ਦੇਖੋ ਇਸ ਵੇਲੇ ਦੀ ਵੱਡੀ ਖਬਰ
ਨਵੀਂ ਦਿੱਲੀ: 8 ਨਵੰਬਰ 2016 ਨੂੰ ਹੋਈ ਨੋਟਬੰਦੀ ਤੋਂ ਬਾਅਦ 2000 ਰੁਪਏ ਦਾ ਨੋਟ ਸ਼ੁਰੂ ਹੋਇਆ ਸੀ। ਇੰਨੇ ਵੱਡੇ ਨੋਟ ਦਾ ਖੁੱਲ੍ਹੇ ਨੋਟ ਮਿਲਣੇ ਵੀ ਮੁਸ਼ਕਲ ਸਨ। ਹੁਣ ਇਸ ਨੋਟ ਨੂੰ ਬੈਂਕ ਹੌਲੀ-ਹੌਲੀ ਏਟੀਐਮ ਤੋਂ ਹਟਾ ਰਿਹਾ ਹੈ। ਇਸ ਦੇ ਲਈ ਐਸਬੀਆਈ ਨੇ ਸ਼ੁਰੂ ਕਰ ਦਿੱਤੀ ਹੈ। ਆਰਬੀਆਈ ਦੇ ਦਿਸ਼ਾ ਨਿਰਦੇਸ਼ ਤਹਿਤ ਸਟੇਟ ਬੈਂਕ ਆਫ ਇੰਡੀਆ ਨੇ ਛੋਟੇ ਸ਼ਹਿਰਾਂ ਅਤੇ ਕਸਬਿਆਂ ਵਿਚ ਮੌਜੂਦ ਏਟੀਐਮ ਵਿਚੋਂ 2000 ਰੁਪਏ ਨੋਟ ਰੱਖਣ ਦੇ ਸਲਾਟ ਹਟਾਏ ਜਾ ਰਹੇ ਹਨ ਪਰ ਵੱਡੇ ਸ਼ਹਿਰਾਂ ਵਿਚ ਅਜਿਹਾ ਨਹੀਂ ਕੀਤਾ ਜਾ ਰਿਹਾ।
ਇਸ ਸਲਾਟ ਦੀ ਜਗ੍ਹਾ ਬੈਂਕ 100 ਰੁਪਏ, 200 ਰੁਪਏ ਅਤੇ 500 ਰੁਪਏ ਦੇ ਸਲਾਟ ਵਧਾਏ ਜਾ ਰਹੇ ਹਨ। ਬੈਂਕ 2000 ਦੇ ਨੋਟ ਬੰਦ ਕਰਨ ਲਈ ਪੜਾਅ ਦਰ ਤਰੀਕੇ ਨਾਲ ਕੰਮ ਕਰ ਰਹੇ ਹਨ। ਏਟੀਐਮ ਤੋਂ 2000 ਰੁਪਏ ਦਾ ਨੋਟ ਹਟਾਏ ਜਾਣ ਤੋਂ ਬਾਅਦ ਇਹ ਨੋਟ ਏਟੀਐਮ ਵਿਚ ਨਹੀਂ ਮਿਲੇਗਾ। ਜੇ ਕਿਸੇ ਨੂੰ 2000 ਰੁਪਏ ਦੇ ਨੋਟ ਦੀ ਜ਼ਰੂਰਤ ਪਵੇਗੀ ਤਾਂ ਉਹ ਬੈਂਕ ਤੋਂ ਲੈ ਸਕਦਾ ਹੈ। ਤਿਉਹਾਰੀ ਸੀਜ਼ਨ ਤੋਂ ਬਾਅਦ ਇਸ ਕੰਮ ਵਿਚ ਹੋਰ ਤੇਜ਼ੀ ਲਿਆਈ ਜਾ ਸਕਦੀ ਹੈ।
ਇਸ ਨਾਲ ਬਹੁਤ ਲੋਕਾਂ ਨੂੰ ਪਰੇਸ਼ਾਨੀ ਵੀ ਹੋਵੇਗੀ। ਕਿਉਂ ਕਿ ਇਸ ਦੇ ਖੁੱਲ੍ਹੇ ਮਿਲਣੇ ਬਹੁਤ ਮੁਸ਼ਕਲ ਹਨ। ਹਾਲਾਂਕਿ ਵੱਡੇ ਪੇਮੈਂਟ ਕਰਨ ਵਿਚ ਵੱਡੇ ਨੋਟਾਂ ਨਾਲ ਆਸਾਨੀ ਹੁੰਦੀ ਹੈ।
ਇਸ ਮਾਮਲੇ ਨਾਲ ਜੁੜੇ ਐਸਬੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਹ ਤਕਰੀਬਨ ਇਕ ਸਾਲ ਤੋਂ 2000 ਰੁਪਏ ਦਾ ਨੋਟ ਏਟੀਐਮ ਵਿਚ ਨਹੀਂ ਪਾ ਰਹੇ। ਹੁਣ ਇਸ ਸਲਾਟ ਨੂੰ ਰਹੇ ਹਨ ਤਾਂ ਕਿ ਦੂਜੇ ਨੋਟਾਂ ਨੂੰ ਜਗ੍ਹਾ ਦਿੱਤੀ ਜਾਵੇ।
ਤਾਜਾ ਜਾਣਕਾਰੀ