BREAKING NEWS
Search

ਕੁੜੀ ਚਾੜ੍ਹਿਆ ਇਹ ਚੰਨ – ਦੁਰਫਿਟੇ ਮੂੰਹ ਇਹੋ ਜਿਹੀ ਔਲਾਦ ਦੇ

ਕੁੜੀ ਚਾੜ੍ਹਿਆ ਚੰਨ

ਮੋਗਾ: ਇਕ ਪਿੰਡ ਦੀ ਲੜਕੀ (21) ਵੱਲੋਂ ਇਕ ਲੜਕੇ ਨਾਲ ਮਿਲ ਕੇ ਆਪਣੇ ਹੀ ਘਰ ‘ਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਲੜਕੀ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ‘ਤੇ ਉਨ੍ਹਾਂ ਦੀ ਲੜਕੀ ਅਤੇ ਉਸ ਦੇ ਕਥਿਤ ਪ੍ਰੇਮੀ ਪਵਨਦੀਪ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ‘ਚ ਕਿਹਾ ਕਿ ਉਨ੍ਹਾਂ ਦੀ ਲੜਕੀ ਬਾਘਾਪੁਰਾਣਾ ਦੇ ਇਕ ਆਈਲੈੱਟਸ ਸੈਂਟਰ ‘ਚ ਕੋਰਸ ਕਰਦੀ ਸੀ। ਬੀਤੀ 15 ਜੁਲਾਈ ਨੂੰ ਜਦ ਉਹ ਘਰ ਵਾਪਸ ਨਾ ਆਈ ਤਾਂ ਅਸੀਂ ਉਸ ਦੀ ਬਹੁਤ ਤਲਾਸ਼ ਕੀਤੀ

ਪਰ ਕੋਈ ਸੁਰਾਗ ਨਾ ਮਿਲਿਆ, ਜਦੋਂ ਅਸੀਂ ਘਰ ਦੀ ਜਾਂਚ ਕੀਤੀ ਤਾਂ ਘਰ ‘ਚੋਂ 8 ਤੋਲੇ ਸੋਨੇ ਦੇ ਗਹਿਣੇ ਅਤੇ 20 ਹਜ਼ਾਰ 750 ਰੁਪਏ ਗਾਇਬ ਸਨ (ਨਕਦੀ ਸਮੇਤ ਦੋ ਲੱਖ 5 ਹਜ਼ਾਰ), ਜੋ ਸਾਡੀ ਲੜਕੀ ਘਰੋਂ ਲੈ ਗਈ।

ਇਸ ਤੋਂ ਇਲਾਵਾ ਉਹ ਆਪਣੇ ਸਾਰੇ ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ ਵੀ ਲੈ ਗਈ। ਸਾਨੂੰ ਬਾਅਦ ‘ਚ ਪਤਾ ਲੱਗਾ ਕਿ ਉਸ ਨੂੰ ਪਵਨਦੀਪ ਸਿੰਘ ਜੋ ਬਿਜਲੀ ਬੋਰਡ ‘ਚ ਪ੍ਰਾਈਵੇਟ ਸਰਵਿਸ ਕਰਦਾ ਸੀ, ਵਰਗਲਾ ਕੇ ਲੈ ਗਿਆ, ਜਿਸ ‘ਤੇ ਅਸੀਂ ਪੁਲਸ ਨੂੰ ਸੂਚਿਤ ਕੀਤਾ।

ਜਾਂਚ ਅਧਿਕਾਰੀ ਨੇ ਕਿਹਾ ਕਿ ਉਹ ਲੜਕੇ ਅਤੇ ਲੜਕੀ ਦੀ ਤਲਾਸ਼ ਕਰ ਰਹੇ ਹਨ ਅਤੇ ਆਈਲੈੱਟਸ ਸੈਂਟਰ ‘ਚ ਜਾ ਕੇ ਵੀ ਪੁੱਛਗਿੱਛ ਕਰਨਗੇ।



error: Content is protected !!