ਹੁਣੇ ਆਈ ਤਾਜਾ ਵੱਡੀ ਖਬਰ
ਨਵੀਂ ਦਿੱਲੀ — ਸਸਤੀ ਏਅਰਲਾਈਨ ਕੰਪਨੀ ਏਅਰ ਏਸ਼ੀਆ ਨੇ ‘ਬਿਗ ਸੇਲ’ ਆਫਰ ਦਾ ਐਲਾਨ ਕਰ ਦਿੱਤਾ ਹੈ। ਇਸ ਆਫਰ ਦੇ ਤਹਿਤ ਘਰੇਲੂ ਯਾਤਰਾ ਲਈ ਟਿਕਟ ਦੀ ਕੀਮਤ ਸਿਰਫ 899 ਰੁਪਏ ਰੱਖੀ ਗਈ ਹੈ। ਤਿੰਨ ਦਿਨਾਂ ਦੀ ਇਹ ਸੇਲ 24 ਸਤੰਬਰ ਤੋਂ ਸ਼ੁਰੂ ਹੋ ਗਈ ਹੈ। ਏਅਰ ਏਸ਼ਿਆ ‘ਬਿਗ ਸੇਲ’ ਆਫਰ ਲਈ airasia.com ਜਾਂ ਏਅਰ ਏਸ਼ੀਆ ਮੋਬਾਇਲ ਐਪ ‘ਤੇ 23 ਸਤੰਬਰ ਤੋਂ 26 ਸਤੰਬਰ ਤੱਕ ਟਿਕਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ। ਇਹ ਆਫਰ 10 ਫਰਵਰੀ ਤੋਂ ਲੈ ਕੇ 15 ਦਸੰਬਰ, 2020 ਤੱਕ ਦੀ ਯਾਤਰਾ ਲਈ ਵੈਧ ਹੋਵੇਗੀ।
‘ਬਿਗ ਸੇਲ’ ਲਾਂਚ ਕਰਨ ਦੇ ਮੌਕੇ ‘ਤੇ ਕੰਪਨੀ ਦੇ ਸੀ.ਈ.ਓ. ਸੰਜੇ ਕੁਮਾਰ ਨੇ ਦੱਸਿਆ, ‘ ਦੁਨੀਆ ‘ਚ ਸਸਤੀ ਹਵਾਈ ਯਾਤਰਾ ਕਰਵਾਉਣ ਵਾਲੀ ਹਵਾਬਾਜ਼ੀ ਸੇਵਾ ਪ੍ਰਦਾਤਾ ਕੰਪਨੀਆਂ ਵਿਚੋਂ ਇਕ ਹੋਣ ਦੇ ਨਾਤੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਦੁਨੀਆ ਦੀ ਸੈਰ ਕਰਵਾਉਣ ਲਈ ਉਤਸ਼ਾਹਿਤ ਕਰਦੇ ਹਾਂ।’
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ, ‘ਹੁਣ ਤਿਓਹਾਰੀ ਸੀਜ਼ਨ ਬਸ ਸ਼ੁਰੂ ਹੋਣ ਵਾਲਾ ਹੈ, ਯਾਤਰਾ ਦਾ ਇੰਤਜ਼ਾਰ ਕਰਨ ਵਾਲੇ ਜ਼ਿਆਦਾਤਰ ਲੋਕ ਏਅਰ ਏਸ਼ੀਆ ਦੇ ਬਿਗ ਸੇਲ ਦੇ ਨਾਲ ਆਪਣੀਆਂ ਛੁੱਟੀਆਂ ਪਲਾਨ ਕਰ ਸਕਦੇ ਹਨ। ਏਅਰ ਏਸ਼ੀਆ ਦਾ ਮਕਸਦ ਬਿਗ ਸੇਲ ਦੇ ਜ਼ਰੀਏ ਦੁਨੀਆ ‘ਚ ਹਰ ਕਿਸੇ ਲਈ ਹਵਾਈ ਯਾਤਰਾ ਮੁਹੱਈਆ ਕਰਵਾਉਣਾ ਹੈ।’
ਜ਼ਿਕਰਯੋਗ ਹੈ ਕਿ ਏਅਰ ਏਸ਼ੀਆ ਟਾਟਾ ਅਤੇ ਮਲੇਸ਼ੀਆ ਦੇ ਏਅਰ ਏਸ਼ੀਆ ਬੇਰਹਾਜ ਵਿਚਕਾਰ ਸਾਂਝਾ ਉੱਦਮ ਹੈ। ਮੌਜੂਦਾ ਸਮੇਂ ‘ਚ ਏਅਰ ਏਸ਼ੀਆ ਇੰਡੀਆ ਰੋਜ਼ਾਨਾ 165 ਤੋਂ ਜ਼ਿਆਦਾ ਉਡਾਣਾਂ ਚਲਾਉਂਦੀ ਹੈ ਅਤੇ ਇਸ ਦੇ ਬੇੜੇ ‘ਚ 22 ਏਅਰਬੱਸ ਏ 320 ਜਹਾਜ਼ ਹਨ।
ਤਾਜਾ ਜਾਣਕਾਰੀ