BREAKING NEWS
Search

ਹੁਣੇ ਹੁਣੇ ਕਨੇਡਾ ਤੋਂ ਪੰਜਾਬ ਲਈ ਆਏ ਅੱਤ ਮਾੜੀ ਖਬਰ ਕਈ ਪੰਜਾਬੀ ਮਰੇ ਅਤੇ

ਕਨੇਡਾ ਤੋਂ ਪੰਜਾਬ ਲਈ ਆਏ ਅੱਤ ਮਾੜੀ ਖਬਰ

ਓਂਟਾਰੀਓ— ਕੈਨੇਡਾ ਦੇ ਸ਼ਹਿਰ ਸਾਰਨੀਆ ‘ਚ ਇਕ ਭਿਆਨਕ ਸੜਕ ਹਾ ਦ ਸਾ ਵਾਪਰਿਆ, ਜਿਸ ‘ਚ 3 ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਓਂਟਾਰੀਓ ਸੂਬੇ ‘ਚ ਆਇਲ ਸਪਰਿੰਗ ਨੇੜੇ ਸ਼ੁੱਕਰਵਾਰ ਤੜਕੇ 1.30 ਵਜੇ ਇਹ ਵਾਪਰਿਆ। ਮ੍ਰਿਤਕਾਂ ‘ਚ ਦੋ ਲੜਕੇ ਅਤੇ ਇਕ ਲੜਕੀ ਸ਼ਾਮਲ ਹੈ ਅਤੇ ਇਨ੍ਹਾਂ ਤਿੰਨਾਂ ਦੀ ਉਮਰ 20 ਸਾਲ ਹੈ। ਮ੍ਰਿਤਕ ਲੜਕੀ ਦੀ ਪਛਾਣ ਹਰਪ੍ਰੀਤ ਕੌਰ ਦੇ ਰੂਪ ‘ਚ ਹੋਈ ਹੈ। ਮਰਨ ਵਾਲੇ ਦੋਵੇਂ ਨੌਜਵਾਨ ਤਨਵੀਰ ਸਿੰਘ ਅਤੇ ਗੁਰਵਿੰਦਰ ਸਿੰਘ ਜ਼ਿਲਾ ਜਲੰਧਰ ਦੇ ਰਹਿਣ ਵਾਲੇ ਸਨ।

ਦੱਸਿਆ ਜਾ ਰਿਹਾ ਹੈ ਕਿ ਕਾਰ ਸੜਕ ‘ਤੇ ਉਲਟਬਾਜ਼ੀਆਂ ਖਾਂਦੀ ਹੋਈ ਡਿੱਗੀ। ਕਾਰ ਦੀ ਹਾਲਤ ਦੇਖ ਕੇ ਪਤਾ ਲੱਗ ਰਿਹਾ ਹੈ ਕਿ ਇਹ ਕਿੰਨਾ ਭਿ ਆ ਨਕ ਹੋਵੇਗਾ।

ਕਾਰ ਦਾ ਡਰਾਈਵਰ ਜ਼ਖਮੀ ਹੈ, ਜਿਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਪੀੜਤ ਇਸ ਇਲਾਕੇ ਦੇ ਨਹੀਂ ਸਨ। ਇਹ ਤਿੰਨੋਂ ਵਿੰਡਸਰ ਦੇ ਸੈਂਟ ਕਲੇਅਰ ਕਾਲਜ ‘ਚ ਪੜ੍ਹਾਈ ਕਰਦੇ ਸਨ।

ਫਿਲਹਾਲ ਇਸ ਸਬੰਧੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ, ਜਿਸ ਕਾਰਨ ਸੜਕ ਬੰਦ ਕੀਤੀ ਗਈ ਤੇ ਆਵਾਜਾਈ ਪ੍ਰਭਾਵਿਤ ਹੋਈ।



error: Content is protected !!