ਤਾਜਾ ਵੱਡੀ ਖਬਰ
ਹੁਣ ਚੱਪਲ ਪਾ ਕੇ ਮੋਟਰਸਾਈਕਲ ਚਲਾਉਣ ‘ਤੇ ਹੋ ਤਾਂ ਏਨੇ ਦਿਨਾਂ ਦੀ ਹੋ ਸਕਦੀ ਹੈ ਜੇਲ੍ਹ ਦੇਖੋ ਪੂਰੀ ਖਬਰ
ਨਵੀਂ ਦਿੱਲੀ: ਦੇਸ਼ ਭਰ ਵਿੱਚ 1 ਸਤੰਬਰ 2019 ਤੋਂ ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋ ਗਿਆ ਹੈ । ਜਿਸ ਦੇ ਤਹਿਤ ਦੇਸ਼ ਭਰ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਲਈ ਜੁਰਮਾਨੇ ਵਜੋਂ ਵੱਡੀ ਰਕਮ ਵਸੂਲੀ ਜਾ ਰਹੀ ਹੈ । ਇਸ ਐਕਟ ਦੇ ਤਹਿਤ ਬਿਨ੍ਹਾਂ ਲਾਇਸੈਂਸ ਦੇ ਡਰਾਈਵਿੰਗ ਕਰਨ ‘ਤੇ 5,000 ਰੁਪਏ ਤੱਕ ਦਾ ਚਲਾਨ ਕੀਤਾ ਜਾ ਰਿਹਾ ਹੈ । ਪਰ ਹੁਣ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੇਕਰ ਤੁਸੀ ਚੱਪਲਾਂ ਪਾ ਕੇ ਵਾਹਨ ਚਲਾਉਂਦੇ ਹੋ, ਤਾਂ ਇਹ ਵੀ ਅਪਰਾਧ ਦੀ ਸ਼੍ਰੇਣੀ ਵਿੱਚ ਆਵੇਗਾ ।
ਇਸ ਮਾਮਲੇ ਵਿੱਚ ਟ੍ਰੈਫਿਕ ਨਿਯਮਾਂ ਅਨੁਸਾਰ ਜੇਕਰ ਦੋਪਹੀਆ ਵਾਹਨ ਚਾਲਕ ਚੱਪਲਾਂ ਜਾਂ ਜੁੱਤੀ ਪਾ ਕੇ ਚਲਾਉਂਦਾ ਹੈ ਤਾਂ ਦੋਪਹੀਆ ਵਾਹਨ ਚਾਲਕ ਨੂੰ ਜੁਰਮਾਨਾ ਦੇਣਾ ਪੈ ਸਕਦਾ ਹੈ । ਇਹ ਨਿਯਮ ਡਰਾਈਵਰ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਇਆ ਗਿਆ ਹੈ । ਇਸ ਨਿਯਮ ਅਨੁਸਾਰ ਸਲੀਪਰ ਜਾਂ ਚੱਪਲਾਂ ਪਾ ਕੇ ਗੇਅਰ ਵਾਲੇ ਦੋ ਪਹੀਆ ਵਾਹਨ ਚਲਾਉਣ ਦੀ ਆਗਿਆ ਨਹੀਂ ਹੈ, ਕਿਉਂਕਿ ਇਸ ਵਿੱਚ ਵਿਭਾਗ ਦਾ ਮੰਨਣਾ ਹੈ ਕਿ ਇਸ ਨਾਲ ਦੁਰਘਟਨਾ ਦੀ ਸੰਭਾਵਨਾ ਵੱਧ ਜਾਂਦੀ ਹੈ
ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਜੇਕਰ ਕੋਈ ਸਲੀਪਰ ਜਾਂ ਚੱਪਲਾਂ ਪਾ ਕੇ ਦੋਪਹੀਆ ਵਾਹਨ ਚਲਾਉਂਦੇ ਹੋਏ ਫੜ੍ਹਿਆ ਜਾਂਦਾ ਹੈ ਤਾਂ ਉਸਨੂੰ 1000 ਰੁਪਏ ਜੁਰਮਾਨਾ ਦੇਣਾ ਪੈ ਸਕਦਾ ਹੈ । ਇਸਦੇ ਨਾਲੇ ਹੀ ਜੇਕਰ ਕੋਈ ਵਿਅਕਤੀ ਚੱਪਲਾਂ ਪਾ ਕੇ ਸਾਈਕਲ ਚਲਾਉਂਦੇ ਹੋਏ ਫੜ੍ਹਿਆ ਜਾਂਦਾ ਹੈ ਤਾਂ ਉਸਨੂੰ 15 ਦਿਨਾਂ ਲਈ ਜੇਲ੍ਹ ਵੀ ਹੋ ਸਕਦੀ ਹੈ ।
ਤਾਜਾ ਜਾਣਕਾਰੀ