ਬਹੁਤ ਵੱਡਾ ਖੁਲਾਸਾ ਫਤਹਿਵੀਰ ਦੀ ਮੌਤ ਦੇ 2 ਮਹੀਨੇ ਬਾਅਦ
ਮਾਨਸਾ : ਪੂਰੀ ਦੁਨੀਆ ਦੇ ਦਿਲਾਂ ਨੂੰ ਵਲੂੰਧਰ ਕੇ ਰੱਖ ਦੇਣ ਵਾਲੇ ਫਤਿਹਵੀਰ ਸਿੰਘ ਦੇ ਮਾਮਲੇ ਵਿਚ ਇਕ ਨਵਾਂ ਖੁਲਾਸਾ ਹੋਇਆ ਹੈ। ਫਤਿਹਵੀਰ ਨੂੰ ਚਾਹੇ ਬੋਰਵੈੱਲ ‘ਚੋਂ ਜ਼ਿੰਦਾ ਬਾਹਰ ਨਹੀਂ ਕੱਢਿਆ ਗਿਆ ਪਰ ਉਸ ‘ਤੇ ਜੋ ਬਿੱਲ ਆਇਆ ਉਹ ਲੱਖਾਂ ਵਿਚ ਸੀ, ਜਿਸ ਵਿਚ ਸਭ ਤੋਂ ਹੈਰਾਨ ਕਰਨ ਵਾਲਾ ਸੀ ਐਂਬੂਲੈਂਸ ਦਾ ਬਿੱਲ।
ਸੁਨਾਮ ਤੋਂ ਫਤਿਹਵੀਰ ਨੂੰ ਚੰਡੀਗੜ੍ਹ ਪੀ.ਜੀ.ਆਈ. ਲੈ ਕੇ ਜਾਣ ਤੇ ਫਿਰ ਉਸ ਦੀ ਲੋਥ ਨੂੰ ਵਾਪਸ ਲੈ ਕੇ ਆਉਣ ‘ਤੇ ਕੁੱਲ 72 ਹਜ਼ਾਰ ਰੁਪਏ ਦਾ ਖਰਚਾ ਆਇਆ ਸੀ। ਇਹ ਸਾਰੀ ਜਾਣਕਾਰੀ ਮਾਨਸਾ ਦੇ ਵਕੀਲ ਨੇ ਆਰ. ਟੀ. ਆਈ. ਰਾਹੀਂ ਹਾਸਲ ਕੀਤੀ ਹੈ। ਵਕੀਲ ਰੋਹਿਤ ਸਿੰਗਲਾ ਦਾ ਕਹਿਣਾ ਹੈ ਕਿ ਸਰਕਾਰ ਨੇ ਇਸ ਵਿਚ ਹੋਏ ਕਈ ਹੋਰ ਖਰਚੇ ਛਿਪਾ ਲਏ ਹਨ।
ਦੱਸ ਦੇਈਏ ਕਿ ਫਤਿਹਵੀਰ ਸਿੰਘ 6 ਜੂਨ ਨੂੰ ਆਪਣੇ ਖੇਤ ਵਿਚ ਬਣੇ ਹੋਏ ਬੋਰਵੈੱਲ ਵਿਚ ਡਿੱਗ ਪਿਆ ਸੀ, ਹਾਲਾਂਕਿ ਉਸ ਦੀ ਮਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਹੋ ਗਈ। ਫਤਿਹਵੀਰ ਨੂੰ ਬਚਾਉਣ ਲਈ 6 ਦਿਨ ਤੱਕ ਰੈਸਕਿਊ ਆਪਰੇਸ਼ਨ ਚੱਲਿਆ। 11 ਜੂਨ ਨੂੰ ਤੜਕੇ ਸਵੇਰੇ ਸਵਾ 5 ਵਜੇ ਦੇ ਕਰੀਬ ਫਤਿਹਵੀਰ ਨੂੰ ਬਾਹਰ ਤਾਂ ਕੱਢ ਲਿਆ ਗਿਆ ਸੀ ਪਰ ਉਦੋਂ ਤੱਕ ਉਹ ਦੁਨੀਆ ਨੂੰ ਅਲਵਿਦਾ ਆਖ ਚੁੱਕਾ ਸੀ।
Home ਤਾਜਾ ਜਾਣਕਾਰੀ ਅੱਜ ਹੁਣੇ ਹੁਣੇ ਹੋ ਗਿਆ ਬਹੁਤ ਵੱਡਾ ਖੁਲਾਸਾ ਫਤਹਿਵੀਰ ਦੀ ਮੌਤ ਦੇ 2 ਮਹੀਨੇ ਬਾਅਦ – ਦੇਖਕੇ ਹੋਸ਼ ਉੱਡ ਜਾਣਗੇ
ਤਾਜਾ ਜਾਣਕਾਰੀ