ਆ ਰਹੀਆਂ ਨੇ 6 ਛੁੱਟੀਆਂ ਦੇਖੋ ਪੂਰੀ ਖਬਰ
ਨਵੀਂ ਦਿੱਲੀ: ਜੇਕਰ ਤੁਹਾਨੂੰ ਵੀ ਬੈਂਕ ਦੇ ਕੰਮ ਹਨ ਤਾਂ ਉਨ੍ਹਾਂ ਨੂੰ ਜਲਦੀ ਨਿਬੇੜ ਲਓ ਕਿਉਂਕਿ ਆਉਣ ਵਾਲੇ ਦਿਨਾਂ ‘ਚ ਬੈਂਕ ਬੰਦ ਰਹਿਣਗੇ। ਜਦਕਿ ਅਕਤੂਬਰ ਨਿਬੜਨ ‘ਚ ਅਜੇ 14 ਦਿਨ ਬਾਕੀ ਹਨ ਪਰ ਇਸ ਦੌਰਾਨ ਕਾਫੀ ਸਾਰੇ ਤਿਉਹਾਰ ਵੀ ਆਉਣ ਵਾਲੇ ਹਨ। ਅਜਿਹੇ ‘ਚ ਪੈਸੇ ਜਾਂ ਬੈਂਕ ਨਾਲ ਜੁੜੇ ਕੰਮਾਂ ਲਈ ਖੱਜਲ ਹੋਣ ਦੀ ਲੋੜ ਨਾ ਪਵੇ, ਇਸ ਲਈ ਤੁਹਾਨੂੰ ਅਪਡੇਟ ਕਰ ਰਹੇ ਹਾਂ ਕਿ ਕਦੋਂ-ਕਦੋਂ ਬੈਂਕ ਬੰਦ ਰਹਿਣ ਵਾਲੇ ਹਨ।
ਖ਼ਬਰਾਂ ਮੁਤਾਬਕ ਸਰਕਾਰ ਵੱਲੋਂ 10 ਬੈਂਕਾਂ ਦੇ ਰਲੇਵੇਂ ਵਿਰੁੱਧ 22 ਅਕਤੂਬਰ ਨੂੰ ਬੈਂਕ ਯੂਨੀਅਨ ਨੇ ਹੜਤਾਲ ਦਾ ਐਲਾਨ ਕੀਤਾ ਹੈ। ਇਹ ਹੜਤਾਲ ਭਾਰਤੀ ਬੈਂਕ ਕਰਮਚਾਰੀ ਸੰਘ ਵੱਲੋਂ ਕੀਤੀ ਜਾ ਰਹੀ ਹੈ। ਇਸ ਹੜਤਾਲ ਨੂੰ ਭਾਰਤੀ ਟ੍ਰੇਡ ਯੂਨੀਅਨ ਦਾ ਵੀ ਸਾਥ ਮਿਲਿਆ ਹੈ। ਹੁਣ ਜੇਕਰ ਹੜਤਾਲ ਹੁੰਦੀ ਹੈ ਤਾਂ ਬੈਂਕ ਬੰਦ ਰਹਿਣਗੇ। ਉਧਰ, ਇਸ ਤੋਂ ਪਹਿਲਾਂ 20 ਅਕਤੂਬਰ ਨੂੰ ਐਤਵਾਰ ਹੈ ਜਿਸ ਕਰਕੇ ਬੈਂਕ ਬੰਦ ਰਹਿਣਗੇ।
26 ਅਕਤੂਬਰ ਨੂੰ ਸ਼ਨੀਵਾਰ ਹੈ। ਉਸ ਦਿਨ ਬੈਂਕ ਬੰਦ ਹਨ। ਫੇਰ 27 ਨੂੰ ਐਤਵਾਰ ਹੈ ਤੇ ਦੀਵਾਲੀ ਹੈ। ਇਸ ਤੋਂ ਬਾਅਦ ਕਈ ਸਾਰੇ ਤਿਉਹਾਰ ਇਕੱਠੇ ਹੋਣ ਕਾਰਨ ਵੀ ਬੈਂਕ ਬੰਦ ਰਹਿਣਗੇ। 28 ਨੂੰ ਗੋਵਰਧਨ ਪੂਜਾ, 29 ਅਕਤੂਬਰ ਨੂੰ ਭਾਈ ਦੂਜ ਦੀ ਛੁੱਟੀ ਹੈ।
ਤਾਜਾ ਜਾਣਕਾਰੀ