ਅਕਤੂਬਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰੀ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਤਿਉਹਾਰੀ ਸੀਜ਼ਨ ਦਾ ਮਤਲਬ ਖ਼ੂਬ ਸੈਰ-ਸਪਾਟਾ, ਢੇਰ ਸਾਰੀ ਮਸਤੀ ਤੇ ਰੱਜ ਕੇ ਸ਼ਾਪਿੰਗ। ਜੇਕਰ ਤੁਸੀਂ ਵੀ ਅਜਿਹੀ ਹੀ ਯੋਜਨਾ ਬਣਾ ਰਹੇ ਹੋ ਤਾਂ ਇਹ ਖ਼ਬਰ ਜ਼ਰੂਰ ਪੜ੍ਹੋ। ਅਸਲ ਵਿਚ ਦੇਸ਼ ਵਿਚ ਸਭ ਤੋਂ ਵੱਡਾ ਤਿਉਹਾਰੀ ਸੀਜ਼ਨ ਸ਼ੁਰੂ ਹੋਣ ਦੇ ਨਾਲ ਹੀ ਅਗਲੇ ਡੇਢ ਮਹੀਨੇ ਬੈਂਕਾਂ ‘ਚ ਵੀ ਲੰਬੀ ਛੁੱਟੀ ਰਹੇਗੀ। ਇਸ ਕਾਰਨ ਅਗਲੇ ਡੇਢ ਮਹੀਨੇ ‘ਚ 16 ਦਿਨ ਬੈਂਕ ਬੰਦ ਰਹਿਣਗੇ। ਇਸੇ ਮਹੀਨੇ 12 ਦਿਨਾਂ ਤਕ ਬੈਂਕਾਂ ਦੀ ਛੁੱਟੀ ਰਹੇਗੀ। ਇੱਥੇ ਦੇਖੋ- ਬੈਂਕਾਂ ਦੀਆਂ ਛੁੱਟੀਆਂ ਦੀ ਸੂਚੀ।
ਦੋ ਅਕਤੂਬਰ ਤੋਂ ਸ਼ੁਰੂ ਹੋ ਰਹੀਆਂ ਨੇ ਛੁੱਟੀਆਂ- ਬੈਂਕਾਂ ਦੀਆਂ ਛੁੱਟੀਆਂ ਬੁੱਧਵਾਰ ਦੋ ਅਕਤੂਬਰ ਨੂੰ ਗਾਂਧੀ ਜੈਅੰਤੀ ਮੌਕੇ ਸ਼ੁਰੂ ਹੋ ਰਹੀਆਂ ਹਨ। ਇਸ ਤੋਂ ਬਾਅਦ ਇਸੇ ਮਹੀਨੇ ਦੁਸਹਿਰਾ, ਦੀਵਾਲੀ, ਟਿੱਕਾ, ਗੋਵਰਧਨਪੂਜਾ ਵੀ ਹੈ। ਇਸ ਤੋਂ ਬਾਅਦ ਅਗਲੇ ਮਹੀਨੇ ਵੀ ਗੁਰੂ ਨਾਨਕ ਜੈਅੰਤੀ ਕਾਰਨ ਬੈਂਕਾਂ ‘ਚ ਇਕ ਦਿਨ ਦੀ ਵਾਧੂ ਛੁੱਟੀ ਰਹੇਗੀ। ਖ਼ਾਸ ਤੌਰ ‘ਤੇ ਸਰਕਾਰੀ ਬੈਂਕਾਂ ‘ਚ ਲੰਬੀ ਛੁੱਟੀ ਕਾਰਨ ਕਈ ਕੰਮ ਪ੍ਰਭਾਵਿਤ ਹੋ ਸਕਦੇ ਹਨ। ਅਜਿਹੇ ਵਿਚ ਬੈਂਕਾਂ ਨਾਲ ਜੁੜੇ ਕੰਮ ਛੇਤੀ ਨਿਪਟਾ ਲਉ।
ਖਾਲੀ ਹੋ ਸਕਦੇ ਹਨ ATM
ਇੰਨਾ ਹੀ ਨਹੀਂ ਮੇਲਾ ਘੁੰਮਣ ਤੋਂ ਲੈ ਕੇ ਦੀਵਾਲੀ ਦੀਆਂ ਤਿਆਰੀਆਂ ਲਈ ਪਹਿਲਾਂ ਹੀ ਨਕਦੀ ਦੀ ਵੀ ਵਿਵਸਥਾ ਕਰ ਲਓ। ਉਂਝ ਤਾਂ ਡਿਜੀਟਲ ਭੁਗਤਾਨ ਦੀ ਵਿਵਸਥਾ ਅੱਜਕਲ੍ਹ ਹਰ ਜਗ੍ਹਾ ਉਪਲੱਬਧ ਹੈ। ਬਾਵਜੂਦ ਇਸ ਦੇ ਕੁਝ ਨਕਦੀ ਦੀ ਜ਼ਰੂਰਤ ਪੈ ਸਕਦੀ ਹੈ। ਤਿਉਹਾਰੀ ਸੀਜ਼ਨ ‘ਚ ਆਮਤੌਰ ‘ਤੇ ਏਟੀਐੱਮ ਖ਼ਾਲੀ ਹੋ ਜਾਂਦੇ ਹਨ। ਅਜਿਹੇ ਵਿਚ ਐਨ ਵਕਤ ‘ਤੇ ਕਈ ਵਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ।
ਅਕਤੂਬਰ ‘ਚ ਦੋ ਵਾਰ ਲੰਬੀ ਛੁੱਟੀ – ਅਕਤੂਬਰ ਮਹੀਨੇ ਦੋ ਵਾਰ ਬੈਂਕਾਂ ‘ਚ ਲੰਬੀ ਛੁੱਟੀ ਰਹੇਗੀ। ਪਹਿਲੀ ਲੰਬੀ ਛੁੱਟੀ ਮਹੀਨੇ ਦੇ ਪਹਿਲੇ ਹਫ਼ਤੇ ਆ ਰਹੀ ਹੈ। ਪਹਿਲੇ ਹਫ਼ਤੇ ‘ਚ 6 ਅਕਤੂਬਰ ਨੂੰ ਐਤਵਾਰ, 7 ਅਕਤੂਬਰ (ਸੋਮਵਾਰ) ਨੂੰ ਮਹਾਨੌਮੀ ਤੇ 8 ਅਕਤੂਬਰ (ਮੰਗਲਵਾਰ) ਨੂੰ ਦੁਸਹਿਰੇ ਦੀ ਛੁੱਟੀ ਰਹੇਗੀ। ਇਸ ਤੋਂ ਬਾਅਦ ਦੂਸਰੀ ਲੰਬੀ ਛੁੱਟੀ ਮਹੀਨੇ ਦੇ ਅਖੀਰ ‘ਚ ਪਵੇਗੀ। ਮਹੀਨੇ ਦੇ ਅਖੀਰ ‘ਚ 26 ਅਕਤੂਬਰ ਨੂੰ ਚੌਥਾ ਸ਼ਨਿਚਰਵਾਰ, 27 ਅਕਤੂਬਰ ਨੂੰ ਐਤਵਾਰ ਤੇ ਦੀਵਾਲੀ, 28 ਅਕਤੂਬਰ ਨੂੰ ਗੋਵਰਧਨ ਪੂਜਾ, 29 ਅਕਤੂਬਰ ਨੂੰ ਟਿੱਕਾ ਤੇ 31 ਅਕਤੂਬਰ ਨੂੰ ਸਰਦਾਰ ਵੱਲਭ ਭਾਈ ਜੈਅੰਤੀ ਦੀ ਛੁੱਟੀ ਰਹੇਗੀ।
ਅਗਲੇ 40 ਦਿਨਾਂ ‘ਚ ਆਉਣ ਵਾਲੀਆਂ ਛੁੱਟੀਆਂ
ਦਿਨ- ਤਾਰੀਕ- ਛੁੱਟੀ —: ਬੁੱਧਵਾਰ- 2 ਅਕਤੂਬਰ- ਗਾਂਧੀ ਜੈਅੰਤੀ, ਐਤਵਾਰ- 6 ਅਕਤੂਬਰ- ਐਤਵਾਰ,ਸੋਮਵਾਰ- 7 ਅਕਤੂਬਰ- ਮਹਾਨੌਮੀ,ਮੰਗਲਵਾਰ- 8 ਅਕਤੂਬਰ- ਦੁਸਹਿਰਾ, ਸ਼ਨਿਚਰਵਾਰ- 12 ਅਕਤੂਬਰ- ਦੂਸਰਾ ਸ਼ਨਿਚਰਵਾਰ,ਐਤਵਾਰ- 20 ਅਕਤੂਬਰ- ਐਤਵਾਰ,ਸ਼ਨਿਚਰਵਾਰ- 26 ਅਕਤੂਬਰ- ਚੌਥਾ ਸ਼ਨਿਚਰਵਾਰ,ਐਤਵਾਰ- 27 ਅਕਤੂਬਰ- ਐਤਵਾਰ/ਦੀਵਾਲੀ,ਸੋਮਵਾਰ- 28 ਅਕਤੂਬਰ- ਗੋਵਰਧਨ ਪੂਜਾ,ਮੰਗਲਵਾਰ- 29 ਅਕਤੂਬਰ- ਟਿੱਕਾ,ਵੀਰਵਾਰ- 31 ਅਕਤੂਬਰ- ਸਰਦਾਰ ਵੱਲਭ ਭਾਈ ਪਟੇਲ ਜੈਅੰਤੀ
ਐਤਵਾਰ- 3 ਨਵੰਬਰ- ਐਤਵਾਰ,ਸ਼ਨਿਚਰਵਾਰ- 9 ਨਵੰਬਰ- ਦੂਸਰਾ ਸ਼ਨਿਚਰਵਾਰ,ਐਤਵਾਰ- 10 ਨਵੰਬਰ- ਐਤਵਾਰ,ਸੋਮਵਾਰ- 11 ਨਵੰਬਰ- ਗੁਰੂ ਨਾਨਕ ਜੈਅੰਤੀ
(ਨੋਟ- ਇਨ੍ਹਾਂ ਵਿਚੋਂ ਕੁਝ ਛੁੱਟੀਆਂ ਅਲੱਗ-ਅਲੱਗ ਸੂਬਿਆਂ ਦੇ ਹਿਸਾਬ ਨਾਲ ਹੁੰਦੀਆਂ ਹਨ। ਜਿਵੇਂ ਸਰਦਾਰ ਵੱਲਭ ਭਾਈ ਪਟੇਲ ਜੈਅੰਤੀ ਦੀ ਛੁੱਟੀ ਸਿਰਫ਼ ਗੁਜਰਾਤ ‘ਚ ਹੁੰਦੀ ਹੈ।)
ਤਾਜਾ ਜਾਣਕਾਰੀ