ਦੇਖੋ ਸੁਲਤਾਨਪੁਰ ਲੋਧੀ ‘ਚ ਗੁਰੂ ਨਾਨਕ ਦੇਵ ਜੀ ਦਾ ਕਰਿਸ਼ਮਾ , ਸੰਗਤਾਂ ਦੀਆਂ ਅੱਖਾਂ ਹੋਈਆਂ ਨਮ “ਸੁਲਤਾਨਪੁਰ ਲੋਧੀ ਉਹ ਪਵਿੱਤਰ ਧਰਤੀ ਹੈ ਜਿਸ ਥਾਂ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪਰਿਵਾਰ ਇਸ ਪਵਿੱਤਰ ਅਸਥਾਨ ਤੇ ਰਿਹਾ ਤੇ ਗੁਰੂ ਸਾਹਿਬ ਜੀ ਨੇ ਖੁਦ ਇਸ ਪਵਿੱਤਰ ਅਸਥਾਨ ਤੇ ਆਪਣੀ ਜਿੰਦਗੀ ਦੇ ਕਈ ਸਾਲ ਇੱਥੇ ਮੋਦੀ ਖਾਨੇ ਵਿੱਚ ਤੇਰਾ ਤੇਰਾ ਕਹਿ ਕੇ ਗਰੀਬਾਂ ਲੋੜਵੰਦਾਂ ਦੀਆਂ ਝੋਲੀਆਂ ਭਰਦੇ ਸਨ ।ਆਉ ਜਾਣਦੇ ਹਾਂ ਸੁਲਤਾਨਪੁਰ ਲੋਧੀ ਦਾ ਇਤਿਹਾਸ ਇਤਿਹਾਸਕਾਰਾਂ ਦੀ ਜਾਣਕਾਰੀ
ਅਨੁਸਾਰਸੁਲਤਾਨਪੁਰ ਲੋਧੀ ਭਾਰਤੀ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੀ ਇਕ ਤਹਿਸੀਲ ਅਤੇ ਹਜਾਰ ਸਾਲ ਪੁਰਾਣਾ ਸ਼ਹਿਰ ਹੈ। ਇਹ ਦਿੱਲੀ ਦੇ ਬਾਦਸ਼ਾਹ ਮਹਿਮੂਦ ਗਜ਼ਨਵੀ ਦੇ ਜਰਨੈਲ ਸੁਲਤਾਨ ਖਾਨ ਲੋਧੀ ਦੁਆਰਾ 1103 ਈਸਵੀ ਵਿੱਚ ਵਸਾਇਆ ਗਿਆ ਸੀ। ਇਸ ਸ਼ਹਿਰ ਦਾ ਜ਼ਿਕਰ ਆਈਨ-ਏ-ਅਕਬਰੀ ਵਿੱਚ ਅਨੇਕ ਵਾਰ ਆਉਂਦਾ ਹੈ। ਇਹ ਬਰਸਾਤੀ ਨਦੀ ਵੇਈਂ ਦੇ ਦੱਖਣੀ ਕਿਨਾਰੇ ਤੇ ਸਥਿਤ ਹੈ। ਦੂਜੀ ਰਵਾਇਤ ਅਨੁਸਾਰ ਇਸ ਨਗਰ ਦੀ ਬੁਨਿਆਦ ਸੰਨ 1332 ਈਸਵੀ ਵਿੱਚ ਪੰਜਾਬ ਦੇ ਸੂਬੇਦਾਰ ਵਲੀ ਮੁਹੰਮਦ ਖਾਨ ਦੇ ਪੁੱਤਰ ਸੁਲਤਾਨ ਖਾਨ ਨੇ ਰੱਖੀ ਸੀ। ਤੀਜੀ ਰਵਾਇਤ ਅਨੁਸਾਰ ਇਬਰਾਹੀਮ ਲੋਧੀ ਦੇ ਰਾਜ-ਕਾਲ ਵੇਲੇ ਲਾਹੌਰ ਦੇ ਸੂਬੇਦਾਰ ਦੌਲਤ ਖਾਨ ਲੋਧੀ ਨੇ ਇਸ ਦਾ ਨਿਰਮਾਣ ਕਰਵਾਇਆ ਸੀ। ਇਸ ਨਗਰ ਬਾਰੇ ਮਿਲਦੇ ਇਤਹਾਸਿਕ ਹਵਾਲਿਆਂ ਤੋਂ ਸਿੱਧ ਹੁੰਦਾ ਹੈ ਕਿ ਇਹ ਪੁਰਾਤਨ ਥੇਹ ਤੇ ਉਸਰਿਆ ਨਗਰ ਹੈ।
ਬੁੱਧ-ਮੱਤ ਦੀਆਂ ਸਾਹਿੱਤਿਕ ਪਰੰਪਰਾਵਾਂ ਤੋਂ ਪਤਾ ਚਲਦਾ ਹੈ ਕਿ ਈਸਾ ਪੂਰਵ ਚੌਥੀ ਸਦੀ ਵਿੱਚ ਇੱਥੇ ਬੁੱਧ ਧਰਮ ਦਾ ਇਕ ਵੱਡਾ ਕੇਂਦਰ ਸੀ। ਯੁਆਂਗ-ਚੁਆਂਗ ਨਾਂ ਦੇ ਇਕ ਚੀਨੀ ਯਾਤਰੀ ਨੇ ਲਿਖਿਆ ਹੈ ਕਿ ਸਮਰਾਟ ਅਸ਼ੋਕ ਨੇ ਆਪਣੇ ਰਾਜ-ਕਾਲ (269 ਤੋਂ 232 ਈ.ਪੂ.) ਵੇਲੇ ਇਥੇ ਇਕ ਬੋਧੀ ਸਤੂਪ ਦੀ ਉਸਾਰੀ ਕਰਵਾਈ ਸੀ। ਸੱਤਵੀਂ ਸਦੀ ਤਕ ਇਹ ਬੁੱਧ-ਧਰਮ ਦਾ ਇਕ ਮਹੱਤਵਪੂਰਨ ਕੇਂਦਰ ਰਿਹਾ। ਗਿਆਰਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਮਹਿਮੂਦ ਗਜਨਵੀ ਨੇ ਧਾਰਮਿਕ ਕੱਟੜਤਾ ਕਾਰਣ ਇਸ ਨਗਰ ਨੂੰ ਲੁੱਟ ਕੇ ਅੱਗ ਲਗਵਾ ਦਿੱਤੀ ਜਿਸ ਦਾ ਪ੍ਰਮਾਣ ਇਸ ਦੇ ਥੇਹ ਹੇਠੋਂ ਨਿਕਲਦੀ ਕਾਲੀ ਮਿੱਟੀ ਅਤੇ ਭੰਨੀਆਂ ਟੁਟੀਆਂ ਚੀਜਾਂ ਤੋਂ ਇਲਾਵਾ ਪੁਰਾਤਨ ਸਿੱਕਿਆ ਤੋਂ ਮਿਲ ਜਾਂਦਾ ਹੈ।
ਇਸ ਤਰ੍ਹਾਂ ਇਸ ਨਗਰ ਦੇ ਇਤਿਹਾਸ ਦੀ ਪੈੜ ਈਸਾ ਪੂਰਵ ਪੰਜਵੀਂ ਸਦੀ ਤੱਕ ਜਾਂਦੀ ਹੈ। ਸਿੱਖ ਇਤਿਹਾਸ ਵਿੱਚ ਇਸ ਨਗਰ ਦਾ ਵਿਸ਼ੇਸ਼ ਅਤੇ ਉੱਲੇਖਯੋਗ ਸਥਾਨ ਹੈ। ਇਥੇ ਹੀ ਭਾਈਆ ਜੈ ਰਾਮ ਅਤੇ ਬੇਬੇ ਨਾਨਕੀ ਦੀ ਪ੍ਰੇਰਣਾ ਨਾਲ ਗੁਰੂ ਨਾਨਕ ਦੇਵ ਜੀ ਨੇ ਮੋਦੀਖਾਨੇ ਵਿਚ ਨੌਕਰੀ ਕੀਤੀ। ਇਥੇ ਗੁਰੂ ਸਾਹਿਬ ਲਗਭਗ ਚੌਦਾਂ ਸਾਲ ਰਹੇ। ਇਥੇ ਹੀ ਵੇਈਂਂ ਨਦੀ ਵਿਚ ਪ੍ਰਵੇਸ਼ ਕਰ ਕੇ ਗੁਰੂ ਸਾਹਿਬ ਨਿਰੰਕਾਰ ਦੇ ਦਰਬਾਰ ਗਏ ਸਨ ਅਤੇ ਧਰਮ ਨਿਰਪੇਖ ਧਰਮ ਦੀ ਸਥਾਪਨਾ ਕੀਤੀ ਅਤੇ ਇਸ ਦੇ ਪ੍ਰਚਾਰ ਲਈ ਉਦਾਸੀਆਂ ਲਈ ਪ੍ਰਸਥਾਨ ਕੀਤਾ।ਸਿੱਖ-ਇਤਿਹਾਸ ਨਾਲ ਸੰਬੰਧਤ ਇਥੇ ਕਈ ਧਰਮ-ਸਥਾਨ ਹਨ ਜਿਵੇਂ ਹੱਟ ਸਾਹਿਬ, ਕੋਠੜੀ ਸਾਹਿਬ, ਸੰਤਘਾਟ, ਗੁਰੂ ਕਾ ਬਾਗ, ਬੇਰ ਸਾਹਿਬ, ਗੁਰਦੁਆਰਾ ਸ਼੍ਰੀ ਅੰਤਰ-ਯਾਮਤਾ, ਧਰਮਸ਼ਾਲਾ ਗੁਰੂ ਅਰਜਨ ਦੇਵ ਜੀ ਆਦਿ।
ਵਾਇਰਲ