ਇਸ ਪ੍ਰੀਵਾਰ ਨਾਲ ਆਹ ਦੇਖੋ ਕੀ ਗਲ੍ਹ ਬਣ ਗਈ
ਹਰਿਆਣਾ ਦੇ ਕਾਲਾਂਵਾਲੀ ਕਸਬੇ ਦੀ ਖੇਤਰਪਾਲ ਵਾਲੀ ਗਲ਼ੀ ’ਚ ਇੱਕ ਅਵਾਰਾ ਸਾਨ੍ਹ ਚਾਰ ਤੋਲ਼ੇ ਸੋਨਾ ਨਿਗਲ਼ ਗਿਆ; ਹੁਣ ਪੀੜਤ ਪਰਿਵਾਰਕ ਮੈਂਬਰ ਉਸ ਦੇ ਗੋਬਰ ’ਚ ਡੱਕੇ ਘੁਮਾ ਰਹੇ ਹਨ। ਇਹ ਕਹਾਣੀ ਕੁਝ ਇਉਂ ਦੱਸੀ ਜਾਂਦੀ ਹੈ ਕਿ ਇੱਕ ਔਰਤ ਨੇ ਸਬਜ਼ੀਆਂ ਦੀ ਰਹਿੰਦ–ਖੂਹੰਦ ਨਾਲ ਕੁਝ ਗਹਿਣੇ ਵੀ ਬਾਹਰ ਫੇੰਕ ਦਿੱਤੇ।
ਗਲ਼ੀ ’ਚ ਘੁੰਮ ਰਿਹਾ ਅਵਾਰਾ ਸਾਨ੍ਹ ਸਬਜ਼ੀ ਦੀ ਉਹ ਰਹਿੰਦ–ਖੂਹੰਦ ਦੇ ਨਾਲ–ਨਾਲ ਗਹਿਣੇ ਵੀ ਨਿਗਲ਼ ਗਿਆ। ਪਰਿਵਾਰਕ ਮੈਂਬਰਾਂ ਨੇ ਸੀਸੀਟੀਵੀ ਕੈਮਰੇ ਦੀ ਫ਼ੁਟੇਜ ਖੰਗਾਲ਼ ਕੇ ਪਹਿਲਾਂ ਇਹ ਤਸੱਲੀ ਕੀਤੀ ਕਿ ਉਹ ਗਹਿਣੇ ਸਾਨ੍ਹ ਨੇ ਹੀ ਖਾਧੇ ਹਨ ਕਿ ਨਹੀਂ। ਉਸ ਤੋਂ ਬਾਅਦ ਉਸ ਸਾਨ੍ਹ ਦੀ ਭਾਲ਼ ਸ਼ੁਰੂ ਹੋ ਗਈ। ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਆਖ਼ਰ ਉਹ ਸਾਨ੍ਹ ਮਿਲ ਗਿਆ। ਉਸ ਸਾਨ੍ਹ ਦੀ ਪਛਾਣ ਉਸ ਦੀ ਪੂਛ ਤੋਂ ਹੋਈ ਕਿਓਂ ਕੇ ਉਸਦੇ ਪੂਸ਼ ਨਹੀਂ ਸੀ।
ਉਹ ਉਸ ਨੂੰ ਆਪਣੇ ਘਰ ਲੈ ਆਏ ਹਨ ਤੇ ਖੁੱਲ੍ਹੀ ਜਗ੍ਰਾ ਉੱਤੇ ਉਸ ਨੂੰ ਬੰਨ੍ਹ ਲਿਆ ਹੈ। ਉਸ ਦੀ ਖ਼ੂਬ ਖ਼ਾਤਰ ਤਵੱਜੋ ਕੀਤੀ ਜਾ ਰਹੀ ਹੈ। ਉਸ ਨੂੰ ਖਾਣ ਲਈ ਹਰਾ ਚਾਰਾ, ਗੁੜ, ਕੇਲੇ ਆਦਿ ਖੁਆਏ ਜਾ ਰਹੇ ਹਨ; ਤਾਂ ਜੋ ਉਹ ਵੱਧ ਤੋਂ ਵੱਧ ਗੋਬਰ ਕਰੇ ਤੇ ਉਸ ਵਿੱਚੋਂ ਉਨ੍ਹਾਂ ਦਾ ਕੀਮਤੀ ਸੋਨਾ ਲੱਭ ਪਵੇ।
ਹੁਣ ਜਦੋਂ ਵੀ ਉਹ ਸਾਨ੍ਹ ਗੋਬਰ ਕਰਦਾ ਹੈ, ਤਾਂ ਪਰਿਵਾਰਕ ਮੈਂਬਰ ਸਾਰੇ ਪਹਿਲਾਂ ਆਪੋ–ਆਪਣਾ ਡੱਕਾ ਚੁੱਕਦੇ ਹਨ ਤੇ ਫਿਰ ਭੱਜ ਕੇ ਉਸ ਗੋਬਰ ਕੋਲ ਜਾਂਦੇ ਹਨ ਤੇ ਡੱਕਿਆਂ ਨਾਲ ਉਸ ਨੂੰ ਬਹੁਤ ਬਾਰੀਕੀ ਨਾਲ ਪਰਖਦੇ ਹਨ। ਇਹ ਖ਼ਬਰ ਲਿਖੇ ਜਾਣ ਤੱਕ ਗੋਬਰ ’ਚ ਡੱਕੇ ਤੋਂ ਉਨ੍ਹਾਂ ਦਾ ਖਹਿੜਾ ਛੁੱਟਿਆ ਨਹੀਂ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਦੋ ਦਿਨਾਂ ਤੋਂ ਸਾਨ੍ਹ ਦੇ ਗੋਬਰ ’ਚ ਡੱਕੇ ਫੇਰ –ਫੇਰ ਕੇ ਗਏ ਹਨ; ਪਤਾ ਨਹੀਂ ਉਸ ਨੇ ਢਿੱਡ ਦੀ ਕਿਹੜੀ ਆਂ ਦ ਰ ਦੇ ਕਿਹੜੇ ਕੋਣੇ ਵਿੱਚ ਉਨ੍ਹਾਂ ਨੂੰ ਲੁਕਾ ਲਿਆ ਹੈ। ਉਹ ਨਾਲ ਹੀ ਅਰਦਾਸਾਂ ਵੀ ਕਰ ਰਹੇ ਹਨ ਕਿ ਗੋਬਰ ਵਿੱਚ ਡੱਕੇ ਤੋਂ ਉਨ੍ਹਾਂ ਦਾ ਖਹਿੜਾ ਛੇਤੀ ਤੋਂ ਛੇਤੀ ਛੁੱਟ ਜਾਵੇ।
ਵਾਇਰਲ