ਹੁਣੇ ਹੁਣੇ ਪੰਜਾਬ ਲਈ ਜਾਰੀ ਹੋਇਆ ਮੌਸਮ ਦਾ ਵੱਡਾ ਅਲਰਟ
ਪੱਛਮੀ ਹਵਾਂਵਾਂ ਦੇ ਲਗਪਗ ਬੰਦ ਹੋਣ ਨਾਲ ਵਧੀ ਹੋਈ ਨਮੀ ਕਾਰਨ, ਸਵੇਰ ਵੇਲੇ ਧੁੰਦ ਤੇ ਹਲਕੀ ਧੂੰਆਂਖੀ ਧੁੰਦ ਨੇ ਸੂਬੇ ਚ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਕਾਰਨ ਦਿਨ ਵੇਲੇ ਤਲਖੀ ਵੀ ਮਹਿਸੂਸ ਕੀਤੀ ਜਾ ਰਹੀ ਹੈ। ਪਰ ਹਾਲ-ਫਿਲਹਾਲ ਸੂਬੇ ਚ ਦਮ-ਘੋਟੂ ਧੂੰਆਂਖੀ ਧੁੰਦ ਦੀ ਸਥਿਤੀ ਬਣਦੀ ਨਹੀਂ ਦਿਸ ਰਹੀ। ਕਿਉਂਕਿ ਪਰਸੋਂ ਤਾਜ਼ਾ ਵੈਸਟਰਨ ਡਿਸਟ੍ਬੇਂਸ ਪਾਕਿ ਚ ਦਾਖਲ ਹੋ ਜਾਵੇਗਾ।
17 ਅਕਤੂਬਰ ਸ਼ਾਮ ਤੋਂ 18 ਅਕਤੂਬਰ ਦਰਮਿਆਨ ਪੰਜਾਬ ਦੇ ਜਿਆਦਾਤਰ ਇਲਾਕਿਆਂ ਚ ਜ ਬ ਰ ਦ ਸ ਤ ਗਰਜ-ਚਮਕ ਨਾਲ ਹਲਕੇ/ਦਰਮਿਆਨੇ ਮੀਂਹ ਦੀ ਓੁਮੀਦ ਹੈ, ਦੋ-ਚਾਰ ਥਾਂ ਦਰਮਿਆਨੇ ਆਕਾਰ ਵਾਲੀ ਗੜ੍ਹੇਮਾਰੀ ਹੋਵੇਗੀ।
ਐਤਵਾਰ ਤੱਕ ਸਿਸਟਮ ਪਹਾੜਾਂ ਵੱਲ ਖਿਸਕ ਜਾਵੇਗਾ। ਇਸ ਦੌਰਾਨ ਕਸ਼ਮੀਰ ਤੇ ਹਿਮਾਚਲ ਦੀਆਂ 3500 ਮੀਟਰ ਤੋੰ ਓੁੱਚੀਆ ਚੋਟੀਆਂ ਤੇ ਚੰਗੀ ਬਰਫ਼ਵਾਰੀ ਹੋਵੇਗੀ। ਜਿਸ ਸਦਕਾ ਪੰਜਾਬ ਚ ਠੰਢਕ ਵਧੇਗੀ ਤੇ ਰਾਤਾਂ ਦਾ ਪਾਰਾ 14-15°C ਤੱਕ ਡਿੱਗ ਜਾਵੇਗਾ। 24 ਅਕਤੂਬਰ ਇੱਕ ਹੋਰ ਪੱਛਮੀ ਸਿਸਟਮ ਪੁੱਜਣ ਤੇ ਹਵਾਂਵਾਂ ਦੇ ਫਿਰ ਤੋਂ ਬਦਲਣ ਨਾਲ ਧੂੰਆਂਖੀ-ਧੂੰਦ ਦੀ ਸਥਿਤੀ ਬਣਨ ਲਈ ਮਹੌਲ ਅਨੁਕੂਲ ਰਹੇਗਾ।
ਧੰਨਵਾਦ ਸਹਿਤ: ਪੰਜਾਬ_ਦਾ_ਮੌਸਮ ਫੇਸਬੁੱਕ ਪੇਜ
-ਜਾਰੀ ਕੀਤਾ: 7:20pm, 15 ਅਕਤੂਬਰ, 2019
ਤਾਜਾ ਜਾਣਕਾਰੀ