3 ਬੱਚਿਆਂ ਦੀ ਮਾਂ ਪ੍ਰੇਮੀ ਨਾਲ ਇਸ ਤਰਾਂ ਹੋ ਗਈ ਫਰਾਰ
ਗੁਰਦਾਸਪੁਰ : 3 ਬੱਚਿਆਂ ਦੀ ਮਾਂ ਪਰਿਵਾਰਿਕ ਮੈਂਬਰਾਂ ਨੂੰ ਦਵਾਈ ਪਿਲਾ ਕੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ ਅਤੇ ਘਰ ਵਿਚੋਂ ਸੋਨਾ ਅਤੇ 38 ਹਜ਼ਾਰ ਰੁਪਏ ਦੀ ਨਕਦੀ ਵੀ ਨਾਲ ਲੈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਜਨ ਮਸੀਹ ਪੁੱਤਰ ਸੋਹਣ ਮਸੀਹ ਵਾਸੀ ਹਰਚੋਵਾਲ ਨੇ ਦੱਸਿਆ ਕਿ ਮੇਰੀ ਨੂੰਹ ਪੰਮੀ ਪਤਨੀ ਬਲਵਿੰਦਰ ਮਸੀਹ ਨੂੰ ਮੇਰੀ ਸਾਲੀ ਦਾ ਲੜਕਾ ਸੁੱਖਾ ਭਜਾ ਕੇ ਲੈ ਗਿਆ ਹੈ।
ਮੇਰੀ ਨੂੰਹ ਪੰਮੀ ਰਾਤ ਬੱਚਿਆਂ ਨੂੰ ਸੁੱਤੇ ਹੋਏ ਅਤੇ ਪੂਰੇ ਪਰਿਵਾਰ ਨੂੰ ਕੋਈ ਦਵਾਈ ਪਿਆ ਕੇ ਬੇਹੋਸ਼ੀ ਦੀ ਹਾਲਤ ‘ਚ ਛੱਡ ਕੇ ਮੇਰੀ ਸਾਲੀ ਦੇ ਲੜਕੇ ਸੁੱਖੇ ਨਾਲ ਫਰਾਰ ਹੋ ਗਈ। ਜਦੋਂ ਮੇਰੇ ਲੜਕੇ ਬਲਵਿੰਦਰ ਮਸੀਹ ਨੇ ਉੱਠ ਕੇ ਦੇਖਿਆ ਤਾਂ ਉਸ ਦੀ ਪਤਨੀ ਆਪਣੇ ਮੰਜੇ ‘ਤੇ ਨਹੀਂ ਸੀ।
ਇਸ ਦੌਰਾਨ ਜਦੋਂ ਮੇਰੀ ਪਤਨੀ ਨੇ ਕਮਰੇ ਵਿਚ ਪਈ ਅਲਮਾਰੀ ਦੇਖੀ ਤਾਂ ਖੁੱਲ੍ਹੀ ਪਈ ਸੀ ਜਦ ਬਾਰੀਕੀ ਨਾਲ ਅਲਮਾਰੀ ਦੇਖੀ ਤਾਂ ਉਸ ‘ਚ ਪਿਆ ਛੇ ਤੋਲੇ ਸੋਨਾ, ਕੁਝ ਚਾਂਦੀ ਦਾ ਸਾਮਾਨ ਅਤੇ ਨਕਦੀ 38 ਹਜ਼ਾਰ ਰੁਪਏ ਗਾਇਬ ਸੀ।
ਉਸ ਨੇ ਦੱਸਿਆ ਕਿ ਇਸ ਘਟਨਾ ਦੇ ਪਿੱਛੇ ਮੇਰੀ ਸਾਲੀ ਦੇ ਲੜਕੇ ਸੁੱਖਾ ਪੁੱਤਰ ਹਰਪਾਲ ਸਿੰਘ ਦਾ ਹੱਥ ਹੈ। ਪੀੜਤ ਪਰਿਵਾਰ ਨੇ ਡੀ. ਐੱਸ. ਪੀ. ਸ੍ਰੀ ਹਰਗੋਬਿੰਦਪੁਰ ਨੂੰ ਸ਼ਿਕਾਇਤ ਦੇ ਕੇ ਉਕਤ ਲੜਕੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ।
ਤਾਜਾ ਜਾਣਕਾਰੀ