ਜੱਜ ਸਾਹਿਬ ਲਈ ਆਇਆ ਇਹ ਤੋਹਫ਼ਾ
ਡੇਰਾ ਸੱਚਾ ਸੌਦਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਉਮਰ ਭਰ ਲਈ ਸਲਾਖ਼ਾਂ ਪਿੱਛੇ ਸੁੱਟਣ ਵਾਲੇ ਸੱਚੇ ਅਤੇ ਬਹਾਦਰ ਜੱਜ ਜਗਦੀਪ ਸਿੰਘ ਨੂੰ ਪੇਪਰ ਆਰਟਿਸਟ ਵੱਲੋਂ ਦਿਲ ਖੋਲ ਕੇ ਸਲਾਮ ਕਰਦਿਆਂ ਇਕ ਬਹੁਤ ਵੱਡਾ ਫੈਸਲਾ ਲਿਆ ਗਿਆ ਹੈ ।
ਦੱਸ ਦਈਏ ਕਿ ਸ: ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਵੱਲੋਂ ਬਨਾਏ ਗਏ ਅਨੇਕਾਂ ਵਿਸ਼ਵ ਪ੍ਰਸਿੱਧ ਮਾਡਲਾਂ ਕਰਕੇ 16 ਵਰਲਡ ਅਤੇ 7 ਨੈਸ਼ਨਲ ਰੀਕਾਰਡ ਮਿਲ ਚੁੱਕੇ ਹਨ ਜਿੰਨਾ ਵਿੱਚੋਂ ਸ੍ਰੇਸ਼ਠ ਇਕ ਵਰਲਡ ਰਿਕਾਰਡ ਅਤੇ ਇਕ ਨੈਸ਼ਨਲ ਰਿਕਾਰਡ ਮਾਨਯੋਗ ਜੱਜ ਸ:ਜਗਦੀਪ ਸਿੰਘ ਨੂੰ ਭੇਟ ਕਰਣ ਦਾ ਵੱਡਾ ਫੈਸਲਾ ਲਿਆ ਗਿਆ ਹੈ।
ਗੁਰਪ੍ਰੀਤ ਸਿੰਘ ਜੀ ਨੇ ਦਸਿਆਂ ਕਿ ਜਿਸ ਤਰਾਂ ਗੁਰਮੀਤ ਰਾਮ ਰਹੀਮ ਨੇ ਕਰੋੜਾਂ ਲੌਕਾ ਨੂੰ ਗੁੰਮਰਾਹ ਕਰਕੇ ਆਪਣੇ ਜਾਲ ਵਿੱਚ ਫੱਸਾ ਰਖਿਆ ਸੀ। ਇਹੋ ਜਿਹੇ ਝੁਿਠਆ ਬਾਬਿਆਂ ਨੂੰ ਸਲਾਖ਼ਾਂ ਪਿੱਛੇ ਭੇਜਣ ਵਾਲੇ ।
ਸੱਚੇ ਅਤੇ ਬਹਾਦਰ ਜੱਜ ਨੂੰ ਇਸ ਤਰਾਂ ਦਾ ਵੱਡਾ ਮਾਣ ਸਤਿਕਾਰ ਦੇਣਾ ਬਣਦਾ ਹੈ ਅਤੇ ਲੋਕਾਂ ਨੂੰ ਅਪੀਲ ਹੈ ਕਿ ਇਸ ਤਰਾਂ ਦੇ ਬਾਬਿਆਂ ਕੌਲੋ ਦੂਰ ਹੀ ਰਹਿਣਾ ਚਾਹੀਦਾ ਹੈ।
ਇਸ ਤੋਂ ਸਾਫ ਹੈ ਕਿ ਰਾਮ ਰਹੀਮ ਉਮਰ ਭਰ ਬਾਹਰ ਆਉਣਾ ਤਕਰੀਬਨ ਨਾਮੁਮਕਿਨ ਹੈ।
ਵਾਇਰਲ