ਐਲੀ ਮਾਂਗਟ ਦੇ ਉਸਤਾਦ ਬੱਬੂ ਮਾਨ ਨੇ ਕਿਹਾ ਜਿਹਨੂੰ ਕੁੱਤਾ ਨਹੀਂ ਪੁੱਛਦਾ ਉਹ ਸੱਭਿਆਚਾਰ ਦੀ ਗੱਲ ਕਰਦੇ ਨੇ (ਦੇਖੋ ਵੀਡੀਓ) ਤੁਹਾਨੂੰ ਦੱਸ ਦੇਈਏ ਕਿ ਐਲੀ ਮਾਂਗਟ ਤੇ ਰੰਮੀ ਰੰਧਾਵਾ ਭਰਾਵਾਂ ਦੀ ਜੰਗ ਜੱਗ ਜਾਹਰ ਹੋ ਗਈ ਹੈ ਹੁਣ ਇਸ ਵਾਰ ਚ ਬੱਬੂ ਮਾਨ ਵੀ ਆ ਗਏ ਹਨ ਉਨ੍ਹਾਂ ਨੇ ਕਿਸੇ ਦਾ ਨਾਮ ਲਏ ਬਿਨਾਂ ਸੱਭਿਆਚਾਰ ਗਾਉਣ ਵਾਲਿਆਂ ਦੀ ਜਮ ਕੇ ਕਲਾਸ ਲਾਈ ਹੈ। ਤੁਹਾਨੂੰ ਦੱਸ ਦੇਈਏ ਕਿ ਵਿਵਾਦ ਕਾਰਣ ਦੋਵਾਂ ਨੇ ਆਪਸ ਵਿਚ 11 ਸਤੰਬਰ ਨੂੰ ਆਹਮੋ-ਸਾਹਮਣੇ ਹੋ ਕੇ ਖੂਨੀ ਸੰਘਰਸ਼ ਕਰਨ ਦਾ ਸਮਾਂ ਫਿਕਸ ਕੀਤਾ ਸੀ।
ਐਲੀ ਮਾਂਗਟ ਨੇ ਕੈਨੇਡਾ ਤੋਂ ਲਾਈਵ ਹੋ ਕੇ ਰੰਧਾਵਾ ਨੂੰ ਵੰਗਾਰਿਆ ਸੀ ਕਿ ਉਹ ਕੈਨੇਡਾ ਤੋਂ ਚੱਲ ਪਿਆ ਹੈ ਅਤੇ ਸਿੱਧਾ ਉਸ ਦੇ ਘਰ ਪਹੁੰਚਿਆ। ਮੋਹਾਲੀ ਪੁਲਸ ਨੂੰ ਜਿਵੇਂ ਹੀ ਇਸ ਗੱਲ ਦੀ ਭਿਣਕ ਲੱਗੀ ਤਾਂ ਪੁਲਸ ਨੇ ਇਕ ਦਿਨ ਪਹਿਲਾਂ 10 ਸਤੰਬਰ ਨੂੰ ਹੀ ਗਾਇਕ ਰੰਮੀ ਰੰਧਾਵਾ ਨੂੰ ਗ੍ਰਿਫ ਤਾਰ ਕਰ ਲਿਆ ਸੀ।ਦੇਈਏ ਕਿ ਕੱਲ ਮੁਹਾਲੀ ਵਿਚ ਦੋ ਪੰਜਾਬੀ ਗਾਇਕਾਂ ਦੇ ਸਮਰਥਕਾਂ ਵਿਚ ਵੱਡਾ ਟਕਰਾਅ ਹੁੰਦੇ-ਹੁੰਦੇ ਟਲ ਗਿਆ। ਮੌਕੇ ਉਤੇ ਪੁੱਜੀ ਪੁਲਿਸ ਨੇ ਮਾਮਲਾ ਸਾਂਭ ਲਿਆ ਤੇ ਕਈ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ।
ਮੀਡੀਆ ਜਾਣਕਾਰੀ ਅਨੁਸਾਰ ਪੰਜਾਬੀ ਗੀਤ ’ਤੇ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਨੇ ਕੱਲ੍ਹ ਇੱਕ-ਦੂਜੇ ਨੂੰ ਧਮ ਕੀਆਂ ਦਿੱਤੀਆਂ ਸਨ ਤੇ ਮੁਹਾਲੀ ਵਿੱਚ ਜਨਤਕ ਤੌਰ ’ਤੇ ਲੜਨ ਦੀ ਥਾਂ ਤੈਅ ਕਰਨ ਲਈ ਵੀ ਵੰਗਾਰਿਆ ਸੀ।
ਜਿਸ ਪਿੱਛੋਂ ਅੱਜ ਦੋਵਾਂ ਗਾਇਕਾਂ ਦੇ ਸਮਰਥਕ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ।ਦੱਸਣਯੋਗ ਹੈ ਕਿ ਰੰਮੀ ਰੰਧਾਵਾ ਦੇ ਉਪਨ ਚੈਲੇਂਜ ਨੂੰ ਮੰਨ ਕੇ ਐਲੀਮਾਂਗਟ ਤੁਰੰਤ ਕਨੇਡਾ ਤੋਂ ਪੰਜਾਬ ਦੋ ਹੱਥ ਕਰਨ ਆਇਆ ਸੀ ਪਰ ਆਉਦੇ ਹੀ ਪੁਲਸ ਨੇ ਉਸ ਨੂੰ ਇਹ ਕਹਿ ਕੇ ਚੱਕਲਿਆ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਕਰਯੋਗ ਹੈ ਕਿ ਦੂਜੀ ਧਿਰ ਦੇ ਰੰਮੀ ਰੰਧਾਵਾ ਨੂੰ ਪਹਿਲਾਂ ਹੀ ਪੰਜਾਬ ਪੁਲਸ ਨੇ ਹਿਰਾਸਤ ਵਿੱਚ ਲੈ ਲਿਆ ਸੀ ਤਾ ਜੋ ਆਪਸੀ ਬਿਆਨਬਾਜੀ ਕਿਤੇ ਤਤਕਾਰ ਦਾ ਕਾਰਨ ਨਾ ਬਣ ਜਾਵੇ। ਉੱਧਰ ਦੂਜੇ ਪਾਸੇ ਸਿੱਖ ਜਥੇਬੰਦੀਆਂ ਨੇ ਵੀ ਐਲੀ ਸੁਧਰ ਜਾਣ ਲਈ ਕਿਹਾ ਸੀ
Home ਤਾਜਾ ਜਾਣਕਾਰੀ ਐਲੀ ਮਾਂਗਟ ਦੇ ਉਸਤਾਦ ਬੱਬੂ ਮਾਨ ਨੇ ਕਿਹਾ ਜਿਹਨੂੰ ਕੁੱਤਾ ਨਹੀਂ ਪੁੱਛਦਾ ਉਹ ਸੱਭਿਆਚਾਰ ਦੀ ਗੱਲ ਕਰਦੇ ਨੇ(ਵੀਡੀਓ)
ਤਾਜਾ ਜਾਣਕਾਰੀ