਧਰਤੀ ਹੇਠਲਾ ਪਾਣੀ, ਕੁਦਰਤੀ ਰੁੱਤ ਮੁਤਾਬਕ ਸਬਜ਼ੀ, ਸਲਾਦ ਆਦਿ ਖਾਣ ਦੀ ਆਦਤ ਪਾਉ। ਬੱਚਿਆਂ ਨੂੰ ਖਾਣਾ ਬਣਾਉਣ, ਸਬਜ਼ੀ, ਸਲਾਦ, ਫਲ ਖਰੀਦਣ, ਛਾਂਟਣ, ਕੱਟਣ, ਛਿੱਲਣ, ਧੋਣ ਅਤੇ ਸੰਭਾਲਣ ਵੀ ਸਿਖਾਉ। ਤੁਹਾਡੀ ਸਭ ਤੋਂ ਵੱਡੀ ਸਫਲਤਾ ਬੱਚਿਆਂ ਨੂੰ ਸਿਹਤਮੰਦ, ਸਿਆਣੇ ਤੇ ਕਾਮਯਾਬ ਕਰਨ ਚ ਹੈ।
ਵਾਇਰਲ