ਲੇਖਕ ਅਗਿਆਤ ਦੀ ਇਹ ਇਕ ਲਾਜਵਾਬ ਰਚਨਾ ਹੈ |ਜਿਸਦਾ ਨਾਮ ਹੈ ਮੈ ਪੇਕੇ ਨਹੀਂ ਜਾ ਸਕਦੀ | ਤੇ ਆਓ ਅਸੀਂ ਤੁਹਾਨੂੰ ਲੈ ਚਲਦੇ ਹਾਂ ਕਹਾਣੀ ਦੇ ਵਲ ਮੈਂ ਪੇਕੇ ਨਹੀਂ ਜਾ ਸਕਦੀ ਕਿਉਂਕਿ ਹੁਣ ਓਥੇ ਮੈਨੂੰ ਕੋਈ ਬੁਲਾਉਂਦਾ ਨਹੀਂ ਗੱਲ ਇਹ ਵੀ ਨਹੀਂ ਕਿ ਓਥੇ ਮੈਨੂੰ ਕੋਈ ਪਿਆਰ ਨਹੀਂ ਕਰਦਾ |ਓਥੇ ਮਾਂ ਹੈ ਵੀਰ ਹੈ ਤੇ ਦੋਨੋ ਬਹੁਤ ਪਿਆਰ ਕਰਦੇ |ਮੇਰੇ ਵੀਰ ਦੀ ਵਹੁਟੀ ਵੀ ਹੈ ਜੋ ਮੇਰੀ ਭਰਜਾਈ ਲਗਦੀ ਹੈ ਫਿਰ ਵੀ ਨਹੀਂ ਜਾ ਸਕਦੀ ਹੁਣ ਓਥੇ ਮੈਨੂੰ ਜਾਣ ਲੱਗੇ ਡਰ ਲਗਦਾ ਹੈ |ਭਰਜਾਈ ਨੇ ਕਦੇ ਅੱਜ ਤੱਕ ਕਿਹਾ ਨਹੀਂ ਕਿ ਦੀਦੀ ਛੁੱਟੀਆਂ ਹੋ ਗਈ ਤੂੰ ਵੀ ਆਜਾ ਸਭ ਛੁੱਟੀਆਂ ਦੇ ਵਿਚ ਆਉਂਦੇ ਨੇ ਪੇਕੇ |
ਉਂਝ ਮੈਂ ਬਹੁਤ ਘੱਟ ਜਾਂਦੀ ਆ ਪੇਕੇ ਤੇ ਜੇ ਕੀਤੇ ਚਲੇ ਵੀ ਜਾਂਦੀ ਹਾਂ ਤਾ ਚਿਤ ਜੇਹਾ ਨਹੀਂ ਲੱਗਦਾ|ਕਿਉਂਕਿ ਉਹ ਮੂੰਹ ਬਣਾ ਲੈਂਦੀ ਹੈ ਮੈਂ ਜਾਂਦੀ ਆਂ ਤਾਂ | ਮੈਨੂੰ ਨੀਂਦ ਨਹੀਂ ਆਉਂਦੀ ਓਥੇ ਫਿਰ ਚਿਤ ਦਿਲ ਕਾਹਲਾ ਪੈਣ ਲੱਗਦਾ ਏ |ਮੇਰੀ ਮਾਂ ਜੋ ਕਿ ਵੋਹਟੀ ਦੀ ਸੱਸ ਲੱਗਦੀ ਹੈ ਨੂੰ ਉਸਨੇ ਕਦੇ ਆਪ ਪਹਿਲੇ ਬੁਲਾਇਆ ਹੀ ਨਹੀਂ |ਮੇਰੀ ਮਾਂ ਬਿਮਾਰ ਜੋ ਰਹਿੰਦੀ ਏ ਤੇ ਉਸਨੂੰ ਮੇਰੀ ਬਿਮਾਰ ਮਾਂ ਪਸੰਦ ਨਹੀਂ ਏ |ਘਰ ਦਾ ਸਾਰਾ ਕੰਮ ਕਰਦੀ ਏ ਉਹ ਫਿਰ ਵੀ ਇੱਜਤ ਨਾਲ ਨਹੀਂ ਬੋਲਦੀ |ਮਾਂ ਨੌਕਰੀ ਵੀ ਕਰਦੀ ਏ ਉਂਝ ਮੇਰੀ ਮਾਂ ਨੂੰ ਮੈਂ ਵੀ ਰੋਕ ਦਿੰਦੀ ਆਂ,ਮਾਂ ਚੁੱਪ ਰਿਹਾ ਕਰ। ਨਹੀਂ ਬੁਲਾਉਂਦੀ ਕੋਈ ਨਾ ਤੇਰੀ ਕਿਸਮਤ ਹੈ ।
ਮੇਰੀ ਮਾਂ ਇੱਕੋ ਗੱਲ ਬੋਲਦੀ ਪੁੱਤ ਹੱਸਦੀ ਬੋਲਦੀ ਰਿਹਾ ਕਰ ਮੇਰੇ ਨਾਲ ਮੈਂ ਕੰਮ ਆਪੇ ਕਰ ਲਿਆ ਕਰਾਂਗੀ |ਪਰ ਉਸਨੂੰ ਸਿਰਫ ਆਪਣੇ ਪੇਕੇ ਜਾਣ ਦੀ ਪਈ ਰਹਿੰਦੀ ਏ |ਹਰ ਮਹੀਨੇ ਭਰਾ ਨਾਲ ਲੜਦੀ ਰਹਿੰਦੀ ਹੈ |ਉਂਜ ਉਸਦੀ ਮਾਂ ਵੀ ਉਸਨੂੰ ਬਹੁਤ ਪਿਆਰ ਕਰਦੀ ਏ ਜੋ ਹਰ ਮਹੀਨੇ 2 – 4 ਦਿਨ ਲਈ ਕੋਲ ਰਹਿਣ ਲਈ ਬੁਲਾ ਲੈਂਦੀ ਏ| ਉਸਨੇ ਕਦੇ ਵੀ ਨਹੀਂ ਕਿਹਾ ਵੀ ਆਪਣੀ ਬਿਮਾਰ ਸੱਸ ਦਾ ਫਿਕਰ ਕਰਿਆ ਕਰ ਉਹ ਵੀ ਵੀ ਤਾ ਤੇਰੀ ਮਾਂ ਏ| ਉਹ ਤੇ ਬੋਲਦੀ ਮੇਰੀ ਧੀ ਨੌਕਰ ਨਹੀਂ ਏ| ਉਂਜ ਮੇਰੇ ਘਰ ਸਿਰਫ 4 ਜੀਅ ਹੈ 3 ਕਮਰਿਆਂ ਦਾ ਨਿੱਕਾ ਪਰ ਕੋਠੀਨੁਮਾ ਘਰ ਆ ।ਉਂਝ ਘਰ ਚ ਹਰ ਸਹੂਲਤ ਹੁੰਦੇ ਹੋਏ ਵੀ ਮੇਰਾ ਦਿਲ ਨਹੀਂ ਲੱਗਦਾ |
ਮੈਂ ਪੇਕੇ ਕਿਸ ਮੂੰਹ ਨਾਲ ਜਾਵਾਂ ਭਰਾ ਵੀ ਚੁੱਪ ਰਹਿੰਦਾ ਹੈ ਵਿਚਾਰਾ ਉਹ ਸੁੱਕ ਕੇ ਤੀਲਾ ਹੋ ਗਿਆ ਏ |ਅਸੀਂ ਕੋਈ ਕਮਜ਼ੋਰ ਨਹੀਂ ਆ ਬੱਸ ਮਾਂ ਬੋਲਦੀ ਮੈਂ ਧੀ ਵਾਲੀ ਆ ਕਿਵੇਂ ਸਹਿ ਲਵਾਂ ਜਦੋਂ ਇਹ ਇਸਨੂੰ ਦੁਰਕਾਰਦਾ ਜੇ ਇਹ ਮਾੜੀ ਕਰਦੀ ਏ ਮੈਂ ਸਹਾਰ ਲਵਾਂਗੀ ਮੇਰਾ ਪੁੱਤ ਨਾ ਸੋਚੇ ਕਿ ਮੇਰੀ ਮਾਂ ਨੇ ਮੇਰਾ ਘਰ ਪੱਟ ਦਿੱਤਾ |ਮੈਂ ਵੀ ਕਦੇ ਉਸਨੂੰ ਕੁੱਝ ਨਹੀਂ ਬੋਲਿਆ ਮੈਂ ਆਪਣੇ ਭਰਾ ਦਾ ਘਰ ਖਰਾਬ ਨਹੀਂ ਕਰਨਾ ਭਰਾ ਬਹੁਤ ਚੰਗਾ ਏ ਮੈਨੂੰ ਉਸ ਨਾਲ ਤੇ ਭਰਜਾਈ ਨਾਲ ਕੋਈ ਵੀ ਸ਼ਿਕਵਾ ਸ਼ਿਕਾਇਤ ਨਹੀਂ ਹੈ, ਸਾਇਦ ਮੇਰੀ ਕਿਸਮਤ ਵਿਚ ਪੇਕੇ ਜਾਨ ਦਾ ਨਸੀਬ ਨਹੀਂ ਹੈ |
ਮੇਰੇ ਬਾਪ ਬਿਨਾਂ ਘਰ ਚ ਮੇਰੀ ਮਾਂ ਰੁਲ ਗਈ ਏ ਫਿਰ ਵੀ ਰੋਜ਼ ਦੁਆ ਕਰਦੀ ਆਂ ਮੇਰਾ ਪੇਕਾ ਹੱਸਦਾ ਵੱਸਦਾ ਰਹੇ ਤਾਂ ਕੀ ਹੋਇਆ ਜੇ ਮੈਂ ਪੇਕੇ ਨਹੀਂ ਜਾ ਸਕਦੀ |ਬਹੁਤ ਸੋਹਣੀ ਕਹਾਣੀ ਹੈ ਅਗਿਆਤ ਦੀ ਤੇ ਬਹੁਤ ਸਾਰੇ ਘਰਾਂ ਵਿਚ ਵੀ ਏਦਾਂ ਹੀ ਹੁੰਦਾ ਸਾਰੇ ਤਾ ਇਕੋ ਜਿਹੇ ਨਹੀਂ ਹੁੰਦੇ ਪਰ ਬਹੁਤਿਆਂ ਨਾਲ ਏਦਾਂ ਹੁੰਦਾ ਹੈ |ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੈ ਤਾ ਇਸ ਨੂੰ ਇਕ ਸ਼ੇਅਰ ਜਰੂਰ ਕਰ ਦਿਓ |ਤਾ ਜੋ ਲਿਖ ਵਾਲੇ ਦਾ ਵੀ ਹੋਂਸਲਾ ਵੱਧ ਜਾਵੇ ਤੇ ਉਸ ਦੀ ਮੇਹਨਤ ਦਾ ਮੂਲ ਵੀ ਪੈ ਜਾਵੇ ਧੰਨਵਾਦ |
ਤਾਜਾ ਜਾਣਕਾਰੀ