BREAKING NEWS
Search

ਹੋ ਜਾਵੋ ਸਾਵਧਾਨ ਘਰਾਂ ਚ ਕੁਤੇ ਰੱਖਣ ਵਾਲੇ, ਹੋਇਆ ਇਹ ਵੱਡਾ ਐਲਾਨ

ਕੁਤੇ ਰੱਖਣ ਵਾਲੇ ਹੋ ਜਾਵੋ ਸਾਵਧਾਨ

ਆਮ ਤੌਰ ‘ਤੇ ਲੋਕ ਪਾਲਤੂ ਕੁੱਤਿਆਂ ਨੂੰ ਸਵੇਰੇ ਘੁੰਮਾਉਣ ਲਈ ਨਿਕਲਦੇ ਹਨ ਅਤੇ ਕਈ ਵਾਰ ਉਹ ਜਗ੍ਹਾ-ਜਗ੍ਹਾ ਗੰਦਗੀ ਫੈਲਾ ਦਿੰਦਾ ਹੈ। ਅਜਿਹੇ ਲੋਕਾਂ ‘ਤੇ ਗਾਜ਼ੀਆਬਾਦ ਨਗਰ ਨਿਗਮ ਨੇ ਹੁਣ ਲਗਾਮ ਲਗਾਉਣ ਦਾ ਫੈਸਲਾ ਕੀਤਾ ਹੈ। ਹੁਣ ਕੁੱਤਾ ਪਾਲਣ ਲਈ ਵੀ ਨਗਰ ਨਿਗਮ ਤੋਂ ਲਾਇਸੈਂਸ ਲੈਣਾ ਹੋਵੇਗਾ। ਕੁੱਤਾ ਪਾਲਣ ਲਈ ਲਾਇਸੈਂਸ ਲੈਣ ਦਾ ਇਹ ਫਰਮਾਨ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ‘ਚ ਸੁਣਾਇਆ ਗਿਆ ਹੈ, ਜਿੱਥੇ ਲੋਕਾਂ ਨੂੰ ਕੁੱਤਾ ਪਾਲਣ ਲਈ ਨਗਰ ਨਿਗਮ ਨੂੰ ਫੀਸ ਦੇ ਕੇ ਲਾਇਸੈਂਸ ਲੈਣਾ ਪਵੇਗਾ।

ਕੁੱਤਾ ਪਾਲਣ ਲਈ ਮਿਲਣ ਵਾਲੇ ਲਾਇਸੈਂਸ ਲਈ ਗਾਜ਼ੀਆਬਾਦ ‘ਚ ਰਹਿ ਰਹੇ ਲੋਕਾਂ ਨੂੰ 5 ਹਜ਼ਾਰ ਰੁਪਏ ਨਗਰ ਨਿਗਮ ‘ਚ ਜਮ੍ਹਾ ਕਰਵਾਉਣੇ ਹੋਣਗੇ। ਇਸ ਤੋਂ ਬਾਅਦ ਤੁਹਾਨੂੰ ਉੱਥੋਂ ਲਾਇਸੈਂਸ ਜਾਰੀ ਕੀਤਾ ਜਾਵੇਗਾ। ਇਸ ਲਾਇਸੈਂਸ ਦੇ ਰਹਿਣ ‘ਤੇ ਹੀ ਤੁਸੀਂ ਆਪਣੇ ਘਰ ‘ਚ ਮਨਪਸੰਦ ਜਾਨਵਰ ਕੁੱਤਾ ਪਾਲ ਸਕਣਗੇ।

ਇੰਨਾ ਹੀ ਨਹੀਂ ਲਾਇਸੈਂਸ ਲੈਣ ਤੋਂ ਬਾਅਦ ਜੇਕਰ ਤੁਹਾਡਾ ਕੁੱਤਾ ਸੜਕ ਜਾਂ ਪਾਰਕ ‘ਚ ਗੰਦਗੀ ਫੈਲਾਉਂਦਾ ਹੋਇਆ ਦੇਖਿਆ ਗਿਆ ਤਾਂ ਉਸ ਦੇ ਮਾਲਕ ‘ਤੇ ਹੀ 500 ਰੁਪਏ ਦਾ ਜ਼ੁਰਮਾਨਾ ਲਗਾਇਆ ਜਾਵੇਗਾ ਅਤੇ ਜ਼ੁਰਮਾਨਾ ਨਾ ਦੇਣ ‘ਤੇ ਕਾਰਵਾਈ ਵੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮੋਟਰ ਵ੍ਹੀਕਲ ਐਕਟ ‘ਚ ਤਬਦੀਲੀ ਤੋਂ ਬਾਅਦ ਆਰ.ਟੀ.ਓ. ‘ਚ ਲਾਇਸੈਂਸ ਬਣਾਉਣ ਲਈ ਲੋਕਾਂ ਦੀ ਭਾਰੀ ਭੀੜ ਲੱਗ ਰਹੀ ਹੈ। ਹੁਣ ਲੱਗਦਾ ਹੈ ਇਸ ਨਵੇਂ ਫੈਸਲੇ ਤੋਂ ਬਾਅਦ ਕੁੱਤਾ ਪਾਲਣ ਵਾਲਿਆਂ ਨੂੰ ਵੀ ਲਾਇਸੈਂਸ ਲੈਣ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਣੇ ਹੋਣਗੇ।



error: Content is protected !!