BREAKING NEWS
Search

ਸਿਰਫ 5 ਦਿਨ ਬਾਕੀ ਜਲਦੀ ਨਾਲ ਹੁਣੇ ਕਰੋ ਇਹ ਕੰਮ ਜੇ ਤੁਹਾਡੇ ਕੋਲ ਹੈ ਇਹ ਫੋਨ

ਮੋਬਾਈਲ ਫੋਨ ਅੱਜ ਕਲ ਹਰੇਕ ਦੀ ਮੁਢਲੀ ਜਰੂਰਤ ਬਣਿਆ ਹੋਇਆ ਹੈ। ਇਸ ਤੋਂ ਬਗੈਰ ਅੱਜ ਦੀ ਜਿੰਦਗੀ ਬਹੁਤ ਔਖੀ ਹੋ ਸਕਦੀ ਹੈ। ਇਸ ਕੰਪਨੀ ਦੇ ਮੋਬਾਈਲ ਫੋਨ ਰੱਖਣ ਵਾਲਿਆਂ ਲਈ ਵੱਡੀ ਖਬਰ ਆ ਰਹੀ ਹੈ ਦੇਖੋ ਪੂਰੀ ਖਬਰ ਵਿਸਥਾਰ ਨਾਲ।

ਐਪਲ ਦੇ ਆਈਫੋਨ 5 ਯੂਜ਼ਰਜ਼ ਲਈ ਜ਼ਰੂਰੀ ਖਬਰ ਹੈ। ਕੰਪਨੀ ਇਨ੍ਹਾਂ ਯੂਜ਼ਰਜ਼ ਨੂੰ ਆਈਫੋਨ 5 ਦਾ ਆਪਰੇਟਿੰਗ ਸਿਸਟਮ ਅਪਡੇਟ ਕਰਨ ਲਈ ਕਹਿ ਰਹੀ ਹੈ। ਅਜਿਹਾ ਨਾ ਕਰਨ ’ਤੇ ਉਨ੍ਹਾਂ ਦੇ ਆਈਫੋਨ 5 ’ਤੇ ਇੰਟਰਨੈੱਟ ਕੁਨੈਕਟੀਵਿਟੀ ਨਹੀਂ ਮਿਲੇਗੀ। ਆਈਫੋਨ 5 ਨੂੰ ਕੰਪਨੀ ਨੇਸਾਲ 2012 ’ਚ ਲਾਂਚ ਕੀਤਾ ਸੀ। 9ਟੂ5 ਮੈਕ ਦੀ ਰਿਪੋਰਟ ਮੁਤਾਬਕ, ਐਪਲ ਆਪਣੇ ਆਈਫੋਨ 5 ਯੂਜ਼ਰਜ਼ ਨੂੰ ਫੁਲ ਸਕਰੀਨ ਮੈਸੇਜ ਭੇਜ ਰਹੀ ਹੈ। ਇਸ ਮੈਸੇਜ ’ਚ ਕਿਹਾ ਜਾ ਰਿਹਾ ਹੈ ਕਿ ਯੂਜ਼ਰਜ਼ ਆਪਣੇ ਆਈਫੋਨ 5 ਨੂੰ 3 ਨਵੰਬਰ ਤੋਂ ਪਹਿਲਾਂ ਆਈ.ਓ.ਐੱਸ. ਵਰਜ਼ਨ 10.3.4 ਨਾਲ ਅਪਡੇਟ ਕਰ ਲੈਣ।

ਅਪਡੇਟ ਨਾ ਕਰਨ ’ਤੇ ਨਹੀਂ ਚੱਲਣਗੇ ਕਈ ਐਪ
ਐਪਲ ਨੇ ਆਈਫੋਨ 5 ਯੂਜ਼ਰਜ਼ ਨੂੰ ਅਲਰਟ ਕਰਦੇ ਹੋਏ ਕਿਹਾ ਹੈ ਕਿ ਅਜਿਹਾ ਨਾ ਕਰਨ ’ਤੇ ਉਨ੍ਹਾਂ ਦੇ ਡਿਵਾਈਸ ’ਤੇ ਇੰਟਰਨੈੱਟ ਨਹੀਂ ਚੱਲੇਗਾ। ਇਸ ਦਾ ਸਿੱਧਾ ਮਤਲਬ ਇਹ ਹੋਇਆ ਕਿ 3 ਨਵੰਬਰ ਤੋਂ ਪਹਿਲਾਂ ਜੇਕਰ ਆਈਫੋਨ 5 ਨੂੰ ਅਪਡੇਟ ਨਹੀਂ ਕੀਤਾ ਗਿਆ ਤਾਂ ਸਫਾਰੀ, ਈਮੇਲ, ਆਈਕਲਾਊਡ ਅਤੇ ਐਪਲ ਸਟੋਰ ਵਰਗੀਆਂ ਸੇਵਾਵਾਂ ਨੂੰ ਐਕਸੈਸ ਨਹੀਂਕਰ ਸਕੋਗੇ।

ਜੀ.ਪੀ.ਐੱਸ. ਬਗ ਨੂੰ ਕੀਤਾ ਗਿਆ ਹੈ ਫਿਕਸ
ਆਈ.ਓ.ਐੱਸ. 10.3.4 ਦੀ ਗੱਲ ਕਰੀਏ ਤਾਂ ਇਸ ਵਿਚ ਉਸ ਜੀ.ਪੀ.ਐੱਸ. ਬਗ ਨੂੰ ਫਿਕਸ ਕੀਤਾ ਗਿਆ ਹੈ ਜੋ ਆਈਫੋਨ 5 ਦੇ ਟਾਈਪ ਅਤੇ ਤਰੀਕ ਦੀ ਸੈਟਿੰਗ ’ਚ ਗੜਬੜੀ ਕਰ ਰਿਹਾ ਸੀ। 3 ਨਵੰਬਰ ਤਕ ਆਈਫੋਨ 5 ਅਪਡੇਟ ਨਾ ਕਰਨ ਵਾਲੇ ਯੂਜ਼ਰਜ਼ ਨੂੰ ਬਾਅਦ ’ਚ ਇਸ ਨੂੰ ਫਿਕਸ ਕਰਨ ’ਚ ਕਾਫੀ ਪਰੇਸ਼ਾਨੀ ਹੋ ਸਕਦੀ ਹੈ। ਇਸ ਗੜਬੜੀ ਨੂੰ ਉਨ੍ਹਾਂ ਨੂੰ ਖੁਦ ਠੀਕ ਕਰਨ ਲਈ ਮੈਕ ਜਾਂ ਪੀਸੀ ’ਤੇ ਡਾਟਾ ਦਾ ਬੈਕਅਪ ਲੈ ਕੇ ਉਸ ਨੂੰ ਰੀਸਟੋਰ ਕਰਨਾ ਹੋਵੇਗਾ।

ਪਹਿਲਾਂ ਵੀ ਆ ਚੁੱਕੀ ਹੈ ਸਮੱਸਿਆ
ਐਪਲ ਦੀ ਇਸ ਜੀ.ਪੀ.ਐੱਸ. ਰੋਲ ਓਵਰ ਸਮੱਸਿਆਕਾਰਨ ਆਈਫੋਨ 4S ਅਤੇ ਪੁਰਾਣੇ ਆਈਪੈਡ (ਰੇਟਿਨਾ) ਅਤੇ ਆਈਪੈਡ 2 ’ਚ ਵੀ ਸਮੱਸਿਆ ਆਈ ਸੀ। ਇਨ੍ਹਾਂ ਡਿਵਾਈਸਿਜ਼ ’ਚ ਇਹ ਬਗ ਜੀ.ਪੀ.ਐੱਸ. ਫੰਕਸ਼ਨ ਨੂੰ ਬੰਦ ਕਰ ਦਿੰਦਾ ਸੀ ਪਰ ਆਈਫੋਨ 5 ਦੇ ਨਾਲ ਇਹ ਮਾਮਲਾ ਥੋੜ੍ਹਾ ਗੰਭੀਰ ਹੈ। ਇਸੇ ਕਾਰਨ ਐਪਲ ਨੂੰ ਮਜਬੂਰਨ ਯੂਜ਼ਰਜ਼ ਨੂੰ ਅਪਡੇਟ ਅਲਰਟ ਦੇਣਾ ਪੈ ਰਿਹਾ ਹੈ।



error: Content is protected !!