ਹੁਣੇ ਆਈ ਤਾਜਾ ਵੱਡੀ ਖਬਰ

ਕਪੂਰਥਲਾ ‘ਚ ਪੁਲਿਸ ਦੀ ਮੌਜੂਦਗੀ ‘ਚ ਪ੍ਰਦਰਸ਼ਨਕਾਰੀਆਂ ਨੇ ਮੈਡੀਕਲ ਸਟੋਰ ਦੀ ਕੀਤੀ ਭੰਨ-ਤੋੜ

ਪੰਜਾਬ ਬੰਦ ਦੇ ਸੱਦੇ ‘ਤੇ ਅੱਜ ਕਪੂਰਥਲਾ ਮੁਕੰਮਲ ਤੌਰ ‘ਤੇ ਬੰਦ ਰਿਹਾ। ਇਸ ਮੌਕੇ ਵਾਲਮੀਕਿ ਭਾਈਚਾਰੇ ਦੇ ਨੌਜਵਾਨਾਂ ਵਲੋਂ ਮੋਟਰਸਾਈਕਲਾਂ ‘ਤੇ ਸ਼ਹਿਰ ‘ਚ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਜਿੱਥੇ ਉਨ੍ਹਾਂ ਵਲੋਂ ਇੱਕ ਮੈਡੀਕਲ ਸਟੋਰ ਦੀ ਭੰਨ-ਤੋੜ ਕੀਤੀ, ਉੱਥੇ ਹੀ ਨਾਲ ਕੁਝ ਸਕੂਲ ਅਤੇ ਕਾਲਜ ਵੀ ਜ਼ਬਰਦਸਤੀ ਬੰਦ ਕਰਾਏ ਗਏ।

ਇਸ ਦੇ ਨਾਲ ਹੀ ਕਪੂਰਥਲਾ ਤੋਂ ਚੱਲਣ ਵਾਲੀ ਬੱਸ ਟਰਾਂਸਪੋਰਟ ਵੀ ਬੰਦ ਰਹੀ ਅਤੇ ਵਿਖਾਵਾਕਾਰੀਆਂ ਵਲੋਂ ਆਟੋ ਰਿਕਸ਼ਾ ਤੱਕ ਵੀ ਨਹੀਂ ਚੱਲਣ ਦਿੱਤੇ ਗਏ। ਪੁਲਿਸ ਦੀ ਮੌਜੂਦਗੀ ‘ਚ ਤੋੜੇ ਗਏ ਮੈਡੀਕਲ ਸਟੋਰ ਦੇ ਮਾਮਲੇ ਸੰਬੰਧੀ ਦੁਕਾਨਦਾਰਾਂ ‘ਚ ਰੋਸ ਪਾਇਆ ਜਾ ਰਿਹਾ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਤਾਜਾ ਜਾਣਕਾਰੀ


