ਅੰਮ੍ਰਿਤਸਰ ਦੇ ਇੱਕ ਪਿੰਡ ਵਿੱਚ ਰਾਤ ਨੂੰ ਬਾਰਾਂ ਵਜੇ ਤੋਂ ਦੋ ਵਜੇ ਦੇ ਵਿਚਕਾਰ ਚੋਰਾਂ ਨੇ ਕੁਲਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਦੇ ਘਰ ਦੇ ਪਿੱਛੇ ਤੋਂ ਖੇਤਾਂ ਵਾਲੇ ਪਾਸਿਓਂ ਕੰਧ ਤੋੜ ਕੇ ਚੋਰੀ ਕੀਤੀ ਹੈ। ਪਰਿਵਾਰ ਉਸ ਸਮੇਂ ਸੌਂ ਰਿਹਾ ਸੀ। ਪਰਿਵਾਰ ਨੂੰ ਲੱਗਭਗ ਚਾਰ ਵਜੇ ਮੀਂਹ ਪੈਣ ਦੇ ਸਮੇਂ ਪਤਾ ਲੱਗਾ। ਉਨ੍ਹਾਂ ਦੇ ਘਰ ਤੋਂ ਚੋਰ ਲਗਭਗ ਚਾਰ ਲੱਖ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਿੰਡ ਵਿੱਚ 18 ਚੋਰੀਆਂ ਹੋ ਚੁੱਕੀਆਂ ਹਨ। ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਛੱਤ ਤੇ ਸੌਂ ਰਿਹਾ ਸੀ ਅਤੇ ਬਾਕੀ ਪਰਿਵਾਰ ਥੱਲੇ ਸੁੱਤਾ ਸੀ। ਉਨ੍ਹਾਂ ਦੇ ਘਰ ਦੇ ਮਗਰਲੇ ਪਾਸੇ ਖੇਤ ਹਨ ਅਤੇ ਖੇਤਾਂ ਵਿੱਚ ਝੋਨਾ ਲੱਗਾ ਹੋਇਆ ਹੈ।
ਚੋਰ ਖੇਤਾਂ ਵਿੱਚੋਂ ਵੀ ਆਏ ਅਤੇ ਉਨ੍ਹਾਂ ਨੇ ਖੇਤਾਂ ਵਾਲੇ ਪਾਸੇ ਤੋਂ ਮਕਾਨ ਦੀ ਕੰਧ ਨੂੰ ਪਾੜ ਲਾ ਲਿਆ। ਘਰ ਦੇ ਅੰਦਰ ਵੜਕੇ ਉਹ ਪੰਜਾਹ ਹਜ਼ਾਰ ਰੁਪਏ ਦੀ ਨਕਦੀ ਅਤੇ ਲਗਭਗ ਪੰਜ ਤੋਲੇ ਸੋਨਾ ਲੈ ਗਏ। ਇਸ ਤੋਂ ਬਿਨਾਂ ਉਹ ਕੱਪੜੇ ਚੋਰੀ ਕਰਕੇ ਲੈ ਗਏ। ਕੁਲਵਿੰਦਰ ਸਿੰਘ ਅਨੁਸਾਰ ਚੋਰ ਘਰ ਦੀਆਂ ਰਜਾਈਆਂ ਤੱਕ ਵੀ ਲੈ ਗਏ ਹਨ। ਉਨ੍ਹਾਂ ਦਾ ਲਗਭਗ ਚਾਰ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਪਿੰਡ ਵਿੱਚ ਇਸ ਤੋਂ ਪਹਿਲਾਂ ਵੀ ਲੱਗਭਗ 18 ਚੋਰੀਆਂ ਹੋ ਚੁੱਕੀਆਂ ਹਨ। ਹੁਣ ਤੱਕ ਕੋਈ ਵੀ ਦੋਸ਼ੀ ਫੜਿਆ ਨਹੀਂ ਗਿਆ। ਉਨ੍ਹਾਂ ਦੀ ਮੰਗ ਹੈ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਨੱਥ ਪਾਈ ਜਾਵੇ। ਉਨ੍ਹਾਂ ਦੇ ਦੱਸਣ ਅਨੁਸਾਰ ਉਸੇ ਰਾਤ ਨਾਲ ਦੇ ਪਿੰਡ ਵਿੱਚ ਵੀ ਚੋਰੀ ਹੋਈ ਸੀ।
ਕੁਲਵਿੰਦਰ ਸਿੰਘ ਦੇ ਪੁੱਤਰ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਦੇ ਅੰਦਰੋਂ ਹੀ ਚੋਰਾਂ ਨੂੰ ਚਾਬੀਆਂ ਮਿਲ ਗਈਆਂ। ਉਨ੍ਹਾਂ ਨੇ ਲੱਖ ਪੇਟੀ ਅਲਮਾਰੀ ਸਭ ਚੀਜ਼ਾਂ ਦੀ ਫੋਲਾ ਫਰਾਲੀ ਕੀਤੀ। ਪਤਾ ਨਹੀਂ ਕਿਉਂ ਉਨ੍ਹਾਂ ਨੂੰ ਜਾਗ ਨਹੀਂ ਆਈ। ਅੰਮ੍ਰਿਤਪਾਲ ਸਿੰਘ ਦੇ ਦੱਸਣ ਅਨੁਸਾਰ ਹੋ ਸਕਦਾ ਹੈ। ਚੋਰਾਂ ਨੇ ਉਨ੍ਹਾਂ ਤੇ ਕੋਈ ਸਪਰੇਅ ਕਰ ਦਿੱਤਾ ਹੋਵੇ। ਉਹ ਹਰ ਰੋਜ਼ ਢਾਈ ਵਜੇ ਉੱਠ ਕੇ ਨਿੱਤਨੇਮ ਕਰਦੇ ਹਨ ਪਰ ਉਸ ਰਾਤ ਉਨ੍ਹਾਂ ਦੀ ਕਿਸੇ ਦੀ ਅੱਖ ਨਹੀਂ ਖੁੱਲ੍ਹੀ। ਉਨ੍ਹਾਂ ਨੂੰ ਸਵੇਰੇ ਚਾਰ ਵਜੇ ਪਤਾ ਲੱਗਾ ਜਦੋਂ ਮੀਂਹ ਆ ਗਿਆ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਕੁਲਵਿੰਦਰ ਸਿੰਘ ਨੇ ਚੋਰੀ ਹੋਣ ਦੀ ਇਤਲਾਹ ਦਿੱਤੀ ਹੈ। ਪੁਲਿਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
ਤਾਜਾ ਜਾਣਕਾਰੀ