ਹੁਣੇ ਆਈ ਤਾਜਾ ਵੱਡੀ ਖਬਰ
ਹੁਣੇ ਹੁਣੇ ਬੋਲੀਵੁਡ ਦੇ ਇਸ ਮਸ਼ਹੂਰ ਹੀਰੋ ਦੇ ਘਰੇ ਪਿਆ ਮਾਤਮ ਹੋਈ ਮੌਤ
ਫਿਲਮ ਅਭਿਨੇਤਾ ਰਾਜਕੁਮਾਰ ਰਾਓ ਆਪਣੀ ਬਿਹਤਰੀਨ ਅਦਾਕਾਰੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੂੰ ਕੋਈ ਵੀ ਕਿਰਦਾਰ ਮਿਲ ਜਾਵੇ ਉਹ ਉਸ ਨੂੰ ਬਖੂਬੀ ਨਿਭਾਉਂਦੇ ਹਨ ਪਰ ਇਸ ਸਮੇਂ ਉਹ ਮੁਸ਼ਕਿਲ ਦੌਰ ਤੋਂ ਗੁਜਰ ਰਹੇ ਹਨ। ਅਭਿਨੇਤਾ ਰਾਜਕੁਮਾਰ ਦੁੱਖੀ ਹਨ ਕਿਉਂਕਿ ਉਨ੍ਹਾਂ ਦੇ ਪਿਤਾ ਹੁਣ ਨਹੀਂ ਰਹੇ ਹਨ।
60 ਸਾਲ ਦੀ ਉਮਰ ‘ਚ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ । ਰਾਜਕੁਮਾਰ ਦੇ ਪਿਤਾ ਸਤਪਾਲ ਯਾਦਵ ਪਿਛਲੇ ਕਈ ਦਿਨਾਂ ਤੋਂ ਬੀਮਾਰ ਸਨ। ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਵੀਰਵਾਰ ਦੇਰ ਰਾਤ ਉਨ੍ਹਾਂ ਨੂੰ ਮੇਦਾਂਤਾ ਹਸਪਤਾਲ ‘ਚ ਆਖਰੀ ਸਾਹ ਲਿਆ।
ਦੱਸ ਦਈਏ ਕਿ ਰਾਜਕੁਮਾਰ ਰਾਓ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਹੋ ਚੁੱਕੇ ਹਨ। ਰਾਜਕੁਮਾਰ ਉਨ੍ਹਾਂ ਬਿਹਤਰੀਨ ਅਭਿਨੇਤਾਵਾਂ ‘ਚੋਂ ਇਕ ਹਨ, ਜੋ ਸਿਰਫ ਤੇ ਸਿਰਫ ਆਪਣੀ ਮਿਹਨਤ ਨਾਲ ਅੱਜ ਬਾਲੀਵੁੱਡ ਦੇ ਖਾਸ ਮੁਕਾਮ ‘ਤੇ ਪਹੁੰਚ ਗਏ ਹਨ। ਰਾਜਕੁਮਾਰ ਦਾ ਜਨਮ 31 ਅਗਸਤ 1984 ਨੂੰ ਗੁਰੂਗ੍ਰਾਮ (ਹਰਿਆਣਾ) ‘ਚ ਹੋਇਆ ਸੀ। ਰਾਜਕੁਮਾਰ ਨੇ 10ਵੀਂ ਕਲਾਸ ‘ਚ ਹੀ ਐਕਟਿੰਗ ਕਰਨ ਦਾ ਫੈਸਲਾ ਲੈ ਲਿਆ ਸੀ। ਪੜ੍ਹਾਈ ਦੌਰਾਨ ਹੀ ਰਾਜਕੁਮਾਰ ਥਿਏਟਰ ਵੀ ਕਰਦੇ ਸਨ।
ਤਾਜਾ ਜਾਣਕਾਰੀ