ਹੁਣੇ ਆਈ ਤਾਜਾ ਵੱਡੀ ਖਬਰ
ਹੁਣੇ ਹੁਣੇ ਬਹੁਤ ਵੱਡੀ ਖਬਰ ਇੰਡੀਆ ਲਈ ਆਈ ਹੈ ਜਿਥੇ ਅੱਜ ਦੁਪਹਿਰੇ ਹੋਏ ਇਕ ਸਰਕਾਰੀ ਐਲਾਨ ਨਾਲ ਕਈ ਲੋਕੀ ਮਾਲੋ ਮਾਲ ਹੋ ਗਏ ਹਨ ਕਈਆਂ ਦੀਆਂ ਤਾ ਇਕ ਤਰਾਂ ਨਾਲ ਲਾਟਰੀਆਂ ਹੀ ਲੱਗ ਗਈਆਂ ਹਨ ਦੇਖੋ ਪੂਰੀ ਖਬਰ ਵਿਸਥਾਰ ਨਾਲ –
ਮੁੰਬਈ — GST ਬੈਠਕ ਤੋਂ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਪ੍ਰੈੱਸ ਕਾਨਫਰੈਂਸ ਦੇ ਦੌਰਾਨ ਸ਼ੇਅਰ ਬਜ਼ਾਰ ‘ਚ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ। GST ਕੌਂਸਲ ਦੀ ਬੈਠਕ ਤੋਂ ਪਹਿਲਾਂ ਨਿਰਮਲਾ ਸੀਤਾਰਮਣ ਵਲੋਂ ਕਾਰਪੋਰੇਟ ਟੈਕਸ ‘ਚ ਕਟੌਤੀ ਅਤੇ ਮੇਕ ਇਨ ਇੰਡੀਆ ਨੂੰ ਬੂਸਟਰ ਡੋਜ਼ ਦੇਣ ਤੋਂ ਬਾਅਦ ਭਾਰਤੀ ਸ਼ੇਅਰ ਬਜ਼ਾਰ ਜ਼ਬਰਦਸਤ ਤੰਦਰੁਸਤ ਹੋ ਗਿਆ ਹੈ। ਸਵੇਰੇ ਦੇ ਕਾਰੋਬਾਰ ‘ਚ ਸੈਂਸੈਕਸ 1950 ਅੰਕਾਂ ਦੇ ਉਛਾਲ ਨਾਲ 38,044.52 ਅੰਕ ‘ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 550.35 ਅੰਕ ਦੇ ਉਛਾਲ ਨਾਲ 11,255.15 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਸੀਸ਼। ਸ਼ੇਅਰ ਬਜ਼ਾਰ ‘ਚ ਆਈ ਇਹ ਤੇਜ਼ੀ ਦਹਾਕੇ ਦੀ ਸਭ ਤੋਂ ਵੱਡੀ ਤੇਜ਼ੀ ਹੈ।
ਦੁਪਹਿਰ ਦੇ ਸਮੇਂ ਸੈਂਸੈਕਸ 2014.03 ਅੰਕਾਂ ਦੇ ਉਛਾਲ ਨਾਲ 38,107.50 ‘ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੇ ਨਾਲ ਹੀ ਨਿਫਟੀ 606.35 ਅੰਕਾਂ ਦੇ ਉਛਾਲ ਨਾਲ 11,311.15 ‘ਤੇ ਕਾਰੋਬਾਰ ਕਰ ਰਿਹਾ ਸੀ। ਨਿਫਟੀ ਦੀਆਂ 50 ਕੰਪਨੀਆਂ ਵਿਚੋਂ 44 ਕੰਪਨੀਆਂ ਦੇ ਸ਼ੇਅਰ ਹਰੇ ਨਿਸ਼ਾਨ ‘ਤੇ ਅਤੇ 6 ਕੰਪਨੀਆਂ ਦੇ ਸ਼ੇਅਰ ਲਾਲ ਨਿਸ਼ਾਨ ‘ਤੇ ਬਣੇ ਹੋਏ ਸਨ।
ਅੱਜ ਹੋਣ ਵਾਲੀ GST ਕੌਂਸਲ ਦੀ ਬੈਠਕ ‘ਚ ਆਟੋ ਸੈਕਟਰ ਲਈ ਦਰਾਂ ‘ਚ ਕਟੌਤੀ ਦੀ ਆਸ ਨਾਲ ਵਾਹਨ ਨਿਰਮਾਤਾ ਕੰਪਨੀਆਂ ਦੇ ਸ਼ੇਅਰਾਂ ‘ਚ ਵੀ ਉਛਾਲ ਆ ਗਿਆ ਹੈ। ਬੰਬਈ ਸਟਾਕ ਐਕਸਚੇਂਜ ਦੇ ਸੈਂਸੈਕਸ ‘ਚ ਆਟੋ ਸੈਕਟਰ ਦੇ ਸ਼ੇਅਰ ਸਵੇਰੇ 158.45 ਅੰਕਾਂ ਦੇ ਵਾਧੇ ਨਾਲ 15,707 ਅੰਕਾਂ ‘ਤੇ ਕਾਰੋਬਾਰ ਕਰ ਰਹੇ ਹਨ।
ਮਾਰੂਤੀ ਸੁਜ਼ੂਕੀ ਨੂੰ ਸਭ ਤੋਂ ਜ਼ਿਆਦਾ ਫਾਇਦਾ
ਵਾਹਨਾਂ ‘ਤੇ ਲੱਗਣ ਵਾਲੀਆਂ ਟੈਕਸ ਦੀਆਂ ਦਰਾਂ ‘ਚ ਕਟੌਤੀ ਦੀ ਉਮੀਦ ਨਾਲ ਸਾਰੀਆਂ ਪ੍ਰਮੁੱਖ ਵਾਹਨ ਨਿਰਮਾਤਾ ਕੰਪਨੀਆਂ ਦੇ ਸ਼ੇਅਰਾਂ ‘ਚ ਤੇਜ਼ੀ ਆ ਗਈ ਹੈ। ਸਭ ਤੋਂ ਜ਼ਿਆਦਾ ਫਾਇਦਾ ਯਾਤਰੀ ਵਾਹਨ ਬਣਾਉਣ ਵਾਲੀ ਕੰਪਨੀ ਮਾਰੂਤੀ ਸੁਜ਼ੂਕੀ ਨੂੰ ਹੋਇਆ ਹੈ। ਮਾਰੂਤੀ ਸੁਜ਼ੂਕੀ ਦੇ ਸ਼ੇਅਰ 2.11 ਫੀਸਦੀ ਦੇ ਵਾਧੇ ਨਾਲ 6063.55 ਰੁਪਏ ਪ੍ਰਤੀ ਸ਼ੇਅਰ ‘ਤੇ ਕਾਰੋਬਾਰ ਕਰ ਰਹੇ ਹਨ। ਇਸ ਤੋਂ ਇਲਾਵਾ ਹੀਰੋ ਮੋਟੋਕਾਰਪ ਦੇ ਸ਼ੇਅਰ 2.07 ਫੀਸਦੀ ਦੇ ਵਾਧੇ ਨਾਲ 2584.85 ਰੁਪਏ ਪ੍ਰਤੀ ਸ਼ੇਅਰ , ਆਈਸ਼ਰ ਮੋਟਰਜ਼ 1.46% ਦੀ ਤੇਜ਼ੀ ਨਾਲ 15989.30 ਰੁਪਏ ਪ੍ਰਤੀ ਸ਼ੇਅਰ, ਮਹਿੰਦਰਾ ਐਂਡ ਮਹਿੰਦਰਾ 1.61% ਦੀ ਤੇਜ਼ੀ ਨਾਲ 527.65 ਰੁਪਏ ਪ੍ਰਤੀ ਸ਼ੇਅਰ ਅਤੇ ਬਜਾਜ ਆਟੋ 0.93% ਦੀ ਤੇਜ਼ੀ ਨਾਲ 2764.05 ਰੁਪਏ ਪ੍ਰਤੀ ਸ਼ੇਅਰ ‘ਤੇ ਕਾਰੋਬਾਰ ਕਰ ਰਹੇ ਹਨ।
ਗੋਆ ‘ਚ ਹੋਵੇਗੀ GST ਕੌਂਸਲ ਦੀ 37ਵੀਂ ਬੈਠਕ
GST ਕੌਂਸਲ ਦੀ ਅੱਜ ਗੋਆ ‘ਚ 37ਵੀਂ ਬੈਠਕ ਹੋਣ ਵਾਲੀ ਹੈ। ਬੈਠਕ ਦੀ ਅਗਵਾਈ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਕਰਨਗੇ। ਆਸ ਲਗਾਈ ਜਾ ਰਹੀ ਹੈ ਕਿ ਮੰਦੀ ਨਾਲ ਨਜਿੱਠਣ ਲਈ ਕਈ ਉਤਪਾਦਾਂ ‘ਤੇ ਟੈਕਸ ਦੀਆਂ ਦਰਾਂ ‘ਚ ਕਟੌਤੀ ਕੀਤੀ ਜਾ ਸਕਦੀ ਹੈ। ਆਟੋ ਸੈਕਟਰ ਵੀ ਵੱਡੀ ਉਮੀਦ ਲਗਾ ਰਿਹਾ ਹੈ। ਆਟੋ ਮੋਬਾਇਲ ਕੰਪਨੀਆਂ ਨੂੰ ਉਮੀਦ ਹੈ ਕਿ ਮੰਦੀ ਨਾਲ ਨਜਿੱਠਣ ਲਈ ਅਤੇ ਮੰਗ ਵਧਾਉਣ ਲਈ GST ਕੌਂਸਲ ਟੈਕਸ ਦੀਆਂ ਦਰਾਂ ‘ਚ ਕਟੌਤੀ ਕਰ ਸਕਦੀ ਹੈ। ਮੌਜੂਦਾ ਸਮੇਂ ‘ਚ ਵਾਹਨਾਂ ‘ਤੇ 28 ਫੀਸਦੀ ਦੀ ਦਰ ਨਾਲ ਟੈਕਸ ਲੱਗਦਾ ਹੈ। ਆਟੋ ਕੰਪਨੀਆਂ ਇਸ ਨੂੰ ਘਟਾ ਕੇ 18 ਫੀਸਦੀ ਕਰਨ ਦੀ ਮੰਗ ਕਰ ਰਹੀਆਂ ਹਨ।
ਤਾਜਾ ਜਾਣਕਾਰੀ