BREAKING NEWS
Search

ਹੁਣੇ ਹੁਣੇ ਸਿੱਖ ਪੰਥ ਦੇ ਮਸ਼ਹੂਰ ਪ੍ਰਚਾਰਕ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਬਾਰੇ ਆਈ ਮਾੜੀ ਖਬਰ

ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਬਾਰੇ ਆਈ ਮਾੜੀ ਖਬਰ

ਸਿੱਖ ਪੰਥ ਦੇ ਮਸ਼ਹੂਰ ਪ੍ਰਚਾਰਕ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਬਾਰੇ ਹੁਣੇ ਹੁਣੇ ਮਾੜੀ ਖਬਰ ਆ ਰਹੀ ਹੈ ਦੇਖੋ ਪੂਰੀ ਖਬਰ ਵਿਸਥਾਰ ਨਾਲ

ਅੰਮ੍ਰਿਤਸਰ: ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਾ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਅੱਜ ਕੁਝ ਸਿੱਖ ਜਥੇਬੰਦੀਆਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਢੱਡਰੀਆਂਵਾਲਾ ਖਿਲਾਫ ਮੰਗ ਪੱਤਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਢੱਡਰੀਆਂਵਾਲਾ ਗੁਰੂ ਗੋਬਿੰਦ ਸਿੰਘ ਤੇ ਮਾਈ ਭਾਗੋ ਦੇ ਸਬੰਧਾਂ ਬਾਰੇ ਇਤਰਾਜ਼ਯੋਗ ਪ੍ਰਚਾਰ ਕਰ ਰਹੇ ਹਨ। ਸਿੱਖ ਸੰਗਠਨਾਂ ਦਾ ਕਹਿਣਾ ਹੈ ਕਿ ਢੱਡਰੀਆਂਵਾਲਾ ਨੇ ਅਜਿਹਾ ਕਰਕੇ ਸਿੱਖ ਕੌਮ ‘ਚ ਖਾਨਾਜੰਗੀ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਹੈ।

ਇਨ੍ਹਾਂ ਸੰਗਠਨਾਂ ਦੀ ਮੰਗ ਹੈ ਕਿ ਢੱਡਰੀਆਂਵਾਲਾ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਜਾਂ ਕਿਸੇ ਹੋਰ ਥਾਂ ਬੁਲਾ ਕੇ ਸਪਸ਼ੀਕਰਨ ਮੰਗਿਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕਤੀ ਹੈ ਕਿ ਜੇਕਰ ਢੱਡਰੀਆਂਵਾਲਾ ਵੱਲ਼ੋਂ ਕੋਈ ਪ੍ਰਤੀਕ੍ਰਿਆ ਨਹੀਂ ਆਉਂਦੀ ਜਾਂ ਇਹ ਚਰਚਾ ਨਾਕਾਮਯਾਬ ਰਹਿੰਦੀ ਹੈ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।

ਉਧਰ, ਇਸ ਬਾਰੇ ਦੱਸਿਆ ਸ਼੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਢੱਡਰੀਆਂਵਾਲਾ ਖਿਲਾਫ ਸ਼ਿਕਾਇਤ ਮਿਲੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਿੱਖ ਪ੍ਰਚਾਰਕ ਨੂੰ ਸਿੱਖ ਇਤਿਹਾਸ ਨਾਲ ਛੇੜਛਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਸਬੰਧ ‘ਚ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਰਿਪੋਰਟ ਮੰਗੀ ਗਈ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬੀ ਗਾਇਕ ਗੁਰਦਾਸ ਮਾਨ ਦੀ ਪੰਜਾਬੀ ਬੋਲੀ ਬਾਰੇ ਦਿੱਤੇ ਬਿਆਨ ‘ਤੇ ਵੀ ਅਫਸੋਸ ਜ਼ਾਹਿਰ ਕੀਤਾ ਹੈ।



error: Content is protected !!