BREAKING NEWS
Search

ਹੁਣੇ ਹੁਣੇ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਆਈ ਇਹ ਮਾੜੀ ਖਬਰ – ਪਰਮਾਤਮਾ ਭਲੀ ਕਰੇ

ਕਰਤਾਰਪੁਰ ਸਾਹਿਬ ਦੇ ਲੰਘੇ ਬਾਰੇ ਆਈ ਇਹ ਮਾੜੀ ਖਬਰ

ਚੰਡੀਗੜ੍ਹ: ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਅੱਜ ਤੋਂ ਆਨ ਲਾਈਨ ਰਜਿਸਟਰੇਸ਼ਨ ਸ਼ੁਰੂ ਹੋਣੀ ਸੀ ਪਰ ਇਕ ਮਾੜੀ ਖਬਰ ਆ ਰਹੀ ਹੈ ਕੇ ਫਿਲਹਾਲ ਇਸ ਨੂੰ ਟਾਲ ਦਿੱਤਾ ਗਿਆ ਹੈ, ਯਾਨੀ ਅੱਜ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਜਿਸਟ੍ਰੇਸ਼ਨ ਨਹੀਂ ਹੋਏਗੀ। ਇਸ ਦੀ ਮੁੱਖ ਵਜ੍ਹਾ ਪਾਕਿਸਤਾਨ ਦੇ ਫਾਈਨਲ ਡ੍ਰਾਫਟ ‘ਤੇ ਹਾਲੇ ਤਕ ਸਹਿਮਤੀ ਨਾ ਹੋਣਾ ਦੱਸਿਆ ਜਾ ਰਿਹਾ ਹੈ। ਪਾਕਿਸਤਾਨ ਹਾਲੇ ਵੀ 20 ਡਾਲਰ ਪ੍ਰਤੀ ਸ਼ਰਧਾਲੂ ਫੀਸ ਦੀ ਗੱਲ ‘ਤੇ ਟਿਕਿਆ ਹੋਇਆ ਹੈ ਜਿਸ ਦਾ ਭਾਰਤ ਲਗਾਤਾਰ ਵਿਰੋਧ ਕਰ ਰਿਹਾ ਹੈ। ਸਿੱਖ ਸੰਗਤਾਂ ਅਰਦਾਸ ਕਰ ਰਹੀਆਂ ਹਨ ਕੇ ਕੋਈ ਅਣਹੋਣੀ ਨਾ ਹੋ ਜਾਵੇ ਲੰਘੇ ਦੇ ਵਿਚ।

ਕਰਤਾਰਪੁਰ ਲਾਂਘੇ ‘ਤੇ ਪਾਕਿਸਤਾਨ ਵੱਲੋਂ ਫੀਸ ਲਗਾਉਣ ਬਾਰੇ ਬੀਜੇਪੀ ਲੀਡਰ ਤੇ ਸਾਬਕਾ ਸਾਂਸਦ ਜਨਰਲ ਵੀਕੇ ਸਿੰਘ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਥੇ ਜਾਣ ਵਾਲੇ ਸ਼ਰਧਾਲੂਆਂ ਨੂੰ ਕੋਈ ਫੀਸ ਨਾ ਦੇਣੀ ਪਏ। ਜੇ ਪਾਕਿਸਤਾਨ ਅਜੇ ਵੀ ਸਹਿਮਤ ਨਹੀਂ ਹੋਇਆ ਤਾਂ ਸਰਕਾਰ ਕੋਈ ਹੱਲ ਲੱਭੇਗੀ ਤੇ ਉਥੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਫੀਸ ਨਹੀਂ ਦੇਣੀ ਪਏਗੀ।

ਲਗਪਗ ਚਾਰ ਕਿਲੋਮੀਟਰ ਲੰਬੇ ਕਰਤਾਰਪੁਰ ਲਾਂਘੇ ਦਾ ਕੰਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਤੋਂ ਇਕ ਹਫਤਾ ਪਹਿਲਾਂ 31 ਅਕਤੂਬਰ ਤੱਕ ਮੁਕੰਮਲ ਹੋ ਜਾਵੇਗਾ। ਕਰਤਾਰਪੁਰ ਸਾਹਿਬ ਗੁਰਦੁਆਰਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਸਥਿਤ ਹੈ, ਜੋ ਡੇਰਾ ਬਾਬਾ ਨਾਨਕ ਦੇ ਕੋਲ ਸਰਹੱਦ ਤੋਂ 4.5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਹ ਗੁਰੂਦਵਾਰਾ ਸਿੱਖਾਂ ਲਈ ਕਾਫੀ ਪਵਿੱਤਰ ਹੈ, ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 18 ਸਾਲ ਤੇ ਆਪਣਾ ਆਖਰੀ ਸਮਾਂ ਵੀ ਇੱਥੇ ਹੀ ਬਿਤਾਇਆ।

ਇਸ ਲਾਂਘੇ ਦਾ ਉਦਘਾਟਨ 8 ਨਵੰਬਰ ਨੂੰ ਹੋਣ ਦੀ ਉਮੀਦ ਹੈ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦੇ ਦਿਨ 9 ਨਵੰਬਰ ਨੂੰ ਕਰਤਾਰਪੁਰ ਸਾਹਿਬ ਜਾਣ ਵਾਲੇ ਸਰਬਦਲੀ ਵਫ਼ਦ ਦੀ ਅਗਵਾਈ ਕਰਨਗੇ। ਇਸ ਵਫ਼ਦ ਵਿੱਚ ਮੁੱਖ ਮੰਤਰੀ ਦੇ ਨਾਲ ਸਾਰੇ 117 ਵਿਧਾਇਕ, ਪੰਜਾਬ ਤੋਂ ਲੋਕ ਸਭਾ ਤੇ ਰਾਜ ਸਭਾ ਦੇ ਸੰਸਦ ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਮੈਂਬਰ ਤੇ ਸੰਤ ਸਮਾਜ ਦੇ ਮੈਂਬਰ ਤੇ ਸੂਬੇ ਦੀਆਂ ਸਾਰੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ।



error: Content is protected !!