ਹੁਣੇ ਆਈ ਤਾਜਾ ਵੱਡੀ ਖਬਰ
ਪਿਆਜ਼ ਦੀਆਂ ਵੱਧਦੀਆਂ ਕੀਮਤਾਂ ਨੇ ਰਸੋਈ ਦੇ ਤੜਕੇ ਦਾ ਸੁਆਦ ਵਿਗਾੜ ਦਿੱਤਾ ਹੈ। ਦੇਸ਼ ਦਾ ਸਭ ਤੋਂ ਵੱਡਾ ਥੋਕ ਬਾਜ਼ਾਰ ਲਾਸਲਗਾਂਵ ਏ.ਪੀ.ਐੱਮ.ਸੀ. ‘ਚ ਪਿਆਜ਼ ਦੀ ਔਸਤ ਥੋਕ ਕੀਮਤ ਵੀਰਵਾਰ ਨੂੰ 1,000 ਰੁਪਏ ਪ੍ਰਤੀ ਕੁਇੰਟਲ ‘ਤੇ ਪਹੁੰਚ ਗਿਆ ਹੈ। ਪਿਆਜ਼ ਦੀਆਂ ਕੀਮਤਾਂ ਚਾਰ ਸਾਲ ‘ਚ ਪਹਿਲੀ ਵਾਰ ਇਸ ਤਰ੍ਹਾਂ ਉੱਚਾਈ ਨੂੰ ਛੂਹ ਰਹੀਆਂ ਹਨ। ਇਸ ਤੋਂ ਪਹਿਲੇ ਸਾਲ 2015 ਨੂੰ ਪਿਆਜ਼ ਦੀਆਂ ਕੀਮਤਾਂ ‘ਚ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਸੀ।
ਬਾਰਿਸ਼ ਦੇ ਕਾਰਨ ਵਧ ਰਹੀਆਂ ਕੀਮਤਾਂ
ਸਾਲ 2015 ‘ਚ 16 ਸਤੰਬਰ ਨੂੰ ਪਿਆਜ਼ ਦਾ ਥੋਕ ਭਾਅ 4,300 ਰੁਪਏ ਪ੍ਰਤੀ ਕਿਲੋ ਸੀ। ਉਸ ਸਾਲ 22 ਅਗਸਤ ਨੂੰ ਦੇਸ਼ ਦੇ ਇਤਿਹਾਸ ‘ਚ ਪਿਆਜ਼ ਦੇ ਥੋਕ ਭਾਅ ‘ਚ ਸਭ ਤੋਂ ਜ਼ਿਆਦਾ ਵਾਧਾ ਦੇਖਿਆ ਗਿਆ ਸੀ। ਦੇਸ਼ ਦੀ ਰਾਜਧਾਨੀ ਦਿੱਲੀ ‘ਚ ਵੀ ਲੋਕ ਪਿਆਜ਼ ਦੇ ਵਧੇ ਭਾਅ ਦੀ ਵਜ੍ਹਾ ਨਾਲ ਪ੍ਰੇਸ਼ਾਨ ਹਨ। ਬਾਰਿਸ਼ ਦੇ ਚੱਲਦੇ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਤੋਂ ਪਿਆਜ਼ ਦੀ ਨਵੀਂ ਖੇਪ ਮੰਡੀਆਂ ਤੱਕ ਪਹੁੰਚੀ ਹੀ ਨਹੀਂ ਹੈ।
ਮਹਾਰਾਸ਼ਟਰ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਕਿਸਾਨਾਂ ਦੇ ਕੋਲ ਪਹਿਲਾਂ ਦੇ ਜੋ ਸਟਾਕ ਉਨ੍ਹਾਂ ਦੇ ਘਰਾਂ ‘ਚ ਹਨ ਉਹੀਂ ਸਟਾਕ ਮੰਡੀਆਂ ‘ਚ ਆ ਰਹੇ ਹਨ। ਇਸ ਲਈ ਕੀਮਤਾਂ ‘ਚ ਪਿਛਲੇ ਕੁਝ ਦਿਨਾਂ ਤੋਂ ਵਾਧਾ ਹੋ ਰਿਹਾ ਹੈ। ਆਜ਼ਾਦਪੁਰ ਮੰਡੀ ‘ਚ ਵੀਰਵਾਰ ਨੂੰ ਪਿਆਜ਼ ਦੀ ਹੋਲਸੇਲ ਕੀਮਤ 35 ਤੋਂ 45 ਰੁਪਏ ਪ੍ਰਤੀ ਕਿਲੋ ਰਹੀ। ਮੰਡੀ ‘ਚ ਪਿਆਜ਼ ਦੀ ਕੀਮਤ ‘ਚ 5 ਰੁਪਏ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਲੋਕਲ ਮਾਰਕਿਟ ‘ਚ ਪਿਆਜ਼ 55-60 ਰੁਪਏ/ਕਿਲੋਗ੍ਰਾਮ ਦੇ ਹਿਸਾਬ ਨਾਲ ਮਿਲ ਰਹੇ ਹਨ।
3 ਮਹੀਨੇ ਤੱਕ ਘੱਟ ਨਹੀਂ ਹੋਵੇਗੀ ਕੀਮਤ
ਬਾਰਿਸ਼ ਦੇ ਚੱਲਦੇ ਪਿਆਜ਼ ਦਾ ਸਟਾਕ ਖਰਾਬ ਹੋ ਚੁੱਕਾ ਹੈ। ਇਸ ਨਾਲ ਇਨ੍ਹਾਂ ਦੋਵਾਂ ਸੂਬਿਆਂ ‘ਚ ਪਿਆਜ਼ ਨਾ ਦੇ ਬਰਾਬਰ ਆ ਰਿਹਾ ਹੈ। ਮੰਡੀਆਂ ‘ਚ ਨਾਸਿਕ, ਅਲਵਰ ਅਤੇ ਮੱਧ ਪ੍ਰਦੇਸ਼ ‘ਚ ਆਏ ਹੋਏ ਪਿਆਜ਼ ਦੇ ਪੁਰਾਣੇ ਸਟਾਕ ਹਨ। ਪਿਆਜ਼ ਦੀ ਡਿਮਾਂਡ ਜ਼ਿਆਦਾ ਹੈ। ਇਸ ਦੇ ਚੱਲਦੇ ਹੀ ਕੀਮਤਾਂ ‘ਚ ਵਾਧਾ ਹੋ ਰਿਹਾ ਹੈ। ਮਹਾਰਾਸ਼ਟਰ ਅਤੇ ਰਾਜਸਥਾਨ ਤੋਂ ਪਿਆਜ਼ ਦੀ ਨਵੀਂ ਖੇਪ ਨਵੰਬਰ ਤੱਕ ਆਵੇਗੀ। ਕਰੀਬ 2 ਤਿੰਨ ਮਹੀਨਿਆਂ ਤੱਕ ਪਿਆਜ਼ ਦੀਆਂ ਕੀਮਤਾਂ ‘ਚ ਕਮੀ ਦੇ ਆਸਾਰ ਨਹੀਂ ਦਿੱਸ ਰਹੇ ਹਨ।
ਤਾਜਾ ਜਾਣਕਾਰੀ