ਆਈ ਤਾਜਾ ਵੱਡੀ ਖਬਰ
ਮਿਸੀਸਾਗਾ ਵਿਖੇ ਹੋਈ ਗੋ-ਲੀਵਾਰੀ ਦੌਰਾਨ 17 ਸਾਲ ਦੇ ਇਕ ਅੱਲੜ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਜ਼ਖਮੀ ਹੋ ਗਏ। ਪੁਲਿਸ ਵੱਲੋਂ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਗੋ-ਲੀਬਾਰੀ ਮਗਰੋਂ ਫ਼ਰਾਰ ਹੋ ਗਏ। ਪੀਲ ਪੁਲਿਸ ਦੇ ਮੁਖੀ ਕ੍ਰਿਸ ਮੈਕੌਰਡ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਉਮਰ 13 ਸਾਲ, 16 ਸਾਲ ਅਤੇ 17 ਸਾਲ ਦੀ ਹੈ ਜਦਕਿ 50 ਸਾਲ ਇਕ ਮਹਿਲਾ ਵੀ ਲੱਗਣ ਕਾਰਨ ਜ਼ਖ਼ਮੀ ਹੋ ਗਈ।
ਪੀਲ ਰੀਜਨਲ ਪੁਲਿਸ ਨੂੰ ਮੌਰਨਿੰਗ ਸਟਾਰ ਡਰਾਈਵ ਅਤੇ ਗੋਰਵੇਅ ਡਰਾਈਵ ਨੇੜੇ ਸਥਿਤ ਡਾਰਸੈਲ ਐਵੇਨਿਊ ਦੀ ਇਮਾਰਤ ਵਿਚ ਸੱਦਿਆ ਗਿਆ ਸੀ। ਜਦੋਂ ਪੁਲਿਸ ਅਫ਼ਸਰ ਮੌਕੇ ‘ਤੇ ਪੁੱਜੇ ਤਾਂ ਉਥੇ ਖੜੀਆਂ ਗੱਡੀਆਂ ‘ਤੇ ਗੋ-ਲੀਆਂ ਲੱਗਣ ਦੇ ਨਿਸ਼ਾਨ ਸਾਫ਼ ਨਜ਼ਰ ਆ ਰਹੇ ਸਨ।
ਪੁਲਿਸ ਮੁਖੀ ਕ੍ਰਿਸ ਮੈਕੌਰਡ ਨੇ ਕਿਹਾ ਕਿ ਗੋ-ਲੀਬਾਰੀ ਦੀ ਇਹ ਲੋਕ ਸੁਰੱਖਿਆ ਪ੍ਰਤੀ ਚਿੰਤਾਵਾਂ ਪੈਦਾ ਕਰ ਗਈ। ਪੁਲਿਸ ਨੇ ਸ਼ੱਕੀਆਂ ਦੀ ਭਾਲ ਲਈ ਪੂਰਾ ਇਲਾਕਾ ਛਾਣ ਦਿਤਾ ਪਰ ਸਮਝਿਆ ਜਾ ਰਿਹਾ ਹੈ ਕਿ ਉਹ ਦੂਰ ਨਿਕਲ ਗਏ। ਇਸਤਰਾਂ ਕਰਨ ਵਾਲਿਆਂ ਦੀ ਪਛਾਣ ਤੈਅ ਕਰਨ ਵਾਸਤੇ ਪੁਲਿਸ ਅਫ਼ਸਰ ਗਵਾਹਾਂ ਨਾਲ ਗੱਲਬਾਤ ਕਰ ਰਹੇ ਹਨ ਅਤੇ ਇਲਾਕੇ ਵਿਚ ਲੱਗੇ ਨਿਗਰਾਨੀ ਕੈਮਰਿਆਂ ਦੀ ਫੁਟੇਜ ਫਰੋਲੀ ਜਾ ਰਹੀ ਹੈ। ਪੁਲਿਸ ਨੇ ਫ਼ਿਲਹਾਲ ਕਿਸੇ ਦੀ ਸ਼ਨਾਖ਼ਤ ਜਨਤਕ ਨਹੀਂ ਕੀਤੀ।
ਤਾਜਾ ਜਾਣਕਾਰੀ