BREAKING NEWS
Search

ਹੁਣੇ ਹੁਣੇ ਕਈ ਦਿਨਾਂ ਤੋਂ ਵਿਵਾਦਾਂ ਚ ਘਿਰੇ ਗੁਰਦਾਸ ਮਾਨ ਲਈ ਆਈ ਮਾੜੀ ਖਬਰ

ਗੁਰਦਾਸ ਮਾਨ ਲਈ ਆਈ ਮਾੜੀ ਖਬਰ

ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਕੀ ਦਿਨਾਂ ਤੋਂ ਚਰਚਾ ਸਨ ਕਿਓਂ ਕੇ ਉਹਨਾਂ ਨੇ ਪਹਿਲਾਂ ਪੰਜਾਬੀ ਭਾਸ਼ਾ ਤੇ ਅਜਿਹਾ ਬਿਆਨ ਦਿੱਤਾ ਸੀ ਜਿਸ ਨਾਲ ਰੋਲ ਪੈ ਗਿਆ ਸੀ ਅਤੇ ਫਿਰ ਆਪਣੀ ਚਾਲ ਰਹੀ ਲਾਈਵ ਸਟੇਜ ਤੋਂ ਬੋਲਤਾ ਸੀ ਹੁਣ ਉਹਨਾਂ ਬਾਰੇ ਇਕ ਮਾੜੀ ਖਬਰ ਆ ਰਹੀ ਹੈ ਦੇਖੋ ਪੂਰੀ ਖਬਰ ਵਿਸਥਾਰ ਨਾਲ

ਜ਼ੀਰਕਪੁਰ,13 ਅਕਤੂਬਰ (ਹੈਪੀ ਪੰਡਵਾਲਾ) – ਜ਼ੀਰਕਪੁਰ-ਅੰਬਾਲਾ ਸੜਕ ‘ਤੇ ਇਕ ਵਪਾਰਕ ਅਦਾਰੇ ਵਲੋਂ ਚੱਕਦੇ ਬੀਟਸ ਬੈਨਰ ਹੇਠ ਪ੍ਰਸਿੱਧ ਪੰਜਾਬੀ ਗਾਇਕਾਂ ਤੇ ਅਦਾਕਾਰਾਂ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ, ਜਿਸ ‘ਚ ਲੰਘੇ ਕੱਲ੍ਹ ਸ਼ਾਮ ਪਰਮੀਸ਼ ਵਰਮਾ ਤੇ ਸੁਨੰਦਾ ਸ਼ਰਮਾ ਨੇ ਪ੍ਰੋਗਰਾਮ ਪੇਸ਼ ਕੀਤਾ। ਅੱਜ ਗੁਰਦਾਸ ਮਾਨ, ਗੁਰਨਾਮ ਭੁੱਲਰ ਤੇ ਜੈਨੀ ਜੌਹਲ ਦਾ ਸ਼ੋਅ ਹੋਣਾ ਸੀ। ਪਰ ਐਨ ਵਖਤ ਪ੍ਰਬੰਧਕਾਂ ਨੇ ਅੱਜ ਵਾਲਾ ਸ਼ੋਅ ਰੱਦ ਕਰ ਦਿੱਤਾ।

ਜਿਸ ਨਾਲ ਇਹ ਚਰਚਾ ਆਮ ਹੈ ਕਿ ਗੁਰਦਾਸ ਮਾਨ ਦਾ ਲੰਘੇ ਦਿਨਾਂ ਦੌਰਾਨ ਹੋਏ ਵਿਰੋਧ ਕਾਰਨ ਹੀ ਇਹ ਸ਼ੋਅ ਰੱਦ ਹੋਇਆ ਹੈ। ਦੂਜੇ ਪਾਸੇ ਰਾਜ ਭਾਸ਼ਾ ਦੀ ਬੇਕਦਰੀ ਕਰਨ ਵਾਲਿਆਂ ਖ਼ਿਲਾਫ਼ ਝੰਡਾ ਚੁੱਕਣ ਵਾਲੇ ਪ੍ਰੋ.ਪੰਡਿਤ ਰਾਓ ਧਰੇਨਵਰ ਨੇ ਲੰਘੀ ਦੇਰ ਰਾਤ ਜ਼ੀਰਕਪੁਰ ਥਾਣੇ ‘ਚ ਸੁਨੰਦਾ ਸ਼ਰਮਾ ਵਲੋਂ ‘ਪਟਾਕੇ ਪਾਉਣ ਨੂੰ’ ਅਤੇ ਪਰਮੀਸ਼ ਵਰਮਾ ਵਲੋਂ ‘ਪੈੱਗ ਚਾਰ’ ਗੀਤ ਗਾਉਣ ‘ਤੇ ਸ਼ਿਕਾਇਤ ਦਰਜ ਕਰਵਾਈ ਗਈ।

ਪ੍ਰੋ. ਰਾਓ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਕੇ ਲੱਚਰ, ਚਿੱਟੇ ਤੇ ਹ ਥਿ ਆ ਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਕਾਰਾਂ ਅਤੇ ਗਾਇਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਸੀ, ਜਿਸ ‘ਤੇ ਹਾਈਕੋਰਟ ਨੇ ਪੰਜਾਬ ਪੁਲਿਸ ਮੁਖੀ ਨੂੰ ਅਜਿਹੇ ਗਾਇਕਾਂ, ਗੀਤਕਾਰਾਂ ਖ਼ਿਲਾਫ਼ ਕਾਰਵਾਈ ਦੇ ਆਦੇਸ਼ ਦਿੱਤੇ ਹਨ। ਅੱਜ ਹੋਣ ਵਾਲੇ ਸ਼ੋਅ ਦੀਆਂ ਲੱਖਾਂ ਰੁਪਏ ਦੀਆਂ ਟਿਕਟਾਂ ਵੀ ਵੰਡੀਆਂ ਜਾ ਚੁੱਕੀਆਂ ਹਨ।

ਪ੍ਰਬੰਧਕਾਂ ਨੇ ਦੱਸਿਆ ਕਿ ਸੁਨੰਦਾ ਸ਼ਰਮਾ ਅਤੇ ਪਰਮੀਸ਼ ਵਰਮਾ ਦੇ ਸ਼ੋਅ ਉਪਰੰਤ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਉਨ੍ਹਾਂ ਦੇ ਟਿਕਟ ਘਰ ‘ਚ ਆ ਕੇ ਕਿਹਾ ਗਿਆ ਕਿ ਜੇਕਰ 13 ਅਕਤੂਬਰ ਨੂੰ ਗੁਰਦਾਸ ਮਾਨ ਦਾ ਸ਼ੋਅ ਹੋਇਆ ਤਾਂ ਉਨ੍ਹਾਂ ਵੱਲੋਂ ਖ਼ਿਲਾਫ਼ਤ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕੀ ਗੁਰਦਾਸ ਮਾਨ ਦੀ ਸਿਕਿਉਰਿਟੀ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਇਹ ਪ੍ਰੋਗਰਾਮ ਰੱਦ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਦਰਸ਼ਕਾਂ ਨੇ ਟਿਕਟਾਂ ਖ਼ਰੀਦੀਆਂ ਸਨ ਉਨ੍ਹਾਂ ਦੇ ਪੈਸੇ ਵਾਪਸ ਕਰ ਦਿਤੇ ਜਾਣਗੇ। ਸਮੁੱਚੇ ਮਾਮਲੇ ਬਾਬਤ ਥਾਣਾ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਸਿਰਫ਼ ਗੁਰਦਾਸ ਮਾਨ ਦਾ ਸ਼ੋਅ ਰੱਦ ਹੋਣ ਦੀ ਸੂਚਨਾ ਮਿਲੀ ਹੈ, ਪਰ ਰੱਦ ਹੋਣ ਦੇ ਕਾਰਨਾਂ ਬਾਰੇ ਪ੍ਰਬੰਧਕਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ।



error: Content is protected !!