ਹੁਣੇ ਆਈ ਤਾਜਾ ਵੱਡੀ ਖਬਰ
ਹੁਣੇ ਹੁਣੇ ਪੰਜਾਬ ਚ ਇਸ ਜਗ੍ਹਾ ਬੰਦ ਦੌਰਾਨ ਹਾਲਤ ਹੋਏ ਖਰਾਬ ਚਲੀ
ਭਗਵਾਨ ਵਾਲਮੀਕਿ ਜੀ ਦੇ ਚਰਿੱਤਰ ਨੂੰ ਪ੍ਰੋਗਰਾਮ ‘ਰਾਮ ਸੀਆ ਕੇ ਲਵ ਕੁਸ਼ ‘ਚ ਤੋੜ ਮਰੋੜ ਕੇ ਪ੍ਰਸਾਰਿਤ ਕਾਰਨ ਵਾਲਮੀਕਿ ਭਾਈਚਾਰੇ ਨੇ 7 ਸਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ। ਇਸ ਦੌਰਾਨ ਪੂਰੇ ਪੰਜਾਬ ‘ਚ ਸੁੰਨ ਪੱਸਰੀ ਰਹੀ। ਸੂਤਰਾਂ ਅਨੁਸਾਰ ਨਕੋਦਰ ‘ਚ ਇਕ ਦੁਕਾਨਦਾਰ ਵਲੋਂ ਆਪਣੀ ਦੁਕਾਨ ਖੋਲ੍ਹੀ ਗਈ ਸੀ।
ਵਾਲਮੀਕਿ ਭਾਈਚਾਰੇ ਦੇ ਕੁਝ ਲੋਕਾਂ ਨੇ ਦੁਕਾਨ ਬੰਦ ਕਰਵਾਉਣ ਸਮੇਂ ਦੁਕਾਨ ਦੀ ਭੰਨ ਤੋੜ ਕਰ ਦਿੱਤੀ। ਦੁਕਾਨਦਾਰ ਨੇ ਆਪਣੀ ਸੁਰੱਖਿਆ ਨੂੰ ਦੇਖਦੇ ਹੋਏ ਭੰਨਤੋੜ ਕਰਨ ਵਾਲਿਆਂ ‘ਤੇ ਚੱਲਾ ਗਿੱਤੀ, ਜਿਸ ਕਾਰਨ ਇਕ ਨੌਜਵਾਨ ਜ਼ਖਮੀ ਹੋ ਗਿਆ। ਮੌਕੇ ‘ਤੇ ਪੁੱਜੀ ਪੁਲਸ ਵਲੋਂ ਹਾਲਾਤ ਨੂੰ ਕਾਬੂ ਕਰ ਲਿਆ ਗਿਆ ਹੈ।
ਦੱਸ ਦਈਏ ਕਿ ਪ੍ਰਦਰਸ਼ਕਾਰੀਆਂ ਦਾ ਦੋਸ਼ ਹੈ ਕਿ ਪ੍ਰੋਗਰਾਮ ‘ਚ ਵਿਖਾਈ ਜਾ ਰਹੀ ਲਵ-ਕੁਸ਼ ਦੀ ਕਹਾਣੀ ‘ਚ ਇਤਿਹਾਸ ਨੂੰ ਗਲਤ ਢੰਗ ਨਾਲ ਦਿਖਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਭਗਵਾਨ ਵਾਲਮੀਕਿ ਦਾ ਰੋਲ ਕੋਈ ਵਿਅਕਤੀ ਨਹੀਂ ਨਿਭਾਅ ਸਕਦਾ ਹੈ।
ਤਾਜਾ ਜਾਣਕਾਰੀ