ਅੰਮ੍ਰਿਤਸਰ ਦੇ ਰਮੇਸ਼ ਚੰਦ ਭਾਟੀਆ ਦੀ ਵਿਆਹੁਤਾ ਲੜਕੀ ਦੀ ਫਰਾਂਸ ਵਿੱਚ ਜਾਨ ਚਲੀ ਗੲੀ। ਮ੍ਰਤਕਾ ਉੱਤੇ ਆਪਣੇ ਪਤੀ ਸਮੇਤ ਰਹਿੰਦੀ ਸੀ ਅਤੇ ਨੌਕਰੀ ਕਰਦੀ ਸੀ। ਉਸ ਦਾ ਪਤੀ ਦਾਰਉ ਪੀਣ ਦਾ ਆਦੀ ਸੀ। ਜਦ ਕਿ ਉਹ ਨੌਕਰੀ ਕਰਕੇ ਪਰਿਵਾਰ ਦਾ ਖਰਚਾ ਚਲਾਉਂਦੀ ਸੀ। ਉਸ ਦੇ ਪਤੀ ਨੇ ਉਸ ਦਾ ਸਹੀ ਇਲਾਜ ਨਹੀਂ ਕਰਵਾਇਆ। ਉਸ ਦਾ ਪਤੀ ਕਹਿੰਦਾ ਹੈ ਕਿ ਮ੍ਰਤਕਾ ਨੂੰ ਕੈਂਸਰ ਦੀ ਬੀਮਾਰੀ ਸੀ। ਜਦ ਕਿ ਲੜਕੀ ਦੇ ਮਾਤਾ ਪਿਤਾ ਨੇ ਆਪਣੀ ਧੀ ਲਈ ਇਨਸਾਫ ਦੀ ਮੰਗ ਕਰਦੇ ਹੋਏ ਉਸ ਦੇ ਪਤੀ ਅਤੇ ਸੱਸ ਸਹੁਰੇ ਤੇ ਕਾਰਵਾਈ ਦੀ ਮੰਗ ਕੀਤੀ ਹੈ। ਰਮੇਸ਼ ਚੰਦ ਭਾਟੀਆ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਸਤੰਬਰ 1997 ਵਿੱਚ ਆਪਣੀ ਧੀ ਦਾ ਅੰਬਾਲਾ ਵਿਖੇ ਵਿਆਹ ਕੀਤਾ ਸੀ। ਉਹ ਆਪ ਪਠਾਨਕੋਟ ਵਿੱਚ ਨੌਕਰੀ ਕਰਦੇ ਸਨ।
ਲੜਕੀ ਦੀ ਬਰਾਤ ਵਿੱਚ 650 ਆਦਮੀ ਬਰਾਤੀ ਆਏ ਸਨ ਲੜਕੀ ਦੇ 1998 ਵਿੱਚ ਲੜਕਾ ਪੈਦਾ ਹੋਇਆ। ਉਸ ਦਾ ਜਵਾਈ ਫਰਾਂਸ ਚਲਾ ਗਿਆ ਅਤੇ 2001 ਵਿੱਚ ਉਨ੍ਹਾਂ ਦੀ ਧੀ ਵੀ ਵਿਦੇਸ਼ ਫਰਾਂਸ ਚਲੀ ਗਈ। ਉਹ ਨੌਕਰੀ ਕਰਕੇ ਪਰਿਵਾਰ ਦਾ ਖਰਚਾ ਚਲਾਉਂਦੀ ਸੀ। ਜਦ ਕਿ ਉਸ ਦਾ ਪਤੀ ਦਾਰਉ ਪੀ ਕੇ ਪਿਆ ਰਹਿੰਦਾ ਸੀ। ਉਨ੍ਹਾਂ ਦੇ ਜਵਾਈ ਨੇ ਉਨ੍ਹਾਂ ਦੀ ਧੀ ਦੀ ਦੇਖਭਾਲ ਨਹੀਂ ਕੀਤੀ। ਜਿਸ ਕਰਕੇ ਉਸ ਦੀ ਜਾਨ ਚਲੀ ਗਈ। ਉਨ੍ਹਾਂ ਦੇ ਜਵਾਈ ਨੇ ਮ੍ਰਤਕਾ ਦੀਆਂ ਫੋਟੋਆਂ ਖਿੱਚ ਕੇ ਉਨ੍ਹਾਂ ਨੂੰ ਕਿਹਾ ਕਿ ਤੁਹਾਡੀ ਧੀ ਆ ਪਈ ਹੈ। ਜੋ ਕਰਨਾ ਹੈ ਕਰ ਲਵੋ। ਉਨ੍ਹਾਂ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਜਵਾਈ ਨੇ ਉਨ੍ਹਾਂ ਨੂੰ ਜਨਮ ਦਿਨ ਤੇ ਗਾਲ੍ਹਾਂ ਕੱਢੀਆਂ। ਉਨ੍ਹਾਂ ਦੇ ਜਵਾਈ ਦੇ ਭਰਾ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਤੁਸੀਂ ਆਪਣੀ ਕੁੜੀ ਉਨ੍ਹਾਂ ਦੇ ਪਿਤਾ ਨੂੰ ਵੇਚੀ ਸੀ।
ਇਸ ਲਈ ਉਹ ਹੁਣ ਜੋ ਮਰਜ਼ੀ ਕਰਨ ਲੜਕੀ ਦੀ ਮਾਂ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਆਪਣੀ ਧੀ ਦੇ ਸਹੁਰੇ ਪਰਿਵਾਰ ਨੂੰ ਲੱਗਭੱਗ 15 ਲੱਖ ਰੁਪਏ ਦਿੱਤੇ ਹਨ। ਸਾਡੇ ਛੇ ਲੱਖ ਇੱਕ ਵਾਰੀ, ਸਾਡੇ ਛੇ ਲੱਖ ਦੁਬਾਰਾ ਫਿਰ ਅਤੇ ਤੀਸਰੀ ਵਾਰ ਦੋ ਲੱਖ ਰੁਪਏ ਉਨ੍ਹਾਂ ਦੀ ਧੀ ਦਾ ਵਿਦੇਸ਼ ਵਿੱਚ ਹੀ ਸੰਸਕਾਰ ਕਰ ਦਿੱਤਾ ਗਿਆ। ਉਸ ਦਾ 6 ਮਾਰਚ ਨੂੰ ਦੇਹਾਂਤ ਹੋਇਆ ਸੀ ਅਤੇ 8 ਮਾਰਚ ਨੂੰ ਸੰਸਕਾਰ ਕਰ ਦਿੱਤਾ ਗਿਆ। ਪਤੀ ਪਤਨੀ ਨੇ ਆਪਣੇ ਜਵਾਈ ਅਤੇ ਉਸ ਦੇ ਮਾਤਾ ਪਿਤਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 15 ਲੱਖ ਰੁਪਏ ਅਤੇ ਗਹਿਣੇ ਵੀ ਉਨ੍ਹਾਂ ਨੂੰ ਵਾਪਿਸ ਮਿਲਣੇ ਚਾਹੀਦੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਬਾਹਰਲੇ ਮੁਲਕ ਚ ਕੁੜੀ ਨਾਲ ਵਾਪਰਿਆ ਭਾਣਾ, ਜਦੋਂ ਆਇਆ ਫੋਨ ਤਾਂ ਉਡ ਗਏ ਮਾਪਿਆਂ ਦੇ ਹੋਸ਼, ਦੇਖੋ ਵੀਡੀਓ
ਤਾਜਾ ਜਾਣਕਾਰੀ