ਪੰਜਾਬ ਲਈ ਹੁਣੇ ਹੁਣੇ ਜਾਰੀ ਹੋਈ ਮੌਸਮ ਦੀ ਚੇਤਾਵਨੀ ਦੇਖੋ ਕਿਸ ਤਰਾਂ ਦਾ ਰਹੇਗਾ ਆਉਣ ਵਾਲੇ ਦਿਨਾਂ ਚ ਪੰਜਾਬ ਦਾ ਮੌਸਮ –
ਵਗਦੀ ਤੇਜ ਪੱਛੋ ਕਾਰਨ ਪੰਜਾਬ ਚ ਮੌਸਮ ਸਾਫ਼ ਤੇ ਸੁਹਾਵਣਾ ਬਣਿਆ ਹੋਇਆ ਹੈ ਇਹੋ ਸਥਿਤੀ ਕੱਲ੍ਹ ਵੀ ਬਣੀ ਰਹੇਗੀ ਪਰ 23 ਤੋੰ 26 ਅਕਤੂਬਰ ਦੌਰਾਨ ਪੱਛਮੀਂ ਸਿਸਟਮ ਓੁੱਤਰੀ ਪਾਕਿ ਤੇ ਜੰਮੂ-ਕਸ਼ਮੀਰ ਨੂੰ ਪ੍ਰਭਾਵਿਤ ਕਰੇਗਾ ਜਿਸ ਕਾਰਨ ਪੰਜਾਬ ਚ ਪੂਰਬੀ ਹਵਾਵਾਂ ਹਾਜ਼ਰੀ ਲਵਾਓੁਣਗੀਆੰ
1-2 ਵਾਰ ਪੰਜਾਬ ਚ ਥੋੜ੍ਹੀ ਥਾਂ ਹਲਕੀ ਕਾਰਵਾਈ ਤੋ ਇਨਕਾਰ ਨਹੀੰ ਖਾਸਕਰ ਓੁੱਤਰੀ ਪੰਜਾਬ ਅਤੇ ਗੁਲਮਰਗ ਚ ਸੀਜ਼ਨ ਦੀ ਪਹਿਲੀੰ ਬਰਫ਼ਵਾਰੀ ਦੀ ਆਸ ਹੈ।ਪਹਿਲਾ ਦੱਸੇ ਮੁਤਾਬਿਕ ਇਸੇ ਦੌਰਾਨ ਹਲਕੀ ਧੁੰਘਾਖੀਂ ਦੀ ਸਥਿਤੀ ਪੈਂਦਾ ਹੋਣ ਤੇਂ ਸਵੇਰ ਵੇਲੇ ਧੁੰਦ ਵੀ ਕੁਝ ਖੇਤਰਾਂ ਚ ਵੇਖਣ ਨੂੰ ਮਿਲ ਸਕਦੀ ਹੈ।ਅਗਲੇ 3-4 ਦਿਨ ਦਿਨ ਤੇ ਰਾਤਾਂ ਦਾ ਪਾਰਾ 1-2°c ਹੋਰ ਡਿੱਗਣ ਨਾਲ ਸਵੇਰ ਵੇਲੇ ਸੋਹਣੀ ਠੰਡ ਰਹੇਗੀ।ਅੱਜ ਸਵੇਰ ਕਪੂਰਥਲਾ 12.7°c ਘੱਟੋ-ਘੱਟ ਪਾਰੇ ਨਾਲ ਸਭ ਤੋ ਠੰਡਾ ਸਥਾਨ ਰਿਹਾ।
ਨੋਟ: ਧੰਨਵਾਦ ਸਹਿਤ: ਪੰਜਾਬ_ਦਾ_ਮੌਸਮ
ਜਾਰੀ ਕੀਤਾ ~ 2:33PM 21 ਅਕਤੂਬਰ 2019
ਤਾਜਾ ਜਾਣਕਾਰੀ