ਹੁਣੇ ਆਈ ਤਾਜਾ ਵੱਡੀ ਖਬਰ
ਅੰਮ੍ਰਿਤਸਰ ‘ਚ ਪ੍ਰਦਰਸ਼ਨਕਾਰੀਆਂ ਨੇ ਭੰਡਾਰੀ ਪੁਲ ਕੀਤਾ ਜਾਮ
ਗੁਰੂ ਨਗਰੀ ਅੰਮ੍ਰਿਤਸਰ ‘ਚ ਅੱਜ ਵਾਲਮੀਕਿ ਭਾਈਚਾਰੇ ਵੱਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਦਾ ਅਸਰ ਦੇਖਣ ਨੂੰ ਮਿਲਿਆ। ਇਸ ਦੌਰਾਨ ਭਾਈਚਾਰੇ ਵੱਲੋਂ ਜਿੱਥੇ ਦੁਕਾਨਾਂ ਆਦਿ ਬੰਦ ਕਰਾਈਆਂ ਗਈਆਂ, ਉਥੇ ਹੀ ਅੰਮ੍ਰਿਤਸਰ ਦੇ ਭੰਡਾਰੀ ਪੁਲ ‘ਤੇ ਟ੍ਰੈਫਿਕ ਜਾਮ ਕੀਤਾ ਗਿਆ ਅਤੇ ਬੱਸਾਂ ਵਿਚੋਂ ਸਵਾਰੀਆਂ ਨੂੰ ਹੇਠਾਂ ਉਤਾਰ ਦਿੱਤਾ ਗਿਆ।
ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਟਰੱਸਟ ਦੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਨੇ ਕਿਹਾ ਕਿ ਇਕ ਨਿੱਜੀ ਟੀ.ਵੀ. ਚੈਨਲ ‘ਤੇ ਪ੍ਰਸਾਰਿਤ ਕੀਤੇ ਜਾ ਰਹੇ ਸੀਰੀਅਲ ‘ਰਾਮ ਸਿਆ ਕੇ ਲਵ ਕੁਸ਼’ ‘ਚ ਭਗਵਾਨ ਵਾਲਮੀਕਿ ਜੀ ਦਾ ਇਤਿਹਾਸ ਗਲਤ ਦਿਖਾਉਣ ‘ਤੇ ਕੌਮ ਦੀਆਂ ਨੂੰ ਠੇਸ ਪਹੁੰਚਾਈ ਗਈ ਹੈ।
ਉਨ੍ਹਾਂ ਕਿਹਾ ਕਿ ਜੇਕਰ ਇਸ ਸੀਰੀਅਲ ਨੂੰ ਤੁਰੰਤ ਬੰਦ ਨਹੀਂ ਕੀਤਾ ਗਿਆ ਤਾਂ ਵਾਲਮੀਕਿ ਭਾਈਚਾਰਾ ਆਪਣਾ ਪ੍ਰਦਰਸ਼ਨ ਹੋਰ ਤੇਜ਼ ਕਰੇਗਾ।
ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਦੇ ਸਾਰੇ ਬਾਜ਼ਾਰ ਬੰਦ ਰਹੇ
ਸੁਲਤਾਨਪੁਰ ਲੋਧੀ (ਸੋਢੀ)— ਕਲਰਜ਼ ਟੀ. ਵੀ. ਚੈਨਲ ‘ਤੇ ਪ੍ਰਸਾਰਿਤ ਕੀਤੇ ਜਾ ਰਹੇ ਸੀਰੀਅਲ ‘ਰਾਮ ਸੀਆ ਕੇ ਲਵ ਕੁਸ਼’ ‘ਚ ਭਗਵਾਨ ਵਾਲਮੀਕਿ ਜੀ ਦਾ ਇਤਿਹਾਸ ਗਲਤ ਦਿਖਾਉਣ ‘ਤੇ ਵਾਲਮੀਕਿ ਭਾਈਚਾਰੇ ਵੱਲੋਂ ਦਿੱਤੇ ਅੱਜ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ। ਇਸੇ ਤਹਿਤ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਦੇ ਸਾਰੇ ਬਾਜ਼ਾਰ ਤਕਰੀਬਨ ਬੰਦ ਰਹੇ ਅਤੇ ਸ਼ਹਿਰ ਵਿੱਚ ਛਾਇਆ ਰਿਹਾ ।
ਟੀਮ ਵੱਲੋਂ ਦੁਪਹਿਰ 3 ਵਜੇ ਕਰੀਬ ਸੁਲਤਾਨਪੁਰ ਲੋਧੀ ਦੇ ਮੁੱਖ ਸਦਰ ਬਾਜ਼ਾਰ, ਕੱਟੜਾ ਬਾਜ਼ਾਰ, ਆਰੀਆ ਸਮਾਜ ਚੌਕ, ਦੀਵਾਨਾ ਮੁਹੱਲਾ ਮਾਰਕੀਟ ਅਤੇ ਗੁਰਦੁਆਰਾ ਬੇਰ ਸਾਹਿਬ ਰੋਡ, ਗੁਰੂ ਨਾਨਕ ਮਾਰਕੀਟ ਆਦਿ ਦਾ ਦੌਰਾ ਕਰਨ ‘ਤੇ ਦੇਖਿਆ ਕਿ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਬਾਹਰ ਘੁੰਮ ਰਹੇ ਸਨ।
ਸ਼ਹਿਰ ‘ਚ ਭਾਵੇਂ ਜਨਤਾ ਦੀ ਸਰੁੱਖਿਆ ਲਈ ਪੁਲਸ ਕਰਮਚਾਰੀ ਗਸ਼ਤ ਕਰ ਰਹੇ ਸਨ ਪਰ ਫਿਰ ਵੀ ਦੁਕਾਨਦਾਰਾਂ ਚ ਦਾ ਮਾਹੌਲ ਦਿਖਾਈ ਦਿੱਤਾ। ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਸਰਵਨ ਸਿੰਘ ਬੱਲ ਨੇ ਲੋਕਾਂ ਦੀ ਜਾਨ ਅਤੇ ਮਾਲ ਦੀ ਸਰੁੱਖਿਆ ਦੇ ਪੂਰੇ ਪ੍ਰਬੰਧ ਕਰਨ ਦਾ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਥਾਂ-ਥਾਂ ‘ਤੇ ਪੁਲਸ ਲਗਾਈ ਹੋਈ ਹੈ ਤਾਂ ਕਿ ਕੋਈ ਘਟਨਾ ਨਾ ਵਾਪਰ ਜਾਵੇ।
ਬਰਨਾਲਾ : ਪੰਜਾਬ ਬੰਦ ਪਰ ਪੁਲਸ ਚੌਕਸ
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਇਕ ਨਿੱਜੀ ਟੀ.ਵੀ. ਚੈਨਲ ‘ਤੇ ਪ੍ਰਸਾਰਿਤ ਕੀਤੇ ਜਾ ਰਹੇ ਸੀਰੀਅਲ ‘ਰਾਮ ਸਿਆ ਕੇ ਲਵ ਕੁਸ਼’ ‘ਚ ਭਗਵਾਨ ਵਾਲਮੀਕਿ ਜੀ ਦਾ ਇਤਿਹਾਸ ਗਲਤ ਦਿਖਾਉਣ ‘ਤੇ ਰੋਸ ਵਜੋਂ ਵਾਲਮੀਕਿ ਭਾਈਚਾਰੇ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਅਸਰ ਬਰਨਾਲਾ ਵਿਚ ਵੀ ਦੇਖਣ ਨੂੰ ਮਿਲਿਆ।
ਭਾਈਚਾਰੇ ਵੱਲੋਂ ਅੱਜ ਸਥਾਨਕ ਸ਼ਹਿਰ ਬੰਦ ਕਰਵਾ ਕੇ ਰੋਸ ਮਾਰਚ ਕੱਢਿਆ ਗਿਆ। ਰੋਸ ਮਾਰਚ ਵਿਚ ਵੱਡੀ ਗਿਣਤੀ ਵਿਚ ਵਾਲਮੀਕਿ ਸਮਾਜ ਦੀਆਂ ਔਰਤਾਂ ਵੀ ਸ਼ਾਮਲ ਸਨ।
ਇਸ ਮੌਕੇ ‘ਤੇ ਸੰਬੋਧਨ ਕਰਦੇ ਹੋਏ ਵਿਕਰਮ ਜੀਤ ਵਿੱਕੀ, ਗੁਲਸ਼ਨ ਕੁਮਾਰ ਆਦਿ ਨੇ ਕਿਹਾ ਕਿ ਸੀਰੀਅਲ ਵਿਚ ਭਗਵਾਨ ਵਾਲਮੀਕਿ ਜੀ ਦਾ ਇਤਿਹਾਸ ਤੋੜ-ਮਰੋੜ ਕੇ ਪੇਸ਼ ਕਰਨ ‘ਤੇ ਵਾਲਮੀਕਿ ਸਮਾਜ ਵਿਚ ਰੋਸ ਹੈ। ਉਨ੍ਹਾਂ ਕਿਹਾ ਕਿ ਉਹ ਇਹ ਸਭ ਦਾਸ਼ਤ ਨਹੀਂ ਕਰਨਗੇ।
ਉਥੇ ਹੀ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਦੇਖਦੇ ਹੋਏ ਪੁਲਸ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਹਨ। ਡੀ. ਐਸ. ਪੀ ਰਾਜੇਸ਼ ਛਿੱਬਰ ਅਤੇ ਥਾਣਾ ਸਿਟੀ ਦੇ ਇੰਚਾਰਜ ਗੁਰਵੀਰ ਸਿੰਘ ਦੀ ਦੇਖ ਰੇਖ ਵਿਚ ਭਾਰੀ ਪੁਲਸ ਵੱਖ-ਵੱਖ ਬਾਜ਼ਾਰਾਂ ਵਿਚ ਗਸ਼ਤ ਕਰ ਰਹੀ ਹੈ। ਇਸ ਮੌਕੇ ਲਛਮਣ ਦਾਸ, ਬਲਦੇਵ ਭੁੱਚਰ, ਰਾਜੇਸ਼ ਕੁਮਾਰ ਅਵਤਾਰ ਸਿੰਘ ਆਦਿ ਮੌਜੂਦ ਸਨ।
1
2
3
4
5
6
7
8
9
10
11
12
13
14
15
ਤਾਜਾ ਜਾਣਕਾਰੀ