ਤਰਨ ਤਾਰਨ ਵਿੱਚ 12 ਸਾਲ ਦੇ ਇੱਕ ਲੜਕੇ ਦੀ ਸੱਪ ਦੇ ਕੱਟਣ ਨਾਲ ਜਾਨ ਚਲੀ ਗਈ। ਲੜਕਾ ਰਾਤ ਨੂੰ ਮੰਜੇ ਤੇ ਸੌਂ ਰਿਹਾ ਸੀ ਕਿ ਤਿੰਨ ਵਜੇ ਲੜਕੇ ਨੇ ਦੱਸਿਆ ਕਿ ਉਸ ਦੇ ਕੁਝ ਲੜ ਗਿਆ ਹੈ। ਪਰਿਵਾਰ ਨੇ ਲਾਈਟ ਜਗਾ ਕੇ ਵੇਖਿਆ ਤਾਂ ਉਨ੍ਹਾਂ ਨੂੰ ਕੁੱਝ ਵੀ ਨਜ਼ਰ ਨਹੀਂ ਆਇਆ। ਹੌਲੀ ਹੌਲੀ ਉਸ ਨੂੰ ਜ਼ਹਿਰ ਦਾ ਅਸਰ ਹੋਣ ਲੱਗਾ ਅਤੇ ਤਕਲੀਫ਼ ਵਧ ਗਈ। ਪਰਿਵਾਰ ਵਾਲੇ ਉਸ ਨੂੰ ਕਿਸੇ ਮਾਦਰੀ ਕੋਲ ਲੈ ਗਏ। ਮਾਦਰੀ ਨੇ ਜਵਾਬ ਦੇ ਦਿੱਤਾ। ਜਦੋਂ ਉਹ ਇਲਾਜ ਲਈ ਬੱਚੇ ਨੂੰ ਕਿਸੇ ਹੋਰ ਪਾਸੇ ਲਿਜਾ ਰਹੇ ਸਨ ਤਾਂ ਬੱਚੇ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਜੁਲਾਈ ਤੋਂ ਸਤੰਬਰ ਤੱਕ ਜ਼ਿਆਦਾਤਰ ਸੱਪ ਨਜ਼ਰ ਆਉਂਦੇ ਹਨ। ਇਨ੍ਹਾਂ ਦਿਨਾਂ ਵਿੱਚ ਬਰਸਾਤ ਪੈਂਦੀ ਹੈ। ਬਰਸਾਤ ਦਾ ਪਾਣੀ ਖੁੱਡਾਂ ਵਿੱਚ ਭਰਨ ਕਾਰਨ ਸੱਪ ਬਾਹਰ ਆ ਜਾਂਦੇ ਹਨ।
ਇਨ੍ਹਾਂ ਦਿਨਾਂ ਵਿੱਚ ਝੋਨੇ ਨੂੰ ਪਾਣੀ ਲਾਉਣ ਲਈ ਵੀ ਖੁੱਡਾਂ ਵਿੱਚ ਪਾਣੀ ਪੈ ਜਾਂਦਾ ਹੈ। ਇਸ ਤੋਂ ਬਿਨਾਂ ਇਸ ਮੌਸਮ ਵਿੱਚ ਛੋਟੀਆਂ ਗੱਡੀਆਂ ਵੀ ਜ਼ਿਆਦਾ ਵੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਨੂੰ ਖਾਣ ਲਈ ਸੱਪ ਨਿਕਲ ਹੀ ਆਉਂਦੇ ਹਨ ਅਤੇ ਫਿਰ ਕਈ ਵਾਰ ਇਹ ਇਨਸਾਨਾਂ ਤੇ ਵੀ ਵਾਰ ਕਰ ਦਿੰਦੇ ਹਨ। ਭਾਵੇਂ ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ। ਪਰ ਫੇਰ ਵੀ ਸੱਪ ਦਾ ਨਾਮ ਸੁਣ ਕੇ ਹੀ ਲੋਕਾਂ ਦੇ ਮਨਾਂ ਵਿੱਚ ਡਰ ਬੈਠ ਜਾਂਦਾ ਹ ਹਰ ਇਨਸਾਨ ਸੱਪ ਦੇ ਨਾਮ ਨੂੰ ਸੁਣ ਕੇ ਡਰ ਜਾਂਦਾ ਹੈ। ਤਰਨ ਤਾਰਨ ਵਿੱਚ 12 ਸਾਲ ਦੇ ਲੜਕੇ ਦੀ ਸੱਪ ਨਹੀਂ ਜਾਨ ਲੈ ਲਈ। ਇਹ ਭਾਣਾ ਰਾਤ ਸਮੇਂ ਵਾਪਰਿਆ।
ਜਦੋਂ ਲੜਕਾ ਮੰਜੇ ਤੇ ਸੌਂ ਰਿਹਾ ਸੀ ਅਤੇ ਬਿਜਲੀ ਦੀ ਰੌਸ਼ਨੀ ਨਹੀਂ ਸੀ। ਲੜਕੇ ਨੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਕਿਸੇ ਚੀਜ਼ ਨੇ ਉਸ ਦੇ ਦੰਦੀ ਵੱਡੀ ਹੈ। ਪਰਿਵਾਰ ਨੇ ਰੌਸ਼ਨੀ ਕਰਕੇ ਚੈੱਕ ਕੀਤਾ ਪਰ ਉਨ੍ਹਾਂ ਨੂੰ ਕੁਝ ਵੀ ਨਜ਼ਰ ਨਹੀਂ ਆਇਆ। ਕੁਝ ਸਮੇਂ ਬਾਅਦ ਲੜਕੇ ਨੂੰ ਤਕਲੀਫ ਹੋਣੀ ਸ਼ੁਰੂ ਹੋ ਗਈ, ਤਕਲੀਫ਼ ਜ਼ਿਆਦਾ ਵੱਧ ਗਈ ਤਾਂ ਪਰਿਵਾਰ ਵਾਲੇ ਲੜਕੇ ਨੂੰ ਰੱਤੋਂ ਵਿਖੇ ਮਾਦਰੀ ਕੋਲ ਇਲਾਜ ਲਈ ਲੈ ਗਏ ਪਰ ਮੰਤਰੀ ਦਾ ਕਹਿਣਾ ਸੀ ਕਿ ਉਹ ਦੇਰ ਨਾਲ ਆਏ ਹਨ। ਹੁਣ ਸੱਪ ਦਾ ਜ਼ਹਿਰ ਚੜ੍ਹ ਚੁੱਕਾ ਹੈ। ਫੇਰ ਉਹ ਲੜਕੇ ਨੂੰ ਲੈ ਕੇ ਕਿਸੇ ਹੋਰ ਪਾਸੇ ਲਈ ਰਵਾਨਾ ਹੋ ਗਏ। ਪਰ ਲੜਕੇ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਅੱਧੀ ਰਾਤ ਨੂੰ ਸੁੱਤੇ ਪਏ ਬੱਚੇ ਨਾਲ ਦੇਖੋ ਕੀ ਭਾਣਾ ਵਾਪਰ ਗਿਆ, ਜੁਆਕ ਨੇ ਹਨੇਰੇ ਚ ਮਾਰੀਆਂ ਚੀਕਾਂ, ਦੇਖੋ ਵੀਡੀਓ
ਤਾਜਾ ਜਾਣਕਾਰੀ