ਹੁਣ ਤਾਂ ਠੁਕਣਗੇ ਕਈ ਲੋਕ
ਹੁਣੇ ਹੁਣੇ ਇੰਡੀਆ ਵਾਲਿਆਂ ਲਈ ਇਕ ਵੱਡੀ ਖਬਰ ਆਈ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ ਜਿਵੇਂ ਕੇ ਸਾਰਿਆਂ ਨੂੰ ਪਤਾ ਹੀ ਹੈ ਕੇ ਟ੍ਰੈਫਿਕ ਦੇ ਨਿਜਮਾ ਨੂੰ ਲੈ ਕੇ ਮੋਦੀ ਸਰਕਾਰ ਨੇ ਨਵੇਂ ਨਵੇਂ ਨਿਜਮ ਬਣਾਏ ਹਨ ਪਰ ਇਸ ਨਿਜਮ ਨਾਲ ਕਈ ਲੋਕ ਠੁਕਣ ਗੇ ਦੇਖੋ ਪੂਰੀ ਖਬਰ ਵਿਸਥਾਰ ਨਾਲ
ਚੰਡੀਗੜ੍ਹ ਪੁਲਿਸ ਟ੍ਰੈਫਿਕ ਨਿਯਮ ਉਲੰਘਣਾ ਕਰਨ ਵਾਲਿਆਂ ਖਿਲਾਫ ਹੋਰ ਤਿਆਰੀ ਵਿਚ ਹੈ। ਮੋਟਰ ਵਹੀਕਲ ਸੋਧ ਬਿਲ ‘ਚ ਸੋਧ ਤੋਂ ਬਾਅਦ ਇਹ ਲਾਜ਼ਮੀ ਹੋ ਗਿਆ ਹੈ ਕਿ ਕਾਰ ਦੀ ਪਿਛਲੀ ਸੀਟ ਉਤੇ ਬੈਠੀ ਸਵਾਰੀ ਵੀ ਸੀਟ ਬੈਲਟ ਪਹਿਨੇ।
ਨਵੇਂ ਨਿਯਮਾਂ ਦੀ ਜਾਣਕਾਰੀ ਨਾ ਹੋਣ ਕਾਰਨ ਇਸ ਸਬੰਧੀ ਪਿਛਲੇ ਕਾਫੀ ਸਮੇਂ ਤੋਂ ਭੁਲੇਖਾ ਬਣਿਆ ਹੋਇਆ ਹੈ। ਹੁਣ ਚੰਡੀਗੜ੍ਹ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਪਿਛਲੀ ਸੀਟ ਉਤੇ ਬੈਠੀ ਸਵਾਰੀ ਲਈ ਵੀ ਬੈਲਟ ਪਾਉਣਾ ਲਾਜ਼ਮੀ ਹੈ। ਜੇਕਰ ਪਿੱਛੇ ਬੈਠੀ ਸਵਾਰੀ ਬੈਲਟ ਨਹੀਂ ਪਹਿਨਦੀ ਤਾਂ ਇਸ ਉੇਤੇ ਵੀ 1000 ਰੁਪਏ ਦੀ ਚਲਾਨ ਹੋਵੇਗਾ।
ਦੱਸ ਦਈਏ ਕਿ ਨਵੇਂ ਨਿਯਮ ਵਿਚ ਜੁਰਮਾਨੇ ਦੀ ਰਕਮ ਨੂੰ 10 ਫ਼ੀਸਦੀ ਤੱਕ ਵਧਾਇਆ ਗਿਆ ਹੈ। ਇਹ ਬਿੱਲ ਪਾਸ ਹੋਣ ਪਿੱਛੋਂ ਸੀਟ ਬੈਲਟ ਨਾ ਲਗਾਉਣ ‘ਤੇ ਵਾਹਨ ਚਾਲਕ ਨੂੰ 1000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ। ਪਹਿਲਾਂ ਬਿਨਾਂ ਬੈਲਟ 100 ਰੁਪਏ ਦਾ ਹੀ ਜੁਰਮਾਨਾ ਪੈਂਦਾ ਸੀ। ਉਥੇ, ਸਪੀਡ ਲਿਮਟ ਪਾਰ ਕਰਨ ‘ਤੇ 500 ਰੁਪਏ ਦੀ ਜਗ੍ਹਾ 5000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ।
ਤਾਜਾ ਜਾਣਕਾਰੀ