=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਹੁਣੇ ਹੁਣੇ ਪੰਜਾਬ ਦੇ ਸਕੂਲਾਂ ਬਾਰੇ ਹੋ ਗਿਆ ਐਲਾਨ

ਇਸ ਵੇਲੇ ਦੀ ਵੱਡੀ ਖਬਰ

ਐੱਸ. ਏ. ਐੱਸ.ਨਗਰ- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਰੀ ਸੈਸ਼ਨ 2019-20 ਤੋਂ 5ਵੀਂ ਤੇ 8ਵੀਂ ਸ਼੍ਰੇਣੀਆਂ ਦੀ ਬੋਰਡ ਪ੍ਰੀਖਿਆ ਲਏ ਜਾਣ ਦਾ ਰਸਮੀ ਐਲਾਨ ਕਰ ਦਿੱਤਾ ਹੈ। ਬੋਰਡ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਮੈਟ੍ਰਿਕ ਤੇ ਸੀਨੀਅਰ ਸੈਕੰਡਰੀ ਦੇ ਨਾਲੋ-ਨਾਲ 5ਵੀਂ ਤੇ 8ਵੀਂ ਪੱਧਰ ‘ਤੇ ਸਲਾਨਾ ਪ੍ਰੀਖਿਆਵਾਂ ਲੈਣ ਲਈ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ ਅਤੇ ਸਿੱਖਿਆ ਵਿਭਾਗ ਵੱਲੋਂ ਪੇਸ਼ ਕੀਤੀ ਗਈ 5ਵੀਂ ਤੇ 8ਵੀਂ ਪੱਧਰ ਤੱਕ ਦੇ ਸਕੂਲਾਂ ਨੂੰ ਸ਼ਨਾਖ਼ਤੀ ਨੰਬਰ ਜਾਰੀ ਕਰਨ ਦੀ ਪ੍ਰਕਿਰਿਆ ਅਰੰਭ ਦਿੱਤੀ ਗਈ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਬੋਰਡ ਕੋਲ ਪਹਿਲਾਂ ਹੀ ਮਾਨਤਾ ਪ੍ਰਾਪਤ 10ਵੀਂ ਤੇ 12ਵੀਂ ਪੱਧਰ ਦੇ ਸਕੂਲਾਂ ਨੂੰ ਵੱਖਰੀ ਮਾਨਤਾ ਦੀ ਕੋਈ ਲੋੜ ਨਹੀਂ ਹੈ। ਇਸ ਵਿਚ ਸਰਕਾਰੀ, ਏਡਿਡ, ਸਰਕਾਰੀ, ਐਫੀਲੀਏਟਿਡ ਤੇ ਐਸੋਸੀਏਟਿਡ ਸਕੂਲ ਸ਼ਾਮਲ ਹਨ।

ਨਵੀਂ ਬੋਰਡ ਪ੍ਰੀਖਿਆ ਦੇ ਐਲਾਨ ਦੇ ਨਾਲੋ-ਨਾਲ ਸਿੱਖਿਆ ਬੋਰਡ ਨੇ ਅਜਿਹੇ ਸਕੂਲਾਂ ਨੂੰ ਅਕਾਦਮਿਕ ਸਾਲ 2019-20 ਲਈ ਆਰਜ਼ੀ ਮਾਨਤਾ ਲੈਣ ਦਾ ਮੌਕਾ ਦਿੱਤਾ ਹੈ ਜੋ ਨਿਰੋਲ 5ਵੀਂ ਤੇ 8ਵੀਂ ਪੱਧਰ ਤੱਕ ਹੀ ਹਨ ਅਤੇ ਕਿਸੇ ਵੀ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਮਾਨਤਾ ਪ੍ਰਾਪਤ ਨਹੀਂ ਹਨ। ਅਜਿਹੀ ਮਾਨਤਾ ਲਈ ਬੋਰਡ ਦੀ ਸਾਈਟ www.pseb.ac.in ‘ਤੇ ਐਫੀਲੀਏਸ਼ਨ ਬਰਾਂਚ ਦੇ ਪੋਰਟਲ ਅਧੀਨ ਫਾਰਮ ਭਰੇ ਜਾ ਸਕਦੇ ਹਨ। ਇਸ ਆਰਜ਼ੀ ਮਾਨਤਾ ਲਈ 30 ਸਤੰਬਰ ਤੱਕ ਹੀ ਫਾਰਮ ਭਰੇ ਜਾਣਗੇ।




error: Content is protected !!