BREAKING NEWS
Search

ਦਿਲ੍ਹੀ ਏਅਰਪੋਰਟ ਤੋਂ ਆਈ ਇਹ ਵੱਡੀ ਖਬਰ -ਸਰਕਾਰ ਨੇ ਅੱਜ ਤੋਂ

ਹੁਣੇ ਆਈ ਤਾਜਾ ਵੱਡੀ ਖਬਰ

ਦਿਲ੍ਹੀ ਏਅਰਪੋਰਟ ਤੋਂ ਆਈ ਇਹ ਵੱਡੀ ਖਬਰ -ਸਰਕਾਰ ਨੇ ਅੱਜ ਤੋਂ

ਅੱਜ ਤੋਂ ਚਿਹਰਾ ਦਿਖਾ ਕੇ ਦਿੱਲੀ ਹਵਾਈ ਅੱਡੇ ‘ਤੇ ਹੋ ਸਕੇਗੀ ਐਂਟਰੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਯਾਤਰਾ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ। ਹਵਾਈ ਅੱਡੇ ਦੇ ਟਰਮੀਨਲ 3 ‘ਤੇ ਅੱਜ ਤੋਂ ਬਾਇਓਮੈਟ੍ਰਿਕ ਫੇਸ਼ੀਅਲ ਰਿਕੋਗਨਾਇਜ਼ੇਸ਼ਨ ਦਾ ਟ੍ਰਾਇਲ ਸ਼ੁਰੂ ਕੀਤਾ ਜਾ ਰਿਹਾ ਹੈ।

ਯਾਨੀ ਕਿ ਯਾਤਰੀ ਨੂੰ ਪ੍ਰਵੇਸ਼, ਸੁਰੱਖਿਆ ਜਾਂਚ ਅਤੇ ਜਹਾਜ਼ ਬੋਰਡਿੰਗ ਸਮੇਤ ਸਾਰੀਆਂ ਥਾਵਾਂ ‘ਤੇ ਪਛਾਣ ਪੱਤਰ ਦਿਖਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਸ਼ੁਰੂਆਤ ‘ਚ ਇਹ ਸਿਰਫ ਵਿਸਤਾਰਾ ਏਅਰਲਾਈਨਸ ਦੇ ਯਾਤਰੀਆਂ ਲਈ ਹੀ ਹੋਵੇਗਾ।

ਸਾਰੇ ਈ-ਗੇਟਸ ‘ਤੇ ਖਾਸ ਕੈਮਰੇ ਲਗਾਏ ਗਏ ਹਨ ਜਿਹੜੇ ਯਾਤਰੀਆਂ ਦੇ ਚਿਹਰੇ ਦੇ ਵੇਰਵੇ ਇਕੱਠੇ ਕਰਨਗੇ। ਤਿੰਨ ਮਹੀਨੇ ਦੇ ਟ੍ਰਾਇਲ ਦੇ ਬਾਅਦ ਇਹ ਫੈਸਲਾ ਕੀਤਾ ਜਾਵੇਗਾ ਕਿ ਇਸ ਨੂੰ ਜਾਰੀ ਰੱਖਣਾ ਹੈ ਜਾਂ ਨਹੀਂ। ਡਿਜੀਟਲ ਇੰਡੀਆ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਹੁਣ ਹਵਾਈ ਯਾਤਰੀਆਂ ਨੂੰ ਵੀ ਪੇਪਰਲੈੱਸ ਕਰਨ ਜਾ ਰਹੀ ਹੈ। ਇਹ ਸਿਸਟਮ ਤਿੰਨ ਪੱਧਰੀ ਹੋਵੇਗਾ।

ਇਸ ਤਰ੍ਹਾਂ ਸਿਸਟਮ ਕਰੇਗਾ ਕੰਮ
ਇਸ ਤਕਨੀਕ ‘ਚ ਮੁਸਾਫਰਾਂ ਦੀ ਐਂਟਰੀ ਚਿਹਰੇ ਦੀ ਪਛਾਣ ਦੇ ਆਧਾਰ ‘ਤੇ ਸਾਰੇ ਚੈੱਕ ਪੁਆਇੰਟ ‘ਤੇ ਆਟੋਮੈਟਿਕ ਹੋਵੇਗੀ। ਇਨ੍ਹਾਂ ‘ਚ ਹਵਾਈ ਅੱਡੇ ‘ਚ ਦਾਖਲ ਹੋਣਾ, ਸੁਰੱਖਿਆ ਜਾਂਚ ਅਤੇ ਹਵਾਈ ਜਹਾਜ਼ਾਂ ਦੇ ਬੋਰਡਿੰਗ ਵੀ ਸ਼ਾਮਲ ਹਨ।
ਯਾਤਰੀ ਜਾਇਜ਼ ਫਲਾਈਟ ਟਿਕਸ ਅਤੇ ਸਰਕਾਰੀ ਪਛਾਣ(ID) ਟਰਮੀਨਲ ਤਿੰਨ ਦੇ ਰਜਿਸਟ੍ਰੇਸ਼ਨ ਕਿਓਸਿਕ ‘ਤੇ ਦਿਖਾ ਕੇ ਚਿਹਰੇ ਦੀ ਪਛਾਣ ਲਈ ਐਨਲੋਰਮੈਂਟ ਕਰਵਾ ਸਕਣਗੇ। ਇਸ ਤੋਂ ਬਾਅਦ ਕੈਮਰਾ ਉਨ੍ਹਾਂ ਦੇ ਚਿਹਰੇ ਦਾ ਵੇਰਵਾ ਪਕੜੇਗਾ। ਇਸ ਦੌਰਾਨ ਕਿਓਸਿਕ ‘ਤੇ ਮੌਜੂਦ CISF ਸੁਰੱਖਿਆ ਕਰਮਚਾਰੀ ਯਾਤਰੀ ਦੇ ਦਸਤਾਵੇਜ਼ਾਂ ਦੀ ਖੁਦ ਜਾਂਚ ਕਰਨ ਦੇ ਬਾਅਦ ਸਿਸਟਮ ਨਾਲ ਪੁਸ਼ਟੀ ਕਰਨਗੇ।

ਇਸ ਤੋਂ ਬਾਅਦ, ਯਾਤਰੀ ਰਵਾਨਗੀ ਈ-ਗੇਟ ਵੱਲ ਵਧ ਸਕਦੇ ਹਨ। ਇਹ ਦਰਵਾਜਾ ਚਿਹਰੇ ਦੀ ਪਛਾਣ ਪ੍ਰਣਾਲੀ ਨਾਲ ਲੈਸ ਹੋਣ ਕਾਰਨ ਕਲੀਅਰੈਂਸ ਤੋਂ ਬਾਅਦ ਆਪਣੇ ਆਪ ਖੁੱਲ੍ਹ ਜਾਵੇਗਾ। ਇਸ ਤੋਂ ਬਾਅਦ, ਯਾਤਰੀ ਆਪਣੇ ਬੈਗਾਂ ਨਾਲ ਚੈੱਕ-ਇਨ ਕਾਉਂਟਰਾਂ ਤੇ ਜਾ ਸਕਦੇ ਹਨ। ਜੇ ਉਨ੍ਹਾਂ ਕੋਲ ਬੈਗ ਨਹੀਂ ਹੈ, ਤਾਂ ਉਹ ਸਿੱਧੇ ਸੁਰੱਖਿਆ ਚੈੱਕ ਗੇਟ ‘ਤੇ ਜਾ ਸਕਦੇ ਹਨ। ਇਹ ਦਰਵਾਜ਼ੇ ਚਿਹਰੇ ਦੀ ਪਛਾਣ ਪ੍ਰਣਾਲੀ ਨਾਲ ਵੀ ਲੈਸ ਹੋਣਗੇ।

DIAL ਨੇ ਭਰੋਸਾ ਦਿੱਤਾ ਹੈ ਕਿ ਕਿਸੇ ਵੀ ਯਾਤਰੀ ਦਾ ਡਾਟਾ ਸਟੋਰ ਨਹੀਂ ਕੀਤਾ ਜਾਵੇਗਾ। ਇਹ ਪ੍ਰਣਾਲੀ (ਵਿਦਾ) ਹੋਣ ਤੇ ਸਿਰਫ ਸਿਸਟਮ ਤੇ ਰਹੇਗੀ। ਜਿਵੇਂ ਹੀ ਫਲਾਈਟ ਰਵਾਨਾ ਹੋਵੇਗੀ, ਰਜਿਸਟਰਡ ਯਾਤਰੀ ਦਾ ਬਾਇਓਮੈਟ੍ਰਿਕ ਡੇਟਾ ਸਿਸਟਮ ਤੋਂ ਮਿਟਾ ਦਿੱਤਾ ਜਾਵੇਗਾ। ਇਸ ਨਾਲ ਨਿੱਜਤਾ ਨੂੰ ਕੋਈ ਖ਼ਤਰਾ ਨਹੀਂ ਹੋਵੇਗਾ।



error: Content is protected !!