ਹੁਣੇ ਜੀਓ ਨੇ ਲੋਕਾਂ ਨੂੰ ਦਿੱਤਾ ਇਹ ਵੱਡਾ ਝਟਕਾ
ਚੰਡੀਗੜ੍ਹ: ਰਿਲਾਇੰਸ ਜੀਓ ਨੇ ਇੱਕ ਵਾਰ ਫਿਰ ਆਪਣੇ ਯੂਜ਼ਰਸ ਨੂੰ ਝਟਕਾ ਦਿੱਤਾ ਹੈ। ਕੰਪਨੀ ਨੇ ਦੋ ਸਸਤੇ ਪਲਾਨ ਬੰਦ ਕਰ ਦਿੱਤੇ ਹਨ। ਰਿਲਾਇੰਸ ਜੀਓ ਨੇ ਆਪਣੇ 19 ਤੇ 52 ਰੁਪਏ ਦੇ ਰੀਚਾਰਜ ਪੈਕ ਬੰਦ ਕਰ ਦਿੱਤੇ ਹਨ। ਦੱਸ ਦਈਏ ਆਈਯੂਸੀ ਪੈਕ ਲਾਂਚ ਕਰਨ ਤੋਂ ਬਾਅਦ ਕੰਪਨੀ ਨੇ ਆਪਣੇ ਗਾਹਕਾਂ ਨੂੰ ਇਹ ਦੂਜਾ ਝਟਕਾ ਦਿੱਤਾ ਹੈ।
ਇਸੇ ਮਹੀਨੇ 9 ਅਕਤੂਬਰ ਨੂੰ ਰਿਲਾਇੰਸ ਜੀਓ ਨੇ ਆਈਯੂਸੀ ਪੈਕ ਲਾਂਚ ਕੀਤੇ ਸੀ। ਆਈਯੂਸੀ ਪੈਕਾਂ ਦੀ ਸ਼ੁਰੂਆਤ ਤੋਂ ਬਾਅਦ, ਹੁਣ ਜੀਓ ਉਪਭੋਗਤਾ ਜੇ ਕਿਸੇ ਵੀ ਹੋਰ ਨੈੱਟਵਰਕ ‘ਤੇ ਕਾਲ ਕਰਦੇ ਹਨ ਉਨ੍ਹਾਂ ‘ਤੇ ਪ੍ਰਤੀ ਮਿੰਟ 6 ਪੈਸੇ ਦਾ ਚਾਰਜ ਲਾਇਆ ਜਾਂਦਾ ਹੈ।
ਜੀਓ ਨੇ 19 ਰੁਪਏ ਦੇ ਪੈਕ ਨੂੰ ਬੰਦ ਕਰ ਦਿੱਤਾ ਹੈ। ਇਸ ਪਨਾਲ ਵਿੱਚ, ਕੰਪਨੀ ਇੱਕ ਦਿਨ ਲਈ ਉਪਭੋਗਤਾਵਾਂ ਨੂੰ ਅਸੀਮਤ ਵੌਇਸ ਕਾਲਿੰਗ ਦੀ ਪੇਸ਼ਕਸ਼ ਕਰਦੀ ਸੀ। ਇਸਦੇ ਨਾਲ ਹੀ 19 ਰੁਪਏ ਦੇ ਪਲਾਨ ਵਿੱਚ ਯੂਜ਼ਰਸ ਨੂੰ 150 ਐਮਬੀ ਡਾਟਾ ਵੀ ਮਿਲਦਾ ਸੀ।
ਇਸ ਤੋਂ ਇਲਾਵਾ ਕੰਪਨੀ ਨੇ 52 ਰੁਪਏ ਵਾਲਾ ਪੈਕ ਵੀ ਬੰਦ ਕਰ ਦਿੱਤਾ ਹੈ। ਇਸ ਵਿੱਚ, ਉਪਭੋਗਤਾਵਾਂ ਨੂੰ ਕੁੱਲ 7 ਦਿਨਾਂ ਤੱਕ ਵਾਇਸ ਕਾਲਿੰਗ ਦੇ ਨਾਲ 1.05GB ਡਾਟਾ ਦਾ ਲਾਭ ਮਿਲਦਾ ਸੀ। ਸੂਤਰਾਂ ਦੀ ਮੰਨੀਏ ਤਾਂ ਰਿਲਾਇੰਸ 2020 ਤੱਕ ਦੋਵਾਂ ਰੀਚਾਰਜ ਪਲਾਨਜ਼ ਨੂੰ ਦੁਬਾਰਾ ਸ਼ੁਰੂ ਕਰੇਗੀ।
ਤਾਜਾ ਜਾਣਕਾਰੀ