ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਗੈਂਗਸਟਰ ਸੁੱਖਾ ਕਾਹਲਵਾਂ ਦੀ ਹੱਤਿਆ ਮਾਮਲੇ ਵਿਚ ਪੰਜਾਬ ਪੁਲਿਸ ਬੁਰੀ ਤਰ੍ਹਾਂ ਘਿਰ ਗਈ ਹੈ। ਸੁੱਖਾ ਕਾਹਲਵਾਂ ਦੀ ਹੱਤਿਆ ਕਰਨ ਵਾਲੇ ਗੈਂਗ ਦੀ ਪੁਲਿਸ ਵੱਲੋਂ ਜ਼ਬਤ ਕੀਤੀ ਗਈ ਸਕਾਰਪੀਓ ਗੱਡੀ ਥਾਣੇ ’ਚੋਂ ਗਾਇਬ ਹੋਣ ਦਾ ਮਾਮਲਾ ਜੱਗ ਜ਼ਾਹਿਰ ਹੋਣ ਪਿੱਛੋਂ ਪੁਲਿਸ ਲਈ ਵੱਡੀ ਨਮੋਸ਼ੀ ਬਣ ਗਿਆ ਹੈ। ਭਾਵੇਂ ਇਸ ਮਾਮਲੇ ਵਿਚ ਪੁਲਿਸ ਨੇ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਖਿਲਾਫ਼ ਕੇਸ ਦਰਜ ਕੀਤਾ ਹੈ,
ਪਰ ਇਸ ਮਾਮਲੇ ਵਿਚ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਹੁਣ ਤੱਕ ਇਸ ਮਾਮਲੇ ਉਤੇ ਮਿੱਟੀ ਪਾ ਰਹੀ ਸੀ ਪਰ ਹੁਣ ਇਸ ਮਾਮਲੇ ਦੀ ਸੁਣਵਾਈ ਦੌਰਾਨ ਜਦ ਅਦਾਲਤ ਨੇ ਗੱਡੀ ਨੂੰ 13 ਦਸੰਬਰ ਨੂੰ ਪੇਸ਼ ਕਰਨ ਦੇ ਹੁਕਮ ਦਿੱਤੇ ਤਾਂ ਗੱਡੀ ਨਾ ਮਿਲਣ ਕਾਰਨ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸ ਲਈ ਹੁਣ ਕੇਸ ਦਰਜ ਕਰਨਾ ਪਿਆ ਹੈ।
ਦੱਸ ਦਈਏ ਕਿ 21 ਜਨਵਰੀ 2015 ਨੂੰ ਫਗਵਾੜਾ-ਗੁਰਾਇਆ ਵਿਚਾਲੇ ਸੁੱਖਾ ਕਾਹਲਵਾਂ ਦਾ ਵਿੱਕੀ ਗੌਂਡਰ ਤੇ ਉਸ ਦੇ ਸਾਥੀਆਂ ਨੇ ਕਤਲ ਕਰ ਦਿੱਤਾ ਸੀ। ਪੁਲਿਸ ਨੇ ਜਦ ਮੁਲਜ਼ਮ ਗ੍ਰਿਫਤਾਰ ਕੀਤੇ ਸਨ ਤਾਂ ਉਨ੍ਹਾਂ ਕੋਲੋਂ ਇਕ ਸਕਾਰਪੀਓ ਬਿਨਾਂ ਨੰਬਰ ਤੋਂ ਜ਼ਬਤ ਕੀਤੀ ਸੀ। ਸਕਾਰਪੀਓ ਨੂੰ ਉਸ ਵੇਲੇ ਤਾਇਨਾਤ ਇੰਸਪੈਕਟਰ ਇੰਦਰਜੀਤ ਸਿੰਘ ਬਿਨਾਂ ਮਨਜ਼ੂਰੀ ਤੇ ਬਿਨਾਂ ਨੰਬਰ ਤੋਂ ਲੈ ਕੇ ਘੁੰਮਦਾ ਰਿਹਾ।
ਇਸ ਤੋਂ ਬਾਅਦ ਜਦ ਵਿਵਾਦਤ ਇੰਸਪੈਕਟਰ ਇੰਦਰਜੀਤ ਨੂੰ ਐਸ.ਟੀ.ਐੱਫ. ਦੀ ਟੀਮ ਨੇ ਭਾਰੀ ਮਾਤਰਾ ’ਚ ਨਸ਼ੇ ਸਮੇਤ ਕਾਬੂ ਕੀਤਾ ਤਾਂ ਇਹ ਗੱਡੀ ਵੀ ਪੁਲਿਸ ਮੁਹਾਲੀ ਲੈ ਗਈ। ਗੱਡੀ ਨੂੰ ਵੀ ਇੰਦਰਜੀਤ ਸਿੰਘ ’ਤੇ ਦਰਜ ਕੀਤੇ ਕੇਸ ’ਚ ਸ਼ਾਮਲ ਕੀਤਾ ਗਿਆ ਸੀ।
ਗੈਂਗਸਟਰ ਸੁੱਖਾ ਕਾਹਲਵਾਂ ਮਾਮਲੇ ਵਿਚ ਬੁਰੀ ਫਸੀ ਪੰਜਾਬ ਪੁਲਿਸ
ਹੁਣ ਇਸ ਮਾਮਲੇ ਦੀ ਸੁਣਵਾਈ ਦੌਰਾਨ ਜਦ ਅਦਾਲਤ ਨੇ ਗੱਡੀ ਨੂੰ 13 ਦਸੰਬਰ ਨੂੰ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਪੁਲਿਸ ਦਾਅਵਾ ਕਰ ਰਹੀ ਹੈ ਕਿ ਹੁਣ ਇੰਦਰਜੀਤ ਨੂੰ ਪ੍ਰੋਟੈਕਸ਼ਨ ਵਾਰੰਟ ’ਤੇ ਲਿਆ ਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਪਰ ਸਵਾਲ ਇਹ ਉਠ ਰਹੇ ਹਨ ਕਿ ਅਦਾਲਤ ਇਸ ਗੱਡੀ ਬਾਰੇ ਸਵਾਲ ਨਾ ਕਰਦੀ ਤਾਂ ਪੁਲਿਸ ਮਾਮਲਾ ਰਫਾ ਦਫ਼ਾ ਦੀਆਂ ਤਿਆਰੀਆਂ ਵਿਚ ਸੀ।