ਪਟਿਆਲਾ ਦੇ ਰਹਿਣ ਵਾਲੇ ਚਰਨਜੀਤ ਸਿੰਘ ਨੇ ਪੁਲਿਸ ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਸਾਢੇ ਅਠਾਰਾਂ ਸਾਲ ਦੀ ਲੜਕੀ ਇਸ ਮਹੀਨੇ ਦੀ 9 ਤਰੀਕ ਤੋਂ ਸਵੇਰੇ ਸਵਾ 6 ਵਜੇ ਤੋਂ ਲਾਪਤਾ ਹੈ। ਉਨ੍ਹਾਂ ਨੇ ਪੁਲੀਸ ਨੂੰ ਲੜਕੀ ਦੀ ਕਾਲ ਡਿਟੇਲ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਚੈੱਕ ਕਰਵਾ ਦਿੱਤੀ ਹੈ। ਫਿਰ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪੁਲਿਸ ਤਾਂ ਉਨ੍ਹਾਂ ਨਾਲ ਬੱਸ ਸਟੈਂਡ ਤੱਕ ਵੀ ਨਹੀਂ ਗਈ। ਲੜਕੇ ਦਾ ਨਾਂ ਦੱਸਣ ਦੇ ਬਾਵਜੂਦ ਵੀ ਪੁਲਿਸ ਨੇ ਉਨ੍ਹਾਂ ਦੀ ਮਰਜ਼ੀ ਦੇ ਉਲਟ ਅਣਪਛਾਤੇ ਵਿਅਕਤੀ ਤੇ 346 ਦਾ ਮਾਮਲਾ ਦਰਜ਼ ਕਰ ਦਿੱਤਾ ਹੈ। ਉਨ੍ਹਾਂ ਨੇ ਥਾਣੇ ਅੱਗੇ ਧਰਨਾ ਵੀ ਦਿੱਤਾ। ਜਦ ਕਿ ਪੁਲਿਸ ਅਧਿਕਾਰੀ ਕਹਿੰਦੇ ਹਨ ਕਿ ਉਹ ਲੜਕੀ ਵਾਲਿਆਂ ਨੂੰ ਤਰ੍ਹਾਂ ਤਰ੍ਹਾਂ ਦਾ ਸਹਿਯੋਗ ਦੇ ਰਹੇ ਹਨ।
ਲੜਕੀ ਦੇ ਪਿਤਾ ਦੇ ਦੱਸਣ ਅਨੁਸਾਰ ਉਨ੍ਹਾਂ ਦੀ ਲੜਕੀ 9 ਤਰੀਕ ਨੂੰ ਸਵੇਰੇ ਸਵਾ 6 ਵਜੇ ਲਾਪਤਾ ਹੋਈ ਅਤੇ 9 ਵਜੇ ਉਨ੍ਹਾਂ ਨੇ ਪੁਲਿਸ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ। ਉਨ੍ਹਾਂ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਮੁਹੱਲੇ ਦਾ ਹੀ ਲੜਕਾ ਜੋ ਕਿ ਨਾਬਾਲਗ ਹੈ। ਉਸ ਨਾਲ ਮੇਲ ਮਿਲਾਪ ਦਾ ਉਨ੍ਹਾਂ ਨੂੰ ਪਤਾ ਲੱਗਾ। ਉਨ੍ਹਾਂ ਨੇ ਉਸ ਲੜਕੇ ਦੇ ਘਰ ਜਾ ਕੇ 7 ਤਰੀਕ ਨੂੰ ਸ਼ਾਮ ਨੂੰ ਕਿਹਾ ਕਿ ਉਹ ਲੜਕੇ ਅਤੇ ਲੜਕੀ ਦਾ ਵਿਆਹ ਕਰਨ ਲਈ ਤਿਆਰ ਹਨ। ਪਰ ਲੜਕੇ ਦਾ ਕਹਿਣਾ ਸੀ ਕਿ ਉਹ ਲੜਕੀ ਨਾਲ ਸਿਰਫ ਦੋਸਤੀ ਰੱਖੇਗਾ। ਪਰ ਵਿਆਹ ਨਹੀਂ ਕਰੇਗਾ। ਇਸ ਤੇ ਉਨ੍ਹਾਂ ਦੀ ਲੜਕੀ ਨੇ ਮੁੰਡੇ ਨਾਲ ਰੋਸ ਜਤਾਉਂਦੇ ਹੋਏ ਕਿਹਾ ਕਿ ਜੇਕਰ ਉਹ ਵਿਆਹ ਨਹੀਂ ਕਰਵਾਏਗਾ ਤਾਂ ਉਸ ਦਾ ਕੀ ਬਣੇਗਾ। ਉਸ ਤੋਂ ਦੋ ਦਿਨ ਬਾਅਦ ਲੜਕੀ ਲਾਪਤਾ ਹੋ ਗਈ। ਉਨ੍ਹਾਂ ਨੇ ਪੁਲੀਸ ਨੂੰ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਦਿਖਾਈ।
ਜਿਸ ਵਿੱਚ ਬੱਸ ਸਟੈਂਡ ਵਿਖੇ ਲੜਕੀ ਨੂੰ ਕੋਈ ਆਵਾਜ਼ ਮਾਰ ਕੇ ਕਹਿੰਦਾ ਹੈ ਕਿ ਇਸ ਬੱਸ ਵਿੱਚ ਬੈਠ ਜਾਓ। ਇਸ ਤੋਂ ਬਿਨਾਂ ਲੜਕੇ ਨੇ 10 ਤਰੀਕ ਨੂੰ ਲੜਕੀ ਦੀ ਸੋਸ਼ਲ ਮੀਡੀਆ ਆਈਡੀ ਵੀ ਚਲਾਈ ਹੈ। ਪਰ ਪੇਪਰ ਵਿੱਚ ਖ਼ਬਰ ਛਪੀ ਹੈ ਕਿ ਲਾਪਤਾ ਹੋਈ ਲੜਕੀ ਮਿਲ ਗਈ ਹੈ। ਜੇਕਰ ਲੜਕੀ ਮਿਲ ਗਈ ਹੈ ਤਾਂ ਕਿੱਥੇ ਹੈ ਅਤੇ ਜੇਕਰ ਖ਼ਬਰ ਝੂਠੀ ਹੈ ਤਾਂ ਖਬਰ ਕਿਸ ਨੇ ਛਪਵਾਈ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਲੜਕੀ ਬਾਰੇ ਪੁਲਿਸ ਨੂੰ ਸਭ ਪਤਾ ਹੈ। ਉਨ੍ਹਾਂ ਨੇ ਲੜਕੀ ਉਨ੍ਹਾਂ ਦੇ ਹਵਾਲੇ ਕਰਨ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਉਹ ਲੜਕੀ ਦੇ ਪਰਿਵਾਰ ਨਾਲ ਪੂਰਾ ਸਹਿਯੋਗ ਕਰ ਰਹੇ ਹਨ। ਉਨ੍ਹਾਂ ਨੇ 346 ਦਾ ਮਾਮਲਾ ਵੀ ਦਰਜ ਕੀਤਾ ਹੈ। ਲੜਕੀ ਵਾਲੇ ਜਿੱਥੇ ਵੀ ਕਹਿਣਗੇ, ਪੁਲਿਸ ਲੜਕੀ ਦੀ ਭਾਲ ਕਰੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਹਫਤਾ ਪਹਿਲਾਂ ਲਾਪਤਾ ਹੋਈ ਕੁੜੀ ਦੇ ਪਿਓ ਨੇ ਪੂਰੇ ਥਾਣੇ ਨੂੰ ਪਾ ਦਿੱਤੀਆਂ ਭਾਜੜਾਂ, ਰੋਂਦੀ ਮਾਂ ਨੇ ਪੁਲਸ ਤੋਂ ਮੰਗੀ ਆਪਣੀ ਧੀ, ਦੇਖੋ ਵੀਡੀਓ
ਤਾਜਾ ਜਾਣਕਾਰੀ