ਹੁਸ਼ਿਆਰਪੁਰ ਦੇ ਇੱਕ ਪਿੰਡ ਵਿੱਚ ਦਿਲਪ੍ਰੀਤ ਸਿੰਘ ਨਾਮ ਦੇ ਚੌਥੀ ਕਲਾਸ ਦੇ ਬੱਚੇ ਨੂੰ ਚੁੱਕਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚਾ ਸੰਤ ਬਾਬਾ ਭਾਗ ਸਿੰਘ ਇੰਟਰ-ਨੈਸ਼ਨਲ ਸਕੂਲ ਵਿੱਚ ਪੜਦਾ ਹੈ। ਬੱਚੇ ਨੂੰ ਚੁੱਕਣ ਵਾਲਾ ਵਿਅਕਤੀ ਹਰਪ੍ਰੀਤ ਸਿੰਘ ਵੀ ਇਸੇ ਪਿੰਡ ਦਾ ਹੀ ਰਹਿਣ ਵਾਲਾ ਦੱਸਿਆ ਜਾਂਦਾ ਹੈ। ਉਹ ਆਪਣੇ ਸਾਥੀ ਨਾਲ ਮਿਲ ਕੇ ਬੱਚੇ ਨੂੰ ਚੁੱਕ ਕੇ ਫੋਨ ਤੇ ਕਿਸੇ ਨਾਲ ਬੱਚੇ ਨੂੰ ਵੇਚਣ ਦੀ ਗੱਲ ਕਰਦੇ ਸਨ। ਪਰ ਸੌ-ਦਾ ਸਿਰੇ ਨਹੀਂ ਚੜ੍ਹਿਆ। ਪੁਲਿਸ ਦੁਆਰਾ ਪਰਚਾ ਕਰਨ ਤੇ ਹਰਪ੍ਰੀਤ ਨੇ ਆਪਣੇ ਖ਼ੁਦ ਹੀ ਕੁਝ ਮਾਰ ਕੇ ਤਿੰਨ ਬੰਦਿਆਂ ਤੇ ਉਲਟਾ ਪਰਚਾ ਕਰਵਾ ਦਿੱਤਾ। ਉਸ ਨੇ ਪੰਚਾਇਤ ਨੂੰ ਵੀ ਮਾੜਾ-ਚੰਗਾ ਬੋਲਿਆ। ਬੱਚੇ ਦੇ ਪਰਿਵਾਰ ਨੇ ਇਨ-ਸਾਫ ਦੀ ਮੰਗ ਕੀਤੀ ਹੈ।
ਬੱਚੇ ਦਿਲਪ੍ਰੀਤ ਸਿੰਘ ਦੇ ਦੱਸਣ ਅਨੁਸਾਰ ਸਕੂਲ ਤੋਂ ਆਉਂਦੇ ਸਮੇਂ ਹਰਪ੍ਰੀਤ ਸਿੰਘ ਆਪਣੇ ਇੱਕ ਹੋਰ ਸਾਥੀ ਨਾਲ ਮਿਲ ਕੇ ਉਸ ਨੂੰ ਚੁੱਕ ਕੇ ਪਿੰਡ ਵਾਲੇ ਰਸਤੇ ਤੇ ਲੈ ਜਾਂਦਾ ਸੀ। ਉਹ ਉਸ ਦੇ ਹੱਥ ਮੂੰਹ ਅਤੇ ਅੱਖਾਂ ਬੰਨ੍ਹ ਦਿੰਦੇ ਸਨ। ਫੇਰ ਉਹ ਕਿਸੇ ਨੂੰ ਫੋਨ ਕਰਦੇ ਸਨ। ਦੋਸ਼ੀ ਉਸ ਨੂੰ ਕਹਿੰਦੇ ਸਨ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਸ ਨੂੰ ਖਤਮ ਕਰ ਦਿੱਤਾ ਜਾਵੇਗਾ। ਬੱਚੇ ਦੇ ਦਾਦਾ ਹਰਜੀਤ ਸਿੰਘ ਦੇ ਦੱਸਣ ਅਨੁਸਾਰ ਬੱਚੇ ਨੂੰ ਚੁੱਕਣ ਦੀ ਪੰਜ ਵਾਰ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। ਉਹ ਬੱਚੇ ਨੂੰ ਵੇਚਣ ਦੀ ਕੋਸ਼ਿਸ਼ ਕਰਦੇ ਸਨ ਪਰ ਉਨ੍ਹਾਂ ਦਾ ਸੌ-ਦਾ ਅੱਗੇ ਨਹੀਂ ਸੀ ਹੋ ਰਿਹਾ। ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਫੜੇ ਜਾਣ ਅਤੇ ਬੱਚੇ ਨੂੰ ਇ ਨਸਾ ਫ ਦਿੱਤਾ ਜਾਵੇ।
ਇੱਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਜਦੋਂ ਹਰਪ੍ਰੀਤ ਨੂੰ ਪੰਚਾਇਤ ਵਿੱਚ ਬੁਲਾ ਕੇ ਪੁੱਛਿਆ ਗਿਆ ਤਾਂ ਪਹਿਲਾਂ ਉਹ ਨਹੀਂ ਮੰਨਿਆ। ਜਦੋਂ ਥਾਣੇ ਜਾਣ ਦੀ ਗੱਲ ਆਖੀ ਗਈ ਤਾਂ ਉਹ ਪੰਚਾਇਤ ਨੂੰ ਵੀ ਮਾੜਾ-ਚੰਗਾ ਕਹਿਣ ਲੱਗਾ। ਪੁਲਿਸ ਨੇ 26 ਤਰੀਕ ਨੂੰ ਉਸ ਤੇ ਪਰਚਾ ਕਰ ਲਿਆ। ਪਰ ਅਗਲੇ ਦਿਨ ਹੀ ਉਸ ਨੇ ਆਪਣੇ ਸਰੀਰ ਤੇ ਕਿਸੇ ਚੀਜ਼ ਨਾਲ ਵਾਰ ਕਰਕੇ ਤਿੰਨ ਬੰਦਿਆਂ ਤੇ ਕਰਾਸ ਪਰਚਾ ਕਰਵਾ ਦਿੱਤਾ। ਪਿੰਡ ਵਾਸੀਆਂ ਦੀ ਮੰਗ ਹੈ ਕਿ ਕਰਾਸ ਪਰਚਾ ਖਤਮ ਕਰਕੇ ਉਸ ਨੂੰ ਫੜ ਲਿਆ ਜਾਵੇ ਅਤੇ ਬੱਚੇ ਨੂੰ ਈਸਾਫ ਦਿੱਤਾ ਜਾਵੇ। ਪਿੰਡ ਦੀ ਸਾਬਕਾ ਲੇਡੀ ਸਰਪੰਚ ਅਤੇ ਸਾਬਕਾ ਪੰਚ ਰਜਿੰਦਰ ਸਿੰਘ ਨੇ ਵੀ ਹਰਪ੍ਰੀਤ ਨੂੰ ਫੜਨ ਅਤੇ ਬੱਚੇ ਨੂੰ ਇ-ਸਾਫ ਦੇਣ ਦੀ ਮੰਗ ਕੀਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
ਤਾਜਾ ਜਾਣਕਾਰੀ