ਕਨੇਡਾ ਤੋਂ ਪੰਜਾਬ ਲਈ ਆਈ ਅੱਤ ਦੁਖਦਾਈ ਖਬਰ
ਸਰੀ— ਕੈਨੇਡਾ ‘ਚ ਪੜ੍ਹਾਈ ਕਰਨ ਗਏ ਰਾਦੌਰ ਨਿਵਾਸੀ ਪ੍ਰਮੋਦ ਕੱਕੜ ਦੇ ਬੇਟੇ ਅਭਿਸ਼ੇਕ ਕੱਕੜ ਉਰਫ ਰਾਜਾ ਦੀ ਸੜਕ ਹਾਦਸੇ ‘ਚ ਜੀਵਨ ਲੀਲਾ ਹੋ ਗਈ। ਇਹ ਸਭ ਕੁਝ ਉਸ ਵੇਲੇ ਵਾਪਰਿਆ ਜਦੋਂ ਅਭਿਸ਼ੇਕ ਤੜਕੇ ਸਵਾ ਇਕ ਵਜੇ ਅਪਣੇ ਦੋਸਤ ਦੇ ਨਾਲ ਕਾਰ ‘ਚ ਡਿਊਟੀ ਤੋਂ ਵਾਪਸ ਘਰ ਪਰਤ ਰਿਹਾ ਸੀ।
ਇਸ ਦੌਰਾਨ ਤੇਜ਼ ਮੀਂਹ ਤੇ ਤੂਫਾਨ ਦੇ ਚਲਦਿਆਂ ਉਨ੍ਹਾਂ ਦੀ ਕਾਰ ਨੂੰ ਪਿੱਛੇ ਤੋਂ ਆ ਰਹੀ ਦੂਜੀ ਗੱਡੀ ਨੇ ਪਲਟਾ ਦਿੱਤਾ । ਪਲਟਦੇ ਹੀ ਕਾਰ ਸੜਕ ਕਿਨਾਰੇ ਖੰਭੇ ‘ਚ ਵੱਜੀ। ਇਸ ਦੌਰਾਨ ਇਹ ਸਭ ਕੁਝ ਵਾਪਰ ਗਿਆ ।
ਅਭਿਸ਼ੇਕ ਦੀ ਖ਼ਬਰ ਉਸ ਦੇ ਦੋਸਤਾਂ ਨੇ ਉਸ ਦੇ ਘਰ ਵਾਲਿਆਂ ਨੂੰ ਦਿੱਤੀ। ਪਰਿਵਾਰ ਵਲੋਂ ਅਭਿਸ਼ੇਕ ਦੀ ਲੋਥ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਅਭਿਸ਼ੇਕ ਪਰਿਵਾਰ ਦਾ ਇਕਲੌਕਾ ਪੁੱਤਰ ਸੀ।
ਤਾਜਾ ਜਾਣਕਾਰੀ