ਅੱਜਕਲ ਪੰਜਾਬ ਵਿਚ ਵਿਆਹਾਂ ਦਾ ਸੀਜ਼ਨ ਚਲ ਰਿਹਾ। ਘਰ ਜਾਂ ਰਿਸ਼ਤੇਦਾਰੀ ਵਿੱਚ ਕਿਸੇ ਮੁੰਡੇ ਦੇ ਵਿਆਹ ਸਮੇਂ ਘਰ ਵਿੱਚ ਸਭ ਤੋਂ ਛੋਟੇ ਬੱਚੇ ਨੂੰ ਸਰਬਾਲਾ ਬਣਨ ਦਾ ਬਹੁਤ ਚਾਅ ਹੁੰਦਾ ਹੈ ਅਤੇ ਇਥੋਂ ਤੱਕ ਆਪਣੇ ਵਿਆਹ ਜਿੰਨਾ। ਪਰ ਕੀ ਤੁਸੀਂ ਜਾਣਦੇ ਹੋ ਕਿ ਸਰਬਾਲਾ ਕਿਉਂ ਬਣਾਇਆ ਜਾਂਦਾ ਹੈ ?? ਇਸ ਬਾਰੇ ਅੱਜ ਅਸੀਂ ਦਸਾਂਗੇ ਉਹ ਜਾਣਕਾਰੀ ਜੋ ਸ਼ਾਇਦ ਕਿਸੇ ਨੂੰ ਵੀ ਨਹੀਂ ਪਤਾ। ਭਾਵੇਂ ਕਿ ਵੱਖੋ-ਵੱਖ ਲੋਕਾਂ ਦੇ ਇਸ ਬਾਰੇ ਵੱਖਰੇ ਵੱਖਰੇ ਵਿਚਾਰ ਹਨ।ਕੋਈ ਇਸਨੂੰ ਧਾਰਮਿਕ ਰਵਾਇਤ ਕਹਿ ਦਿੰਦਾ ਤੇ ਕੋਈ ਪੁਰਾਣੀ ਚਲਦੀ ਰੀਤ ਕਹਿਕੇ ਸਾਰ ਦਿੰਦਾ ਪਰ ਜੋ ਅਸਲੀਅਤ ਹੈ ਉਹ ਕਿਸੇ ਨੂੰ ਵੀ ਨਹੀਂ ਪਤਾ।
ਮਹਾਨਕੋਸ਼ ਅਨੁਸਾਰ ‘ਸਰਬਾਲਾ’ ਸ਼ਬਦ ਫ਼ਾਰਸੀ ਭਾਸ਼ਾ ਦਾ ਹੈ ਅਤੇ ਇਸਦਾ ਮੂਲ ਉਚਾਰਣ ਹੈ ‘ਸਹਬਾਲਾ’ ਭਾਵ ਕਿ ਲਾੜੇ ਦੇ ਕੱਦ ਦਾ ਲ਼ਾੜੇ ਦਾ ਸਾਥੀ। ਇਹਨੀ ਕੁ ਜਾਣਕਾਰੀ ਤੋਂ ਇਹ ਤਾਂ ਸਪਸ਼ਟ ਹੈ ਕਿ ਇਹ ਕੋਈ ਧਾਰਮਿਕ ਰੀਤ ਨਹੀਂ ਹੈ ਬਲਿਕ ਬਹੁਤ ਹੀ ਸੂਝਵਾਨ ਲੋਕਾਂ ਨੇ ਸਮੇਂ ਦੀ ਲੋੜ ਦਾ ਪੈਦਾ ਕੀਤਾ ਹੱਲ ਹੈ। ਇਸ ਦੀ ਆਰੰਭਤਾ ਭਾਰਤ ਉਪਰ ਵਿਦੇਸ਼ੀ ਹਮਲਿਆਂ ਸਮੇਂ ਹੋਈ। ਜਦੋਂ ਵਿਦੇਸ਼ੀ ਧਾੜਵੀਆਂ ਵਲੋਂ ਇਥੋਂ ਦੇ ਵਸਨੀਕਾਂ ਦੀਆਂ ਬਰਾਤਾਂ-ਗਹਿਣੇ ਆਦਿਕ ਦੇ ਲਾਲਚ ਕਰਕੇ ਧੱਕੇ ਨਾਲ ਲੁੱਟ ਲਈਆਂ ਜਾਂਦੀਆਂ ਸਨ ਅਤੇ ਕਈ ਵਾਰ ਉਸ ਮੁੱਠ ਭੇੜ ਵਿੱਚ ਲਾੜਾ ਵੀ ਮਾਰਿਆ ਜਾਂਦਾ ਸੀ ‘ਤੇ ਕੁੜੀ ਵਿਚਾਰੀ ਜਿਸ ਨੇ ਲਾੜੇ ਨੂੰ ਤੱਕਿਆ ਵੀ ਨਹੀਂ ਸੀ ਹੁੰਦਾ,ਘਰ ਬੈਠੀ ਹੀ ਵਿਧਵਾ ਹੋ ਜਾਂਦੀ। ਅਖੀਰ ਕੁਝ ਸੂਝਵਾਨ ਲੋਕਾਂ ਨੇ ਇਕ ਹੱਲ ਕੱਢਿਆ ਕਿ ਲ਼ਾੜੇ ਦਾ ਹਮਉਮਰ ਕੋਈ ਚਚੇਰਾ, ਮਸੇਰਾ ਜਾਂ ਮਮੇਰਾ ਭਰਾ ਉਸੇ ਲਾੜੇ ਵਾਂਗ ਤਿਆਰ ਕਰ ਲਿਆ ਜਾਂਦਾ ਅਤੇ ਬਰਾਤ ਦੇ ਪਿਛੇ ਰੱਖਿਆ ਜਾਂਦਾ।
ਜੇ ਬਰਾਤ ਉਪਰ ਹਮਲਾ ਹੋ ਜਾਵੇ ਅਤੇ ਲਾੜਾ ਕਤਲ ਹੋ ਜਾਵੇ ਤਾਂ ਉਸ ਲੜਕੀ ਦਾ ਵਿਆਹ ਉਸ ਦੂਸਰੇ ਲੜਕੇ ਨਾਲ ਕੀਤਾ ਜਾਂਦਾ ਸੀ। ਸੰਸਕਿ੍ਰਤ ਵਿੱਚ ਵਰ ਦਾ ਭਾਵ ਹੈ ਲਾੜਾ, ਬਾਲਾ ਦਾ ਮਤਲਬ ਹੈ ਲੜਕੀ ਅਤੇ ਸਰਬਾਲਾ ਦਾ ਭਾਵ ਕਿ ਬਾਲਾ ਦੇ ਸਿਰ ਦਾ ਢਕਣ ….ਭਾਵ ਇੱਜਤ ਢਕਣ ਲਈ ਦੂਸਰਾ ਕੋਈ ਜਾਂ ਅੰਗਰੇਜ਼ੀ ਵਿਚ ਕਹਿ ਸਕਦੇ ਕਿ substitute। ਹੁਣ ਅਸਲੀ ਮਤਲਬ ਵਜੋਂ ਸਰਬਾਲਾ ਲਾੜੇ ਦੀ ਉਮਰ ਦਾ ਹੀ ਬਣਾਇਆ ਜਾਂਦਾ ਸੀ ਪਰ ਹੁਣ ਤਾਂ ਪੰਜ ਕੁ ਸਾਲ ਦੇ ਜੁਆਕ ਦੇ ਗੱਲ ਹਾਰ ਪਾ ਕੇ ਸਰਬਾਲਾ ਬਣਾ ਦਿੰਦੇ। ਇਹ ਕੋਈ ਸਮਾਜਿਕ ਰਸਮ ਨਹੀਂ ਬਲਿਕ ਸਮੇਂ ਦੀ ਲੋੜ ਸੀ।
ਇਸਨੂੰ ਸਮੇਂ ਸਮੇਂ ਅਨੁਸਾਰ ਕਿਸੇ ਨੇ ਮਨੋਰੰਜਨ ਬਣਾ ਲਿਆ ਤੇ ਨਿਆਣਿਆਂ ਦੇ ਗੱਲਾਂ ਚ ਹਰ ਪਵਾ ਕੇ ਸਰਬਾਲੇ ਬਣਾ ਦਿੱਤਾ ਤੇ ਕਿਸੇ ਨੇ ਇਸਨੂੰ ਰੀਤ ਸਮਝ ਲਿਆ। ਇਸ ਬਾਰੇ ਤੁਹਾਡੇ ਕੋਲ ਕੋਈ ਹੋਰ ਉਸਾਰੂ ਜਾਣਕਾਰੀ ਹੋਵੇ ਤਾਂ ਤੁਸੀਂ ਸਾਨੂੰ ਥੱਲੇ ਕਮੈਂਟ ਵਿਚ ਜਰੂਰ ਦੱਸਿਓ…
ਵਾਇਰਲ